ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਨੇ ਪਾਕਿਸਤਾਨ ਨਾਲ ਅਗਲੇ ਹਫ਼ਤੇ ਦੇ ਸ਼ੁਰੂ ਵਿੱਚ ਹੋਣ ਵਾਲੀ ਸਮੁੰਦਰੀ ਸੁਰੱਖਿਆ ਗੱਲਬਾਤ ਰੱਦ ਕਰ ਦਿੱਤੀ ਹੈ। ਇਹ ਫ਼ੈਸਲਾ ਭਾਰਤੀ ਨਾਗਰਿਕ ਤੇ ਸਮੁੰਦਰੀ ਫ਼ੌਜ ਦੇ ਸਾਬਕਾ ਅਧਿਕਾਰੀ ਕੁਲਭੂਸ਼ਣ ਜਾਧਵ ਨੂੰ ਪਾਕਿਸਤਾਨ ਵੱਲੋਂ ਸਜ਼ਾ-ਏ-ਮੌਤ ਸੁਣਾਏ ਜਾਣ ਕਰਕੇ ਵਧੇ ਹੋਏ ਤਣਾਅ ਕਾਰਨ ਲਿਆ ਗਿਆ ਹੈ। ਇਸ ਦੌਰਾਨ ਪਾਕਿਸਤਾਨ ਨੇ ਮਕਬੂਜ਼ਾ ਕਸ਼ਮੀਰ ਵਿੱਚੋਂ ਭਾਰਤੀ ਖ਼ੁਫ਼ੀਆ ઠਏਜੰਸੀ ‘ਰਾਅ’ ਦੇ ਤਿੰਨ ਏਜੰਟਾਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਪਾਕਿਸਤਾਨ ਦੀ ਸਮੁੰਦਰੀ ਸੁਰੱਖਿਆ ਏਜੰਸੀ ਦੇ ਵਫ਼ਦ ਨੇ 16 ਤੋਂ 19 ਅਪਰੈਲ ਤੱਕ ਗੱਲਬਾਤ ਲਈ ਭਾਰਤ ਦੌਰੇ ‘ਤੇ ਨਵੀਂ ਦਿੱਲੀ ਆਉਣਾ ਸੀ। ਇਸ ਮੌਕੇ ਮਛੇਰਿਆਂ ਤੇ ਤਲਾਸ਼ ਤੇ ਰਾਹਤ ਅਪਰੇਸ਼ਨਾਂ ਸਬੰਧੀ ਮਾਮਲੇ ਵਿਚਾਰੇ ਜਾਣੇ ਸਨ।
ਜਾਧਵ ਤੱਕ ਪਹੁੰਚ ਲਈ ਜ਼ਰੂਰੀ ਕਦਮ ਚੁੱਕਣੇ ਜਾਰੀ: ਵੀ.ਕੇ.
ਨਵੀਂ ਦਿੱਲੀ: ਵਿਦੇਸ਼ ਰਾਜ ਮੰਤਰੀ ਵੀ.ਕੇ. ਸਿੰਘ ਨੇ ਆਖਿਆ ਕਿ ਸਰਕਾਰ ਵੱਲੋਂ ਜਾਧਵ ਤੱਕ ਸਫ਼ਾਰਤੀ ਪਹੁੰਚ ਲਈ ਸਾਰੇ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ, ਹਾਲਾਂਕਿ ਪਾਕਿ ਪਹਿਲਾਂ ਹੀ ਭਾਰਤ ਦੀਆਂ ਅਜਿਹੀਆਂ ਬੇਨਤੀਆਂ 13 ਵਾਰ ਰੱਦ ਕਰ ਚੁੱਕਾ ਹੈ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …