-4.7 C
Toronto
Wednesday, December 3, 2025
spot_img
Homeਦੁਨੀਆਅਮਰੀਕਾ 'ਚ ਬਜ਼ੁਰਗ ਸਿੱਖ 'ਤੇ ਨਸਲੀ ਹਮਲਾ

ਅਮਰੀਕਾ ‘ਚ ਬਜ਼ੁਰਗ ਸਿੱਖ ‘ਤੇ ਨਸਲੀ ਹਮਲਾ

ਆਪਣੇ ਦੇਸ਼ ਵਾਪਸ ਜਾਓ ਦੇ ਲਗਾਏ ਨਾਅਰੇ
ਸਿਆਟਲ/ਬਿਊਰੋ ਨਿਊਜ਼ : ਅਮਰੀਕਾ ਦੇ ਕੋਲੋਰਾਡੋ ਵਿਚ ਜੈਫ਼ਰਸਨ ਕਾਊਂਟੀ ਵਿਚ ਇਕ ਗੋਰੇ ਨੇ ਪੰਜਾਬੀ ਬਜ਼ੁਰਗ ਲਖਵੰਤ ਸਿੰਘ (61) ‘ਤੇ ਆਪਣੀ ਕਾਰ ਚੜ੍ਹਾ ਦਿੱਤੀ ਤੇ ‘ਆਪਣੇ ਦੇਸ਼ ਵਾਪਸ ਜਾਓ’ ਦੇ ਨਾਅਰੇ ਲਗਾਏ। ਇਸ ਅਚਨਚੇਤ ਕਾਰ ਹਮਲੇ ਕਾਰਨ ਬਜ਼ੁਰਗ ਦੀ ਬਾਂਹ ਟੁੱਟ ਗਈ, ਪਸਲੀਆਂ ਨੂੰ ਵੀ ਕਾਫ਼ੀ ਨੁਕਸਾਨ ਪੁੱਜਾ। ਉਸ ਦੀ ਰੀੜ੍ਹ ਦੀ ਹੱਡੀ ਵਿਚ ਵੀ ਫਰੈਕਚਰ ਹੋਇਆ ਹੈ ਤੇ ਸਰੀਰ ਵਿਚੋਂ ਖੂਨ ਵੀ ਕਾਫ਼ੀ ਨਿਕਲ ਰਿਹਾ ਸੀ। ਇਸ ਹਮਲੇ ਨੂੰ ਨਸਲੀ ਹਮਲੇ ਵਜੋਂ ਦੇਖਿਆ ਜਾ ਰਿਹਾ ਹੈ। ਹਮਲਾ ਕਰਨ ਵਾਲੇ ਐਰਿਕ ਕੀਮੈਨ (36) ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਨੂੰ ਕਤਲ ਦੀ ਕੋਸ਼ਿਸ਼, ਪਹਿਲੀ ਡਿਗਰੀ ਹਮਲੇ ਅਤੇ ਗੰਭੀਰ ਜ਼ਖ਼ਮੀ ਹੋਣ ਦੇ ਕਾਰਨ ਘਟਨਾ ਸਥਾਨ ਤੋਂ ਫਰਾਰ ਹੋਣ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਾਊਂਟੀ ਦੇ ਵਕੀਲ ਨੇ ਕਿਹਾ ਕਿ ਹਮਲਾ ਕਰਨ ਦਾ ਮਤਲਬ ਨਸਲੀ ਹਿੰਸਾ ਸੀ ਜਾਂ ਕੁਝ ਹੋਰ, ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਬਜ਼ੁਰਗ ਲਖਵੰਤ ਸਿੰਘ ਹਸਪਤਾਲ ਵਿਚ ਜ਼ੇਰੇ ਇਲਾਜ ਹੈ।
ਸਿੱਖ ‘ਤੇ ਹੋਏ ਨਸਲੀ ਹਮਲੇ ਦੀ ਲੌਂਗੋਵਾਲ ਵਲੋਂ ਨਿੰਦਾ
ਅੰਮ੍ਰਿਤਸਰ : ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਅਮਰੀਕਾ ਦੇ ਕੋਲੋਰਾਡੋ ਵਿਚ ਸਿੱਖ ਬਜ਼ੁਰਗ ਲਖਵੰਤ ਸਿੰਘ ‘ਤੇ ਇਕ ਗੋਰੇ ਵਿਅਕਤੀ ਵਲੋਂ ਕਾਰ ਚੜ੍ਹਾਅ ਕੇ ਉਸ ਵਿਰੁੱਧ ਕੀਤੀਆਂ ਨਸਲੀ ਟਿੱਪਣੀਆਂ ਨੂੰ ਮੰਦਭਾਗਾ ਕਰਾਰ ਦਿੱਤਾ। ਉਨ੍ਹਾਂ ਕਿਹਾ ਹੈ ਕਿ ਇਕ ਪਾਸੇ ਤਾਂ ਕੋਰੋਨਾ ਸੰਕਟ ਦੌਰਾਨ ਲੋੜਵੰਦਾਂ ਦੀ ਸੇਵਾ ਕਰਕੇ ਸਿੱਖਾਂ ਦੀ ਪੂਰੀ ਦੁਨੀਆਂ ਅੰਦਰ ਪ੍ਰਸ਼ੰਸਾ ਹੋ ਰਹੀ ਹੈ, ਜਦਕਿ ਦੂਸਰੇ ਪਾਸੇ ਅਜਿਹੀਆਂ ਘਟਨਾਵਾਂ ਸਵਾਲ ਪੈਦਾ ਕਰ ਰਹੀਆਂ ਹਨ। ਉਨ੍ਹਾਂ ਭਾਰਤ ਸਰਕਾਰ ਨੂੰ ਵੀ ਵਿਦੇਸ਼ਾਂ ਵਿਚ ਸਿੱਖਾਂ ‘ਤੇ ਹੁੰਦੇ ਨਸਲੀ ਹਮਲਿਆਂ ਨੂੰ ਰੋਕਣ ਲਈ ਸਖ਼ਤ ਕਦਮ ਉਠਾਉਣ ਦੀ ਅਪੀਲ ਕੀਤੀ।

RELATED ARTICLES
POPULAR POSTS