ਖੋਜਣ ਲਈ ਲਾ ਦਿੱਤੀ ਜ਼ਿੰਦਗੀ, ਗੁਆਂਢ ‘ਚ ਮਿਲੀ ਬਚਪਨ ਤੋਂ ਵਿਛੜੀ ਭੈਣ
ਮੈਡਿਸਨ : ਕੁੱਛੜ ਕੁੜੀ, ਸ਼ਹਿਰ ਢੰਡੋਰਾ, ਅਮਰੀਕਾ ‘ਚ ਇਹ ਕਹਾਵਤ ਬਿਲਕੁਲ ਸਾਬਤ ਹੋਈ। ਇਕ ਭੈਣ ਨੇ ਦੂਜੀ ਭੈਣ ਨੂੰ ਲੱਭਣ ‘ਚ ਪੂਰੀ ਜ਼ਿੰਦਗੀ ਲਗਾ ਦਿੱਤੀ ਅਤੇ ਉਸ ਉਸ ਨੂੰ ਆਪਣੇ ਗੁਆਂਢ ‘ਚ ਹੀ ਮਿਲੀ। ਇਹ ਕਿਸਮਤ ਹੀ ਹੈ ਕਿ ਦੋਵੇਂ ਭੈਣਾਂ ਮਿਲੀਆਂ ਵੀ ਤਾਂ ਪਾਰਸਲ ਗਲਤ ਪਤੇ ‘ਤੇ ਪਹੁੰਚਣ ਦੇ ਕਾਰਨ। ਭੈਣ ਨੂੰ ਲੱਭਣ ‘ਚ ਲੱਗੀ ਵਿਸਕੰਸਿਨ ਕੀ ਹਿਲੇਰੀ ਹੈਰਿਸ ਨੂੰ ਸਿਰਫ਼ ਇੰਨਾ ਪਤਾ ਸੀ ਕਿ ਬਚਪਨ ‘ਚ ਅਲੱਗ ਹੋਈ ਉਨ੍ਹਾਂ ਦੀ ਭੈਣ ਦਾ ਨਾਂ ਡਾਨ ਜਾਨਸਨ ਸੀ। ਹਿਲੇਰੀ ਅਤੇ ਉਨ੍ਹਾਂ ਦੇ ਭਾਈ ਟਾਈਲਰ ਨੂੰ 1987 ‘ਚ ਗੋਦ ਲਿਆ ਗਿਆ ਸੀ। ਇਸ ਤੋਂ ਬਾਅਦ ਉਹ ਆਪਣੇ ਅਸਲ ਪਿਤਾ ਵੇਨ ਕਲਾਜ ਅਤੇ ਭੈਣ ਡਾਨ ਨਾਲ ਕਦੇ ਨਹੀਂ ਮਿਲਿਆ। 2002 ‘ਚ ਕਲਾਜ ਦੀ ਮੌਤ ਦੇ ਸ਼ੋਕ ਸੰਦੇਸ਼ ‘ਚ ਦੋ ਬੇਟੀਆਂ ਡਾਨ ਜਾਨਸਨ ਅਤੇ ਰਿਕੀ ਡੇਰਿਕ ਦਾ ਜ਼ਿਕਰ ਸੀ। ਇਸ ਤੋਂ ਹਿਲੇਰੀ ਨੇ ਆਪਣੀ ਅਸਲ ਭੈਣ ਨੂੰ ਲੱਭਣ ਦੇ ਲਈ ਸੋਸ਼ਲ ਮੀਡੀਆ ਦੇ ਨਾਲ ਹੀ ਹਰ ਤਰੀਕੇ ਦਾ ਇਸਤੇਮਾਲ ਕੀਤਾ। ਹਰ ਕੋਸ਼ਿਸ਼ ਨਾਕਾਮ ਹੋਣ ਤੋਂ ਬਾਅਦ ਹਿਲੇਰੀ (31) ਨੇ ਭੈਣ ਨੂੰ ਮਿਲਣ ਦੀ ਉਮੀਦ ਛੱਡ ਦਿੱਤੀ ਸੀ।
ਡੀਐਨਏ ਟੈਸਟ ਤੋਂ ਬਾਅਦ ਹੀ ਮਿਲੇਗਾ ਭਾਈ ਟਾਈਲਰ
