ਓਰਲੈਂਡੋ/ਹੁਸਨ ਲੜੋਆ : ਬੀਤੇ ਦਿਨੀਂ ਇਥੇ ਹੋਈ ਅੱਤਵਾਦੀ ਘਟਨਾ ਤੋਂ ਬਾਅਦ ਸਿੱਖ ਭਾਈਚਾਰਾ ਚੌਕਸ ਹੋ ਗਿਆ ਹੈ ਤੇ ਸਿੱਖ ਭਾਈਚਾਰਾ ਆਪਣੀ ਹੋਂਦ ਨੂੰ ਕਾਇਮ ਰੱਖਦਿਆਂ ਇਸ ਘਟਨਾ ਤੋਂ ਤੁਰੰਤ ਬਾਅਦ ਇਥੋਂ ਦੀਆਂ ਏਜੰਸੀਆਂ ਨਾਲ ਸੰਪਰਕ ਕਰਕੇ ਖਾਣ-ਪੀਣ ਦਾ ਸਮਾਨ ਤੇ ਹੋਰ ਲੋੜੀਂਦੀਆਂ ਵਸਤਾਂ ਪਹੁੰਚਦੀਆਂ ਕੀਤੀਆਂ।
ਬਲੱਡ ਵੱਨ ਨਾਂ ਦੀ ਸੰਸਥਾ ਨੂੰ ਸਿੱਖ ਭਾਈਚਾਰੇ ਵੱਲੋਂ ਖੂਨਦਾਨ ਦੀ ਪੇਸ਼ਕਸ਼ ਕੀਤੀ ਪ੍ਰੰਤੂ ਉਥੇ 4000 ਤੋਂ ਵੱਧ ਅਮਰੀਕਨ ਕਤਾਰਾਂ ‘ਚ ਖੜ੍ਹੇ ਉਡੀਕ ਕਰ ਰਹੇ ਸਨ, ਤੇ ਬਲੱਡ ਵੱਨ ਸੰਸਥਾ ਨੇ ਜੂਸ, ਪਾਣੀ ਦੀਆਂ ਬੋਤਲਾਂ ਤੇ ਸਨੈਕਸ ਮੰਗਿਆ ਜੋ ਕਿ ਬਿਨਾ ਦੇਰੀ ਕੀਤਿਆਂ ਬਲਜੀਤ ਸਿੰਘ ਜੌਹਲ ਹੁਰਾਂ ਨੇ ਹੋਰ ਸਿੱਖ ਪਰਿਵਾਰਾਂ ਦੀ ਮਦਦ ਲੈ ਕੇ ਪਹੁੰਚਦਾ ਕੀਤਾ ਤੇ ਅਗਲੇ ਕਈ ਦਿਨਾਂ ਤੱਕ ਨਿਰਵਿਘਨ ਜਾਰੀ ਰੱਖਿਆ। ਉਥੇ ਕੈਂਡਲ ਲਾਈਟ ਵਿਜ਼ਲ ਦੇ ਹਜ਼ਾਰਾਂ ਅਮਰੀਕਨਾਂ ਦੇ ਇਕੱਠ ‘ਚ ਖਾਣ-ਪੀਣ ਦਾ ਸਮਾਨ ਵੰਡ ਰਹੇ ਸਿੰਘਾਂ ਨੂੰ ਅਮਰੀਕਨ ਲੋਕ ਤੇ ਸਕਿਓਰਿਟੀ ਫੋਰਸਿਸ ਨਮ ਅੱਖਾਂ ਨਾਲ ਅਸੀਸਾਂ ਤੇ ਧੰਨਵਾਦ ਕਰ ਰਹੇ ਸਨਤੇ ਪੁੱਛ ਰਹੇ ਸਨ ਕਿ ਇਥੇ ਹੋਰ ਭਾਈਚਾਰੇ ਦੇ ਲੋਕ ਰਹਿੰਦੇ ਹਨ ਪਰ ਅੱਜ ਬਿਪਤਾ ਦੇ ਸਮੇਂ ਇਕੱਲੇ ਸਿੱਖ ਹੀ ਅੱਗੇ ਆਏ ਨੇ। ਇਸ ਸਮੇਂ ਚੱਲ ਰਹੀ ਸੇਵਾ ਵਿਚ ਬਲਜੀਤ ਸਿੰਘ ਜੌਹਲ, ਉਨ੍ਹਾਂ ਦੀ ਧਰਮ ਪਤਨੀ ਪਰਮਜੀਤ ਕੌਰ, ਬੇਟੇ ਦਿਲਪ੍ਰੀਤ ਸਿੰਘ ਜੌਹਲ, ਹਰਮਿੰਦਰ ਸਿੰਘ ਧਾਲੀਵਾਲ ਸਮੇਤ ਪਰਿਵਾਰ, ਅਮਰਦੀਪ ਸਿੰਘ ਬੜੂੰਦੀ ਸਮੇਤ ਪਰਿਵਾਰ, ਅਰਵਿੰਦਰ ਸਿੰਘ ਚੱਡਾ ਸਮੇਤ ਪਰਿਵਾਰ, ਜੀਤ ਸਿੰਘ ਸੇਵਾ ‘ਚ ਹਿੱਸਾ ਪਾ ਰਹੇ ਹਨ। ਇਥੇ ਸਿੱਖ ਪਰਿਵਾਰਾਂ ਵੱਲੋਂ ਹੱਥਾਂ ‘ਚ ਇਹ ਮੋਟੋ ਵੀ ਫੜੇ ਸਨ ਕਿ ‘ਸਿੱਖ ਭਾਈਚਾਰਾ ਓਰਲੈਂਡੋ ਦੇ ਲੋਕਾਂ ਨਾਲ ਹੈ , ਨਫ਼ਰਤ ਕਦੇ ਜਿੱਤ ਨਹੀਂ ਸਕਦੀ।”
Home / ਦੁਨੀਆ / ਓਰਲੈਂਡੋ ਸ਼ਹਿਰ ‘ਚ ਸਿੱਖ ਭਾਈਚਾਰੇ ਵੱਲੋਂ ਖਾਣ-ਪੀਣ ਦੀ ਸੇਵਾ ਤੋਂ ਅਮਰੀਕਨ ਹੋਏ ਪ੍ਰਭਾਵਿਤ, ਖੂਨਦਾਨ ਦੀ ਪੇਸ਼ਕਸ਼ ਕੀਤੀ
Check Also
ਆਸਟਰੇਲੀਆ ’ਚ 16 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਚਲਾ ਸਕਣਗੇ ਸੋਸ਼ਲ ਮੀਡੀਆ
ਪ੍ਰਤੀਨਿਧੀ ਸਦਨ ਨੇ ਬਿੱਲ ਕੀਤਾ ਪਾਸ ਮੈਲਬਰਨ/ਬਿਊਰੋ ਨਿਊਜ਼ ਆਸਟਰੇਲੀਆ ਦੇ ਪ੍ਰਤੀਨਿਧੀ ਸਦਨ ਨੇ ਇਕ ਬਿੱਲ …