ਅੱਤਵਾਦ ਨਾਲ ਮਿਲ ਕੇ ਲੜਨ ਲਈ ਬਣੀ ਸਹਿਮਤੀ
ਜਕਾਰਤਾ/ਬਿਊਰੋ ਨਿਊਜ਼ : ਭਾਰਤ ਅਤੇ ਇੰਡੋਨੇਸ਼ੀਆ ਨੇ ਆਪਣੇ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤੀ ਬਖਸ਼ਦਿਆਂ ਵਿਆਪਕ ਰਣਨੀਤਕ ਭਾਈਵਾਲੀ ਨੂੰ ਅੱਗੇ ਵਧਾਉਣ ਅਤੇ ਸਰਹੱਦ ਪਾਰ ਤੋਂ ਅੱਤਵਾਦ ਸਣੇ ਹਰ ਕਿਸਮ ਦੇ ਅੱਤਵਾਦ ਨਾਲ ਸਖ਼ਤੀ ਨਾਲ ਨਜਿੱਠਣ ਦੀ ਆਪਣੀ ਪ੍ਰਤੀਬੱਧਤਾ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਜੋਕੋ ਵਿਦੋਦੋ ਵਿਚਕਾਰ ਉਸਾਰੂ ਵਿਚਾਰ ਵਟਾਂਦਰਾ ਹੋਇਆ। ਇਸ ਮੌਕੇ ਦੋਵਾਂઠਦੇਸ਼ਾਂ ਵਿੱਚ 15 ਸਮਝੌਤਿਆਂ ਉੱਤੇ ਸਹੀ ਪਾਈ ਗਈ। ਇਨ੍ਹਾਂ ਵਿੱਚ ਇੱਕ ਅਹਿਮ ਸਮਝੌਤਾ ਸੁਰੱਖਿਆ ਸਬੰਧੀ ਵੀ ਹੈ। ਇਹ ਹਿੰਦ ਮਹਾਸਾਗਰ ਵਿੱਚ ਦੋਵਾਂ ਦੇਸ਼ਾਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਏਗਾ।
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਿਛਲੇ ਦਿਨੀਂ ਇੱਥੇ ਪੁੱਜੇ ਸਨ। ਇਹ ਉਨ੍ਹਾਂ ਦਾ ਇਥੋਂ ਦਾ ਪਹਿਲਾ ਸਰਕਾਰੀ ਦੌਰਾ ਸੀ। ਰਾਸ਼ਟਰਪਤੀ ਭਵਨਾਂ ਵਿੱਚੋਂ ਇੱਕ ਮਰਡੇਕਾ ਪੈਲੇਸ ਵਿੱਚ ਪ੍ਰਧਾਨ ਮੰਤਰੀ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਦੋਵਾਂ ਆਗੂਆਂ ਨੇ ਦੁਵੱਲੇ ਰਣਨੀਤਕ ਸਹਿਯੋਗ, ਦੁਵੱਲੇ ਅਰਥਿਕ ਸਬੰਧਾਂ, ਸਭਿਆਚਾਰਕ ਅਦਾਨ ਪ੍ਰਦਾਨ ਬਾਰੇ ਵਿਸ਼ੇਸ਼ ਗੱਲਬਾਤ ਕੀਤੀ। ਮੀਟਿੰਗ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰਕੇ ਮੀਟਿੰਗ ਬਾਰੇ ਜਾਣਕਾਰੀ ਸਾਂਝੀ ਕੀਤੀ।
ਮੀਟਿੰਗ ਬਾਅਦ ਇੱਕ ਸਾਂਝਾ ਬਿਆਨ ਜਾਰੀ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੋਵੇਂ ਦੇਸ਼ ਦੁਵੱਲੇ ਵਿਆਪਕ ਰਣਨੀਤਕ ਸਬੰਧਾਂ ਨੂੰ ਨਵੀਆਂ ਉਚਾਣਾਂ ਤੱਕ ਲੈ ਕੇ ਜਾਣ ਲਈ ਦ੍ਰਿੜ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਜੋਕੋ ਵਿਦੋਦੋ ਨੇ ਇਕੱਠਿਆਂ ਪਤੰਗ ਉਡਾ ਕੇ ਇੱਥੇ ਪਹਿਲੇ ਸਾਂਝੇ ਪਤੰਗ ਫੈਸਟੀਵਲ ਦਾ ਕੌਮੀ ਸਮਾਰਕ ਵਿੱਚ ਉਦਘਾਟਨ ਕੀਤਾ। ਦੋਵਾਂ ਦੇਸ਼ਾਂ ਦੇ ਅਧਿਕਾਰੀਆਂ ਨੇ ਸਭਿਆਚਾਰਕ ਆਦਾਨ ਪ੍ਰਦਾਨ ਲਈ ਇਕਰਾਰ ਕੀਤੇ।
ਮੁਫ਼ਤ ਵੀਜ਼ੇ ਦੀ ਪੇਸ਼ਕਸ਼
ਜਕਾਰਤਾ: ਪ੍ਰਧਾਨ ਮੰਤਰੀ ਮੋਦੀ ਨੇ ઠਭਾਰਤੀ ਮੂਲ ਦੇ ਲੋਕਾਂ ਨੂੰ ਭਾਰਤ ਦੇ 30 ਦਿਨ ਦੇ ਮੁਫ਼ਤ ਵੀਜ਼ੇ ਦੀ ਪੇਸ਼ਕਸ਼ ਕਰਦਿਆਂ ਕਿਹਾ ਕਿ ਉਹ ਆਪਣੇ ਜਨਮ ਸਥਾਨ ਭਾਰਤ ਆਉਣ ਤੇ ‘ਨਵੇਂ ਭਾਰਤ’ ਦਾ ਅਨੁਭਵ ਕਰਨ। ਜਕਾਰਤਾ ਕਨਵੈਨਸ਼ਨ ਹਾਲ ਵਿੱਚ ਭਾਰਤੀ ਮੂਲ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ઠਉਹ ਭਾਰਤ ਆਉਣ ਵਾਲੇ ਇੰਡੋਨੇਸ਼ੀਆਈ ਨਾਗਰਿਕਾਂ ਨੂੰ ਤੀਹ ਦਿਨ ਦਾ ਮੁਫ਼ਤ ਵੀਜ਼ਾ ਦੇਣਗੇ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਉਹ ਅਗਲੇ ਸਾਲ ਕੁੰਭ ਦੇ ਮੇਲੇ ਦੌਰਾਨ ਪ੍ਰਯਾਗ (ਅਲਾਹਾਬਾਦ) ਵਿੱਚ ਆਉਣ। ਉਨ੍ਹਾਂ ਦੀ ਸਰਕਾਰ ਦੀ ਕੋਸ਼ਿਸ਼ ਦੇਸ਼ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਕਰਨਾ ਹੈ।
Check Also
ਪ੍ਰਧਾਨ ਮੰਤਰੀ ਮੋਦੀ ਨੇ ਬੰਗਲਾਦੇਸ਼ ਦੇ ਚੀਫ ਐਡਵਾਈਜਰ ਨਾਲ ਕੀਤੀ ਮੁਲਾਕਾਤ
ਥਾਈਲੈਂਡ ਵਿਚ ਸਿਖਰ ਵਾਰਤਾ ਦੌਰਾਨ ਮੋਦੀ ਅਤੇ ਮੁਹੰਮਦ ਯੂਨਸ ਵਿਚਾਲੇ ਹੋਈ ਗੱਲਬਾਤ ਨਵੀਂ ਦਿੱਲੀ/ਬਿਊਰੋ ਨਿਊਜ਼ …