ਮਾਲਟਨ : ਪਿਛਲੇ 12 ਸਾਲਾਂ ਤੋਂ ਲਗਾਤਾਰ ਦਸਤਾਰ ਮੁਕਾਬਲੇ ਕਰਵਾ ਰਹੇ ਸਮਾਜ ਸੇਵਕ ਅਤੇ ਉਘੇ ਕਾਰੋਬਾਰੀ ਬੇਅੰਤ ਸਿੰਘ ਧਾਲੀਵਾਲ ਨੇ ਦੱਸਿਆ ਹੈ ਕਿ ਇਸ ਵਾਰ ਖਾਲਸੇ ਦੇ ਜਨਮ ਦਿਨ ਨੂੰ ਸਮਰਪਿਤ ਦਸਤਾਰ ਮੁਕਾਬਲੇ 10 ਅਪ੍ਰੈਲ ਦਿਨ ਐਤਵਾਰ ਨੂੰ ਸ੍ਰੀ ਗੁਰੂ ਸਿੰਘ ਸਭਾ ਮਾਲਟਨ ਗੁਰੂਘਰ ਵਿਖੇ ਖਾਲਸਾ ਕਮਿਊਨਿਟੀ ਸਕੂਲ ਮਾਲਟਨ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਹਨ। ਇਹ ਦਸਤਾਰ ਮੁਕਾਬਲੇ ਨਵੀਂ ਪੀੜ੍ਹੀ ਨੂੰ ਦਸਤਾਰ ਦੇ ਮੋਹ ਨਾਲ ਜੋੜਨ ਲਈ, ਸਿੱਖ ਕੌਮ ਦੀ ਅਜ਼ਮਤ ਅਤੇ ਮਾਣ ਸਤਿਕਾਰ ਦਾ ਪ੍ਰਤੀਕ ਸਮੁੱਚੇ ਭਾਈਚਾਰਿਆਂ ਵਿਚ ਜਾਗ੍ਰਿਤੀ ਪੈਦਾ ਕਰਨ ਦੇ ਮਕਸਦ ਤਹਿਤ ਕਰਵਾਏ ਜਾਂਦੇ ਹਨ। ਦਸਤਾਰਧਾਰੀ ਸਿੱਖ ਨੂੰ ਜ਼ਿੰਮੇਵਾਰੀਆਂ ਤੋਂ ਅਗਾਹ ਕਰਦਿਆਂ ਮੌਜੂਦਾ ਚੁਣੌਤੀਆਂ ਦਾ ਮੁਕਾਬਲਾ ਕਰਨ ਅਤੇ ਦਸਤਾਰ ਦਾ ਮਾਣ ਸਤਿਕਾਰ ਪੂਰੇ ਵਿਸ਼ਵ ਅੰਦਰ ਕਾਇਮ ਕਰਨ ਲਈ ਇਹ ਉਪਰਾਲੇ ਕੀਤੇ ਜਾਂਦੇ ਹਨ।
ਧਾਲੀਵਾਲ ਨੇ ਦੱਸਿਆ ਕਿ ਪਿਛਲੇ ਦਿਨੀਂ ਖਾਲਸਾ ਸਕੂਲ ਮਾਲਟਨ ਵਿਖੇ ਮੀਟਿੰਗ ਕਰਕੇ ਇਹ ਫੈਸਲਾ ਲਿਆ ਗਿਆ ਹੈ ਕਿ ਇਸ ਵਾਰੀ ਬੱਚਿਆਂ ਦੇ ਹੀ ਦਸਤਾਰ ਮੁਕਾਬਲੇ ਕਰਵਾਏ ਜਾਣਗੇ। ਇਨ੍ਹਾਂ ਮੁਕਾਬਲਿਆਂ ਦੇ ਦੋ ਗਰੁੱਪ ਬਣਾਏ ਹਨ, 8 ਸਾਲ ਤੋਂ 12 ਸਾਲ ਅਤੇ 12 ਸਾਲ ਤੋਂ ਉਪਰ 16 ਸਾਲ ਤੱਕ ਅਤੇ 8 ਸਾਲ ਤੋਂ ਘੱਟ ਉਮਰ ਦੇ ਬੱਚੇ ਘਰ ਤੋਂ ਹੀ ਦਸਤਾਰ ਸਜਾ ਕੇ ਆ ਸਕਦੇ ਹਨ। ਜੇਤੂਆਂ ਨੂੰ ਦਿਲਖਿੱਚਵੇਂ ਇਨਾਮ ਦਿੱਤੇ ਜਾਣਗੇ। ਸਾਰੇ ਮਾਪਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਪਣੇ ਬੱਚਿਆਂ ਨੂੰ ਇਨ੍ਹਾਂ ਦਸਤਾਰ ਮੁਕਾਬਲਿਆਂ ਵਿਚ ਜ਼ਰੂਰ ਲੈ ਕੇ ਆਉਣ। ਜੇ ਕਿਸੇ ਬੱਚੇ ਨੇ ਸਿਖਲਾਈ ਲੈਣੀ ਹੈ ਤਾਂ ਮਾਲਟਨ ਗੁਰੂਘਰ ਵਿਖੇ ਹਰੇਕ ਐਤਵਾਰ ਨੂੰ ਸ਼ਾਮੀਂ 3.00 ਵਜੇ ਤੋਂ 5.00 ਵਜੇ ਤੱਕ ਸਿਖਲਾਈ ਫਰੀ ਦਿੱਤੀ ਜਾਵੇਗੀ। ਸਾਨੂੰ ਵਲੰਟੀਅਰਾਂ ਦੀ ਵੀ ਲੋੜ ਹੈ, ਜੋ ਦਸਤਾਰ ਸਜਾਉਣ ਦੀ ਸਿਖਲਾਈ ਦੇ ਸਕਣ। ਇਸ ਮੀਟਿੰਗ ਵਿਚ ਬੇਅੰਤ ਸਿੰਘ ਧਾਲੀਵਾਲ ਤੋਂ ਬਗੈਰ ਜਗਤਰਨ ਸਿੰਘ ਸੇਖੋਂ ਮੁੱਖ ਸੇਵਾਦਾਰ ਮਾਲਟਨ ਗੁਰੂਘਰ, ਜਸਪਾਲ ਸਿੰਘ ਮਾਨ, ਲਖਵੀਰ ਸਿੰਘ ਅਤੇ ਜਸਵੀਰ ਸਿੰਘ ਬੋਪਾਰਾਏ ਅਤੇ ਖਾਲਸਾ ਸਕੂਲ ਮਾਲਟਨ ਦੇ ਪ੍ਰਬੰਧਕ ਮੈਂਬਰ ਹਾਜ਼ਰ ਸਨ। ਹੋਰ ਜਾਣਕਾਰੀ ਲਈ ਬੇਅੰਤ ਸਿੰਘ ਧਾਲੀਵਾਲ ਨਾਲ ਫੋਨ ਨੰਬਰ 416-677-4466 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …