ਪੈਰਿਸ/ਬਿਊਰੋ ਨਿਊਜ਼
ਫਰਾਂਸ ਦੇ ਵਿਦੇਸ਼ ਮੰਤਰੀ ਜੀਨ ਯੁਵੇਸਲੇ ਡ੍ਰਾਈਨ ਨੇ ਕਿਹਾ ਹੈ ਕਿ ਉਨ੍ਹਾਂ ਦੇ ਦੇਸ਼ ਯੂਰਪ ਵਿਚ ਭਾਰਤ ਦਾ ਸਭ ਤੋਂ ਵੱਡਾ ਰਣਨੀਤਕ ਭਾਈਵਾਲ ਬਣਨ ਦਾ ਇੱਛੁਕ ਹੈ। ਡ੍ਰਾਈਨ ਨੇ ਕਿਹਾ ਕਿ ਦੋਨੋਂ ਦੇਸ਼ਾਂ ਵਿਚਕਾਰਲੀ ਰਣਨੀਤਕ ਭਾਈਵਾਲੀ ਦੀ ਇਹ 20ਵੀਂ ਵਰ੍ਹੇਗੰਢ ਹੈ। ਭਾਰਤ ਅਤੇ ਫਰਾਂਸ ਵਿਚਕਾਰ ਸਬੰਧ ਬਹੁਤ ਡੂੰਘੇ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਦਾ ਆਤਮਿਕ ਤੌਰ ‘ਤੇ ਭਾਰਤੀਆਂ ਨਾਲ ਡੂੰਘਾ ਰਿਸ਼ਤਾ ਹੈ। ਦੋਵਾਂ ਵਿਚਕਾਰ ਪਿਛਲੇ ਕਈ ਸਾਲਾਂ ਤੋਂ 8-9 ਅਰਬ ਯੂਰੋ ਦਾ ਕਾਰੋਬਾਰ ਹੋ ਰਿਹਾ ਹੈ। ਇਸ ਨੂੰ ਵਧਾ ਕੇ 15 ਅਰਬ ਯੂਰੋ ਕਰਨ ‘ਤੇ ਦੋਵਾਂ ਦੇਸ਼ਾਂ ਵਿਚਕਾਰ ਸਹਿਮਤੀ ਬਣੀ ਹੈ।
ਧਿਆਨ ਰਹੇ ਕਿ ਰੋਮ ਦੀ ਯਾਤਰਾ ਸਮਾਪਤ ਕਰਨ ਪਿੱਛੋਂ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਸੋਮਵਾਰ ਨੂੰ ਪੈਰਿਸ ਪੁੱਜੀ ਸੀ। 24 ਘੰਟੇ ਦੇ ਠਹਿਰਾਉ ਦੌਰਾਨ ਉਨ੍ਹਾਂ ਦੀ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਅਤੇ ਉਨ੍ਹਾਂ ਦੇ ਵਿਦੇਸ਼ ਮੰਤਰੀ ਜੀਨ ਯੁਵੇਸਲੇ ਡ੍ਰਾਈਨ ਨਾਲ ਵੀ ਮੁਲਾਕਾਤ ਹੋਈ।
ਫਰਾਂਸ ਵਿਚ ਰਹਿ ਰਹੇ ਭਾਰਤੀ ਲੋਕਾਂ ਦੇ ਸਮੂਹ ਨੂੰ ਸਵਰਾਜ ਨੇ ਕਿਹਾ ਸੀ ਕਿ ਮੋਦੀ-ਮੈਕਰੋਨ ਵਿਚਕਾਰ ਵਿਸ਼ੇਸ਼ ਸਬੰਧਾਂ ਕਾਰਨ ਹੀ ਦੋਵਾਂ ਦੇਸ਼ਾਂ ਵਿਚਕਾਰ ਕਈ ਅਹਿਮ ਸਮਝੌਤੇ ਹੋਏ ਹਨ। ਸਵਰਾਜ ਨੇ ਆਪਣੇ ਫਰਾਂਸੀਸੀ ਹਮਰੁਤਬਾ ਨਾਲ ਦੋਪੱਖੀ ਕਾਰੋਬਾਰ ਨੂੰ ਉਤਸ਼ਾਹ ਦੇਣ ‘ਤੇ ਚਰਚਾ ਕੀਤੀ।
Check Also
ਟਰੰਪ ਨੇ ਸਟੂਡੈਂਟ ਵੀਜ਼ਾ ਲਈ ਇੰਟਰਵਿਊ ’ਤੇ ਲਗਾਈ ਰੋਕ
ਅਮਰੀਕਾ ਜਾਣ ਵਾਲੇ ਵਿਦਿਆਰਖੀਆਂ ਦੇ ਸ਼ੋਸ਼ਲ ਮੀਡੀਆ ਦੀ ਹੋਵੇਗੀ ਜਾਂਚ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕਾ ’ਚ ਡੋਨਾਲਡ …