Breaking News
Home / ਦੁਨੀਆ / ਐਚ-4 ਵੀਜ਼ਾ ਵਰਕ ਪਰਮਿਟ ਖਤਮ ਕਰਨ ਦੀ ਤਿਆਰੀ ‘ਚ ਟਰੰਪ ਪ੍ਰਸ਼ਾਸ

ਐਚ-4 ਵੀਜ਼ਾ ਵਰਕ ਪਰਮਿਟ ਖਤਮ ਕਰਨ ਦੀ ਤਿਆਰੀ ‘ਚ ਟਰੰਪ ਪ੍ਰਸ਼ਾਸ

ਟਰੰਪ ਸਰਕਾਰ ਦੇ ਇਸ ਫ਼ੈਸਲੇ ਨਾਲ ਵੱਡੀ ਗਿਣਤੀ ‘ਚ ਪ੍ਰਭਾਵਿਤ ਹੋਣਗੇ ਭਾਰਤੀ
ਵਾਸ਼ਿੰਗਟਨ : ਅਮਰੀਕੀ ਸਰਕਾਰ ਐੱਚ-4 ਵੀਜ਼ਾ ਧਾਰਕਾਂ ਦੇ ਵਰਕ ਪਰਮਿਟ ਛੇਤੀ ਹੀ ਖ਼ਤਮ ਕਰ ਸਕਦੀ ਹੈ। ਇਸ ਸਬੰਧੀ ਆਪਣੀਆਂ ਤਿਆਰੀਆਂ ਤੋਂ ਅਦਾਲਤ ਨੂੰ ਜਾਣੂ ਕਰਵਾਉਂਦਿਆਂ ਟਰੰਪ ਪ੍ਰਸ਼ਾਸਨ ਨੇ ਕਿਹਾ ਕਿ ਕੁਝ ਵਰਗਾਂ ਵਿਚ ਐੱਚ-4 ਵੀਜ਼ਾ ਧਾਰਕਾਂ ਦੇ ਵਰਕ ਪਰਮਿਟ ਖ਼ਤਮ ਕਰਨ ਦੀ ਤਿਆਰੀ ਆਖ਼ਰੀ ਪੜਾਅ ਵਿਚ ਹੈ। ਟਰੰਪ ਸਰਕਾਰ ਨੇ ਜੇਕਰ ਅਜਿਹਾ ਕੀਤਾ ਤਾਂ ਇਸ ਦਾ ਸਭ ਤੋਂ ਜ਼ਿਆਦਾ ਅਸਰ ਭਾਰਤੀਆਂ ‘ਤੇ ਪਵੇਗਾ।
ਐੱਚ-1ਬੀ ਵੀਜ਼ਾ ‘ਤੇ ਅਮਰੀਕਾ ਆਏ ਲੋਕਾਂ ਦੇ ਜੀਵਨਸਾਥੀ ਨੂੰ ਐੱਚ-4 ਵੀਜ਼ਾ ਜਾਰੀ ਕੀਤਾ ਜਾਂਦਾ ਹੈ। ਇਕ ਸੰਸਦੀ ਰਿਪੋਰਟ ਮੁਤਾਬਿਕ, ਐੱਚ-4 ਵੀਜ਼ਾ ਤਹਿਤ ਅਮਰੀਕਾ ‘ਚ ਕੰਮ ਕਰਨ ਦੀ ਇਜਾਜ਼ਤ ਹਾਸਿਲ ਕਰਨ ਵਾਲੇ 93 ਫ਼ੀਸਦੀ ਲੋਕ ਭਾਰਤੀ ਹਨ। ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ 2015 ‘ਚ ਕੁਝ ਵਰਗਾਂ ‘ਚ ਐੱਚ-4 ਵੀਜ਼ਾ ਧਾਰਕਾਂ ਨੂੰ ਵਰਕ ਪਰਮਿਟ ਹਾਸਿਲ ਕਰਨ ਦਾ ਅਧਿਕਾਰ ਦਿੱਤਾ ਸੀ।
ਟਰੰਪ ਪ੍ਰਸ਼ਾਸਨ ਇਸ ਨੂੰ ਖ਼ਤਮ ਕਰਨਾ ਚਾਹੁੰਦੀ ਹੈ, ਜਿਸ ‘ਚ 70 ਹਜ਼ਾਰ ਤੋਂ ਜ਼ਿਆਦਾ ਲੋਕ ਪ੍ਰਭਾਵਿਤ ਹੋਵੇਗੇ। ਐੱਚ-1ਬੀ ਵੀਜ਼ਾ ‘ਤੇ ਅਮਰੀਕਾ ਆਏ ਲੋਕਾਂ ਦੇ ਜੀਵਨ ਸਾਥੀ ਨੂੰ ਐੱਚ-4 ਵੀਜ਼ਾ ਜਾਰੀ ਕੀਤਾ ਜਾਂਦਾ ਹੈ। ਇਕ ਸੰਸਦੀ ਰਿਪੋਰਟ ਮੁਤਾਬਿਕ, ਐੱਚ-4 ਵੀਜ਼ਾ ਤਹਿਤ ਅਮਰੀਕਾ ਵਿਚ ਕੰਮ ਕਰਨ ਦੀ ਇਜਾਜ਼ਤ ਹਾਸਿਲ ਕਰਨ ਵਾਲੇ 93 ਫ਼ੀਸਦੀ ਲੋਕ ਭਾਰਤੀ ਹਨ। ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ 2015 ਵਿਚ ਕੁਝ ਵਰਗਾਂ ‘ਚ ਐੱਚ-4 ਵੀਜ਼ਾ ਧਾਰਕਾਂ ਨੂੰ ਵਰਕ ਪਰਮਿਟ ਹਾਸਿਲ ਕਰਨ ਦਾ ਅਧਿਕਾਰ ਦਿੱਤਾ ਸੀ।
ਟਰੰਪ ਪ੍ਰਸ਼ਾਸਨ ਇਸ ਨੂੰ ਖ਼ਤਮ ਕਰਨਾ ਚਾਹੁੰਦੀ ਹੈ, ਜਿਸ ਨਾਲ 70 ਹਜ਼ਾਰ ਤੋਂ ਜ਼ਿਆਦਾ ਲੋਕ ਪ੍ਰਭਾਵਿਤ ਹੋਣਗੇ। ਟਰੰਪ ਸਰਕਾਰ ਨੇ ਫੈਡਰਲ ਕੋਰਟ ਵਿਚ ਕਿਹਾ ਕਿ ਐੱਚ-4 ਵੀਜ਼ਾ ਨੂੰ ਲੈ ਕੇ ਪ੍ਰਸਤਾਵਿਤ ਨਵਾਂ ਕਾਨੂੰਨ ਫਿਲਹਾਲ ਅੰਦਰੂਨੀ ਸੁਰੱਖਿਆ ਵਿਭਾਗ ਕੋਲ ਹੈ। ਉੱਥੋਂ ਮਨਜ਼ੂਰੀ ਮਿਲਦੇ ਹੀ ਇਸ ਨੂੰ ਆਫਿਸ ਆਫ ਮੈਨੇਜਮੈਂਟ ਐਂਡ ਬਜਟ ਵਿਚ ਸਮੀਖਿਆ ਲਈ ਭੇਜਿਆ ਜਾਵੇਗਾ। ਵਰਕ ਪਰਮਿਟ ਖ਼ਤਮ ਕਰਨ ਨਾਲ ਸਬੰਧਿਤ ਆਖ਼ਰੀ ਆਦੇਸ਼ ਜੂਨ ਵਿਚ ਜਾਰੀ ਕੀਤੇ ਜਾਣ ਦੀ ਉਮੀਦ ਪ੍ਰਗਟਾਈ ਗਈ ਹੈ। ਪਿਛਲੇ ਹਫ਼ਤੇ ਭਾਰਤੀ ਮੂਲ ਦੀ ਅਮਰੀਕੀ ਸੰਸਦ ਮੈਂਬਰ ਪ੍ਰਮਿਲਾ ਜੈਪਾਲ ਦੀ ਅਗਵਾਈ ਵਿਚ 130 ਸੰਸਦ ਮੈਂਬਰਾਂ ਨੇ ਟਰੰਪ ਸਰਕਾਰ ਨੂੰ ਐੱਚ-4 ਵੀਜ਼ਾ ਧਾਰਕਾਂ ਦੇ ਵਰਕ ਪਰਮਿਟ ਰੱਦ ਨਾ ਕਰਨ ਦੀ ਅਪੀਲ ਕੀਤੀ ਸੀ।ਸੱਤਾ ਵਿਚ ਆਉਣ ਤੋਂ ਬਾਅਦ ਤੋਂ ਹੀ ਟਰੰਪ ਸਰਕਾਰ ਐੱਚ-1 ਵੀਜ਼ਾ ਨਿਯਮਾਂ ਨੂੰ ਸਖ਼ਤ ਕਰਨ ਵਿਚ ਲੱਗੀ ਹੈ। ਉਸ ਦਾ ਕਹਿਣਾ ਹੈ ਕਿ ਇਸ ਵਜ੍ਹਾ ਨਾਲ ਅਮਰੀਕੀਆਂ ਲਈ ਨੌਕਰੀ ਦੇ ਮੌਕੇ ਘੱਟ ਹੋ ਗਏ ਹਨ।

Check Also

ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਣਨਗੇ ਬਿਲਾਵਲ ਭੁੱਟੋ!

ਪਾਰਟੀ ਦੇ ਆਗੂਆਂ ਨੇ ਬਿਲਾਵਲ ਨੂੰ ਇਸ ਅਹੁਦੇ ਲਈ ਮਨਾਇਆ ਇਸਲਾਮਾਬਾਦ/ਬਿਊਰੋ ਨਿਊਜ਼ ਪਾਕਿਸਤਾਨ ਦੇ ਸਾਬਕਾ …