ਪਿਸ਼ਾਵਰ/ਬਿਊਰੋ ਨਿਊਜ਼ : ਪਾਕਿਸਤਾਨ ਦੇ ਖੈਬਰ ਪਖਤੂਨਖਵਾ ਪ੍ਰਾਂਤ ਦੀ ਸਰਕਾਰ ਨੇ ਉਨਾਂ 21 ਸਿੱਖ ਸ਼ਰਧਾਲੂਆਂ ਦੇ ਪਰਿਵਾਰਾਂ ਨੂੰ ਇਕ ਕਰੋੜ ਰੁਪਏ ਦੀ ਮਦਦ ਦੇਣ ਦਾ ਐਲਾਨ ਕੀਤਾ ਹੈ, ਜਿਨਾਂ ਦੀ ਪਿਛਲੇ ਹਫ਼ਤੇ ਟਰੇਨ-ਬੱਸ ਦੀ ਟੱਕਰ ਵਿਚ ਮੌਤ ਹੋ ਗਈ ਸੀ। ਭਾਈ ਜੋਸ਼ ਸਿੰਘ ਗੁਰਦੁਆਰਾ ਪਹੁੰਚੇ ਖੈਬਰ ਪਖਤੂਨਖਵਾ ਦੇ ਮੁੱਖ ਮੰਤਰੀ ਦੇ ਵਿਸ਼ੇਸ਼ ਸਹਿਯੋਗੀ ਵਜੀਰ ਜਾਦਾ ਨੇ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ ਤੇ ਮੁਆਵਜੇ ਦਾ ਐਲਾਨ ਕੀਤਾ। ਪਾਕਿਸਤਾਨ ਨੇ ਪੰਜਾਬ ਪ੍ਰਾਂਤ ਦੇ ਸ਼ੇਖਪੁਰਾ ਜ਼ਿਲੇ ਵਿਚ ਪਿਛਲੇ ਦਿਨੀਂ ਰੇਲ ਗੱਡੀ ਨਾਲ ਮਿੰਨੀ ਬਸ ਦੀ ਟਕੱਰ ਹੋ ਗਈ ਸੀ। ਇਸ ਵਿਚ 21 ਸਿੱਖ ਸ਼ਰਧਾਲੂਆਂ ਦੀ ਮੌਤ ਹੋ ਗਈ ਸੀ। ਉਨਾਂ ਨੇ ਕਿਹਾ ਕਿ ਮਾਰੇ ਗਏ ਸਿੱਖ ਸ਼ਰਧਾਲੂਆਂ ਦੇ ਪਰਿਵਾਰਕ ਮੈਂਬਰਾਂ ਨੂੰ ਪੰਜ-ਪੰਜ ਲੱਖ ਰੁਪਏ ਦਾ ਮੁਆਵਜਾ ਦਿੱਤਾ ਜਾਵੇਗਾ।
Home / ਦੁਨੀਆ / ਰੇਲ-ਬੱਸ ਹਾਦਸੇ ‘ਚ ਮਾਰੇ ਗਏ 21 ਸਿੱਖ ਸ਼ਰਧਾਲੂਆਂ ਦੇ ਪਰਿਵਾਰਾਂ ਨੂੰ 1 ਕਰੋੜ ਰੁਪਏ ਦੀ ਮੱਦਦ ਦੇਵੇਗਾ ਪਾਕਿਸਤਾਨ
Check Also
ਦੱਖਣੀ ਕੋਰੀਆ ’ਚ ਵਾਪਰੇ ਜਹਾਜ਼ ਹਾਦਸਾਗ੍ਰਸਤ ਦੌਰਾਨ ਗਈ 176 ਵਿਅਕਤੀਆਂ ਦੀ ਜਾਨ
ਦੱਖਣੀ ਕੋਰੀਆ ’ਚ ਸੱਤ ਦਿਨ ਦੇ ਕੌਮੀ ਸੋਗ ਦਾ ਐਲਾਨ ਸਿਓਲ/ਬਿਊਰੋ ਨਿਊਜ਼ : ਦੱਖਣੀ ਕੋਰੀਆ …