ਸਾਬਕਾ ਮੇਅਰ ਹੇਜ਼ਲ ਦਾ ਸੁਪਨਾ ਹੋਇਆ ਪੂਰਾ
ਮਿੱਸੀਸਾਗਾ/ਪਰਵਾਸੀ ਬਿਊਰੋ
ਬੀਤੇ ਸੋਮਵਾਰ ਨੂੰ ਡਿਕਸੀ ਗੁਰੂਘਰ ਦੇ ਡਿਕਸੀ/ਡੈਰੀ ਕਾਰਨਰ ‘ਤੇ ਮਿੱਸੀਸਾਗਾ ਦੇ ਸਾਬਕਾ ਮੇਅਰ ਹੇਜ਼ਲ ਮਕੈਲੀਅਨ ਵਿਸ਼ੇਸ਼ ਤੌਰ ਤੇ ਪਹੁੰਚੇ। ਉਨ੍ਹਾਂ ਦੀ ਇਸ ਆਮਦ ਦਾ ਸਬਬ ਸੀ ਕਿ ਇਸ ਕਾਰਨਰ ਦੀ ਨੁਹਾਰ ਨੂੰ ਬਦਲਿਆ ਜਾਵੇ।
ਵਰਨਯੋਗ ਹੈ ਕਿ ਕਈ ਸਾਲ ਪਹਿਲਾਂ ਨਾਰਥ/ਵੈਸਟ ‘ਤੇ ਪੈਂਦੇ ਇਸ ਕਾਰਨਰ ‘ਤੇ ਸ਼ੈੱਲ ਦਾ ਗੈਸ ਸਟੇਸ਼ਨ ਸੀ। ਪਰੰਤੂ ਸਾਬਕਾ ਮੇਅਰ ਚਾਹੁੰਦੀ ਸੀ ਕਿ ਇਸ ਅਤਿ ਵਿਸ਼ੇਸ਼ ਸਥਾਨ ਤੇ ਬਜਾਏ ਕਿਸੇ ਕਮਰਸ਼ੀਅਲ ਇਮਾਰਤ ਦੇ, ਇਸ ਨੂੰ ਖਾਲੀ ਰੱਖਿਆ ਜਾਵੇ ਅਤੇ ਇਸ ਨੂੰ ਇਕ ਬਗੀਚੇ ਦੇ ਰੂਪ ਵਿੱਚ ਡਿਵੈਲਪ ਕੀਤਾ ਜਾਵੇ। ਇਸ ਕਾਰਣ ਕਾਫੀ ਜੱਦੋ-ਜਹਿਦ ਤੋਂ ਬਾਦ ਲਗਭਗ 5 ਲੱਖ ਡਾਲਰ ਦੀ ਕੀਮਤ ਵਿੱਚ ਇਹ ਜਗ੍ਹਾ ਡਿਕਸੀ ਗੁਰੂਘਰ ਨੂੰ ਦੇ ਦਿੱਤੀ ਗਈ। ਉਨ੍ਹਾਂ ਦੇ ਇਸ ਸੁਪਨੇ ਨੂੰ ਸਾਕਾਰ ਕਰਦਿਆਂ ਡਿਕਸੀ ਗੁਰੂਘਰ ਦੀ ਮੌਜੂਦਾ ਕਮੇਟੀ ਨੇ ਇੱਥੇ ਹੁਣ ਇਕ ਪਾਰਕ ਡਿਵੈਲਪ ਕਰਨ ਦਾ ਕੰਮ ਸ਼ੁਰੂ ਕੀਤਾ ਹੈ। ਨਾ ਸਿਰਫ਼ ਇੱਥੇ ਫੁੱਲਾਂ ਦੀਆਂ ਕਿਆਰੀਆਂ ਹੋਣਗੀਆਂ ਬਲਕਿ ਆਰਗੈਨਿਕ ਸਬਜ਼ੀਆਂ ਵੀ ਲਗਾਈਆਂ ਜਾਣਗੀਆਂ, ਜੋ ਗੁਰੂਘਰ ਦੀ ਕਿਚਨ ਵਿੱਚ ਲੰਗਰ ਵਿੱਚ ਵਰਤੀਆਂ ਜਾਣਗੀਆਂ। ਇਸ ਮੌਕੇ ਤੇ ਮੇਅਰ ਮਕੈਲੀਅਨ ਨੂੰ ਵਿਸ਼ੇਸ਼ ਤੌਰ ਤੇ ਸੱਦਾ ਦਿੱਤਾ ਗਿਆ, ਜੋ ਇਸ ਡਿਵੈਲਪਮੈਂਟ ਨੂੰ ਦੇਖ ਕੇ ਬੇਹੱਦ ਖੁਸ਼ ਹੋਏ ਅਤੇ ਕਮੇਟੀ ਦੇ ਕਾਰਕੁਨਾਂ ਨੂੰ ਵਧਾਈ ਅਤੇ ਸ਼ਬਾਸ਼ੀ ਦਿੱਤੀ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …