12.8 C
Toronto
Wednesday, April 15, 2026
spot_img
Homeਦੁਨੀਆਕੁਲਭੂਸ਼ਣ ਜਾਧਵ ਨੂੰ ਪਾਕਿ ਨੇ ਬਣਾਇਆ ਮੋਹਰਾ

ਕੁਲਭੂਸ਼ਣ ਜਾਧਵ ਨੂੰ ਪਾਕਿ ਨੇ ਬਣਾਇਆ ਮੋਹਰਾ

ਜਾਧਵ ਹੁਣ ਪਾਕਿਸਤਾਨ ਦੀਆਂ ਕਰਨ ਲੱਗਾ ਸਿਫਤਾਂ
ਇਸਲਾਮਾਬਾਦ/ਬਿਊਰੋ ਨਿਊਜ਼
ਪਾਕਿ ਦੀ ਜੇਲ੍ਹ ਵਿੱਚ ਬੰਦ ਭਾਰਤ ਦੇ ਸਾਬਕਾ ਨੇਵੀ ਅਫਸਰ ਕੁਲਭੂਸ਼ਣ ਜਾਧਵ ਨੂੰ ਮੋਹਰਾ ਬਣਾ ਕੇ ਪਾਕਿਸਤਾਨ ਨਵੇਂ-ਨਵੇਂ ਨਾਟਕ ਪੇਸ਼ ਕਰ ਰਿਹਾ ਹੈ। ਹੁਣ ਪਾਕਿਸਤਾਨ ਨੇ ਕੁਲਭੂਸ਼ਣ ਦਾ ਆਪਣਾ ਵੀਡੀਓ ਜਾਰੀ ਕਰਕੇ ਉਸ ਕੋਲੋਂ ਪਾਕਿਸਤਾਨ ਦੀਆਂ ਸਿਫ਼ਤਾਂ ਕਰਵਾਈਆਂ ਹਨ। ਪਾਕਿਸਤਾਨ ਵਲੋਂ ਜਾਰੀ ਕੀਤੇ ਨਵੇਂ ਵੀਡੀਓ ਵਿੱਚ ਕੁਲਭੂਸ਼ਣ ਜਾਧਵ ਪਾਕਿਸਤਾਨ ਦੀਆਂ ਸਿਫ਼ਤਾਂ ਕਰਦਾ ਹੈ।
ਇਸ ਵੀਡੀਓ ਵਿੱਚ ਉਨ੍ਹਾਂ ਨੇ ਆਪਣੀ ਮਾਂ ਅਤੇ ਪਤਨੀ ਨਾਲ ਪਾਕਿਸਤਾਨ ਸਰਕਾਰ ਦੇ ਵਿਹਾਰ ਦੀ ਤਾਰੀਫ਼ ਕੀਤੀ ਹੈ, ਜਦ ਕਿ ਕੁਲਭੂਸ਼ਣ ਦੀ ਮਾਂ ਅਤੇ ਪਤਨੀ ਦੇ ਨਾਲ ਪਾਕਿਸਤਾਨ ਵਿੱਚ ਹੋਏ ਦੁਰ-ਵਿਹਾਰ ਦੀਆਂ ਤਸਵੀਰਾਂ ਪੂਰੀ ਦੁਨੀਆ ਨੇ ਦੇਖੀਆਂ ਹੋਈਆਂ ਹਨ। ਵੀਡੀਓ ਵਿੱਚ ਕੁਲਭੂਸ਼ਣ ਨੇ ਕਿਹਾ ਹੈ ਕਿ ਪਾਕਿਸਤਾਨ ਸਰਕਾਰ ਵਲੋਂ ਉਸ ਦੀ ਮਾਂ ਅਤੇ ਪਤਨੀ ਨਾਲ ਕੀਤੇ ਵਿਹਾਰ ਨਾਲ ਉਹ ਬੇਹੱਦ ਖ਼ੁਸ਼ ਹਨ।

RELATED ARTICLES
POPULAR POSTS