ਹਿਲੇਰੀ ਕਹਿੰਦੀ ਹੈ ਕਿ ਡਾਨ ਨਾਲ ਮਿਲਣ ‘ਤੇ ਉਨ੍ਹਾਂ ਨੂੰ ਆਪਣੇ ਹਰ ਸਵਾਲ ਦਾ ਜਵਾਬ ਮਿਲ ਗਿਆ, ਜਿਸ ਦੀ ਉਹ ਤਲਾਸ਼ ‘ਚ ਸਨ। ਡਾਨ ਦੇ ਮੁਤਾਬਕ ਇਹ ਕਿਸਮਤ ਹੀ ਹੈ ਕਿ ਸੈਂਕੜੇ-ਹਜ਼ਾਰਾਂ ਘਰਾਂ ‘ਚ ਉਨ੍ਹਾਂ ਨੇ ਉਹੀ ਘਰ ਖਰੀਦਿਆ ਜੋ ਉਨ੍ਹਾਂ ਦੀ ਭੈਣ ਦੀ ਸੜਕ ‘ਤੇ ਹੀ ਸੀ। ਡਾਨ ਨੇ ਹਿਲੇਰੀ ਨੂੰ ਛੋਟੀ ਭੈਣ ਰਿਨੀ ਨਾਲ ਵੀ ਮਿਲਾਇਆ। ਹਾਲਾਂਕਿ,ਉਨ੍ਹਾਂ ਦੇ ਭਾਈ ਟਾਈਲਰ ਨੇ ਹਿਲੇਰ ਨਾਲ ਡੀਐਨਏ ਟੈਸਟ ਤੋਂ ਬਾਅਦ ਮਿਲਣ ਦੀ ਗੱਲ ਕੀਤੀ। ਹਿਲੇਰੀ ਦੀ ਸੱਤ ਸਾਲ ਦੀ ਛੋਟੀ ਬੇਟੀ ਸਟੇਲਾ ਨੇ ਆਪਣੀ ਮਾਂ ਨੂੰ ਵਾਰ-ਵਾਰ ਉਨ੍ਹਾਂ ਦੀ ਵਿਛੜੀ ਹੋਈ ਭੈਣ ਨੂੰ ਖੋਜਣ ਦੇ ਲਈ ਉਤਸ਼ਾਹਿਤ ਕੀਤਾ।
ਗਲਤ ਪਤੇ ‘ਤੇ ਪਾਰਸਲ ਨੇ ਭੈਣਾਂ ਨੂੰ ਮਿਲਾਇਆ
ਇਕ ਦਿਨ ਉਨ੍ਹਾਂ ਨੇ ਡਾਨ ਜਾਨਸਨ ਨਾਮ ਨਾਲ ਇਕ ਪਾਰਸਲ ਦੇਖਿਆ, ਜਿਸ ‘ਤੇ ਉਸੇ ਸੜਕ ਦੇ ਇਕ ਘਰ ਦਾ ਪਤਾ ਸੀ, ਜਿਸ ‘ਤੇ ਉਹ ਖੁਦ ਰਹਿੰਦੀ ਸੀ। ਹਿਲੇਰੀ ਦੱਸਦੀ ਹੈ ਕਿ ਉਹ ਆਪਣੀ ਭੈਣ ਦੇ ਮਿਲਣ ਦੀ ਉਮੀਦ ਨਾਲ ਕੰਬਣ ਲੱਗੀ। ਉਨ੍ਹਾਂ ਨੇ ਸਿੱਧੇ ਡਾਨ ਦੇ ਘਰ ਜਾਣ ਦੀ ਬਜਾਏ ਗੁਆਂਢਣ ਨੂੰ ਮੈਸੇਜ ਭੇਜ ਕੇ ਪੁੱਛਿਆ ਕਿ ਕੀ ਤੁਹਾਡੇ ਪਿਤਾ ਦਾ ਨਾਂ ਵੇਨ ਕਲਾਜ ਸੀ, ਕੀ ਉਹ ਇਕ ਲੈਬ ‘ਚ ਕਰਮਚਾਰੀ ਡਾਨ (ਡਾਨ) ਨੇ ਤੁਰੰਤ ਹਾਂ ‘ਚ ਜਵਾਬ ਦਿੱਤਾ। ਇਸ ਤੋਂਬਾਅਦ ਦੋਵੇਂ ਭੈਣਾਂ ਨੇ ਫੋਨ ‘ਤੇ ਗੱਲ ਕੀਤੀ ਅਤੇ ਮਿਲੀਆਂ।
Home / ਦੁਨੀਆ / 1987 ‘ਚ ਅਲੱਗ ਹੋ ਗਈਆਂ ਸਨ ਹਿਲੇਰੀ ਤੇ ਉਸਦੀ ਭੈਣ ਡਾਨ, 2002 ‘ਚ ਪਿਤਾ ਦੀ ਮੌਤ ਮੌਕੇ ਪਤਾ ਚੱਲਿਆ ਦੋ ਭੈਣਾਂ ਦੇ ਨਾਂ
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …