Breaking News
Home / ਕੈਨੇਡਾ / ਸਿੱਖ ਕੌਮ ਵਲੋਂ ਸਾਲਾਨਾ ਖੂਨਦਾਨ ਮੁਹਿੰਮ 2016 ਦਾ ਆਯੋਜਨ

ਸਿੱਖ ਕੌਮ ਵਲੋਂ ਸਾਲਾਨਾ ਖੂਨਦਾਨ ਮੁਹਿੰਮ 2016 ਦਾ ਆਯੋਜਨ

logo-2-1-300x105-3-300x105ਟੋਰਾਂਟੋ : ਸਿੱਖ ਕੌਮ ਵਲੋਂ ਹਰ ਸਾਲ ਦੀ ਤਰ੍ਹਾਂ ਨਵੰਬਰ 1984 ਦੀ ਸਿੱਖ ਨਸਲਕੁਸ਼ੀ ਦੀ ਯਾਦ ਵਿਚ ਖੂਨਦਾਨ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਹੁਣ ਤੱਕ ਸਿੱਖ ਕੌਮ ਵਲੋਂ ਖੂਨਦਾਨ ਕਰਕੇ 113,000 ਤੋਂ ਵੀ ਵਧ ਜਾਨਾਂ ਬਚਾਈਆਂ ਜਾ ਚੁੱਕੀਆਂ ਹਨ। ਸਿੱਖ ਕੌਮ ਵੱਲੋਂ ਇੱਕ ਇਤਿਹਾਸ ਸਿਰਜਿਆ ਜਾ ਚੁੱਕਿਆ ਹੈ। ਆਪ ਸਭ ਨੂੰ ਬੇਨਤੀ ਹੈ ਕਿ ਤੁਸੀਂ ਵੀ ਇਸ ਮਹਾਨ ਦਾਨ ਵਿਚ ਹਿੱਸਾ ਪਾ ਕੇ ਇਸ ਮਾਨਾਮੱਤੇ ਇਤਿਹਾਸ ਦਾ ਹਿੱਸਾ ਬਣੋ ਜੀ। ਇਸ ਸਾਲ ਦੇ ਖੂਨਦਾਨ ਕੈਂਪਾਂ ਦਾ ਵੇਰਵਾ ਇਸ ਤਰਾਂ ਹੈ : 4 ਨਵੰਬਰ 2016 ਦਿਨ ਸ਼ੁੱਕਰਵਾਰ: ਵੁੱਡਬਾਈਨ ਸੈਂਟਰ (ਰੈਕਸਡੇਲ), ਪਤਾ: 500 ਰੈਕਸਡੇਲ ਬੁਲੇਵਾਰਡ ਈਟੋਬੀਕੋ, ਸਮਾਂ : ਸ਼ਾਮ 4:00 ਤੋਂ 8 ਵਜੇ।  5 ਨਵੰਬਰ 2016 ਦਿਨ ਸ਼ਨੀਵਾਰ: ਖਾਲਸਾ ਕਮਿਊਨਿਟੀ ਸਕੂਲ (ਬਰੈਂਪਟਨ), ਪਤਾ: 69 ਮੇਟਲੈਂਡ ਸਟਰੀਟ ਬਰੈਂਪਟਨ, ਸਮਾਂ: ਦੁਪਹਿਰੇ 12 ਵਜੇ ਤੋਂ 4 ਵਜੇ।  12 ਨਵੰਬਰ 2016 ਦਿਨ ਸ਼ਨੀਵਾਰ: ਓਨਟਾਰੀਓ ਖਾਲਸਾ ਦਰਬਾਰ, ਪਤਾ: 7080 ਡਿਕਸੀ ਰੋਡ ਮਿਸੀਸਾਗਾ।  12 ਨਵੰਬਰ 2016ਦਿਨ ਸ਼ਨੀਵਾਰ:ਐਨਕਾਸਟਰ / ਹੈਮਿਲਟਨ 10 ਵਜੇ ਸਵੇਰੇ ਤੋਂ 12 ਵਜੇ, ਪਤਾ: 35 ਸਟੋਨ ਚਰਚ ਰੋਡ ਹੈਮਿਲਟਨ। 19 ਨਵੰਬਰ 2016 ਦਿਨ ਸ਼ਨੀਵਾਰ: ਪਹਿਲੀ ਵਾਰ ਆਟਵਾ ਵਿਖੇ, ਪਤਾ: 1575 ਕਾਰਲਿੰਗ ਐਵੀਨਿਊ ਆਟਵਾ, ਸਵੇਰੇ 9:45 ਤੋਂ ਦੁਪਹਿਰ 12 ਵਜੇ ਤੱਕ। ਵਧੇਰੇ ਜੱਣਕੱਰੀ ਲਈ ਫੋਨ ਕਰੋ  647-708-1984

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …