Breaking News
Home / ਹਫ਼ਤਾਵਾਰੀ ਫੇਰੀ / ਚੋਣ ਵਾਅਦਿਆਂ ਦੀ ਝੜੀ ‘ਤੇ ਸਿੱਧੂ ਦੇ ਸਵਾਲ

ਚੋਣ ਵਾਅਦਿਆਂ ਦੀ ਝੜੀ ‘ਤੇ ਸਿੱਧੂ ਦੇ ਸਵਾਲ

ਕੇਬਲ ਦੇ ਦੇਣੇ ਹੋਣਗੇ ਸਿਰਫ 100 ਰੁਪਏ ਮਹੀਨਾ : ਚੰਨੀ ੲ ਸਿੱਧੂ ਬੋਲੇ ; 130 ਰੁਪਏ ਰੇਟ ਤਾਂ ਟਰਾਈ ਦੇ ਤੈਅ ਹਨ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਚ ਵਿਧਾਨ ਸਭਾ ਚੋਣਾਂ ਦੀ ਤਰੀਕ ਦੇ ਐਲਾਨ ਤੋਂ ਪਹਿਲਾਂ ਸਿਆਸੀ ਪਾਰਟੀਆਂ ਨੇ ਵਾਅਦਿਆਂ ਦੀ ਝੜੀ ਲਗਾ ਦਿੱਤੀ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਬਿਨਾ ਨੀਤੀ ਵਾਲੇ ਇਨ੍ਹਾਂ ਚੋਣ ਵਾਅਦਿਆਂ ਨੂੰ ਜੁਗਾੜ ਦੱਸਿਆ। ਸਿੱਧੂ ਨੇ ਆਮ ਆਦਮੀ ਪਾਰਟੀ ਦੇ ਨਾਲ ਹੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ‘ਤੇ ਵੀ ਸਵਾਲ ਚੁੱਕੇ। ਸਿੱਧੂ ਨੇ ਕਿਹਾ ਕਿ ਸੀਐਮ ਚੰਨੀ ਨੇ ਕੇਬਲ ਦਾ ਰੇਟ 100 ਰੁਪਏ ਪ੍ਰਤੀ ਮਹੀਨਾ ਕਿਹਾ ਹੈ, ਪਰ 130 ਰੁਪਏ ਤਾਂ ਮਿਨੀਮਮ ਟਰਾਈ ਦਾ ਰੇਟ ਹੈ। ਸਿੱਧੂ ਨੇ ਨਾਲ ਹੀ ਕਿਹਾ ਕਿ ਸੀਐਮ ਚੰਨੀ ਨੇ ਜੋ ਕਿਹਾ ਕਿ ਉਹ ਪੂਰਾ ਵੀ ਕਰਨਗੇ।
ਕੇਜਰੀਵਾਲ ਦੇ ਮਹਿਲਾਵਾਂ ਨੂੰ ਇਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਅਤੇ ਬਿਜਲੀ ਮੁਫਤ ਦੇਣ ਦੇ ਐਲਾਨ ‘ਤੇ ਵੀ ਸਿੱਧੂ ਨੇ ਕਿਹਾ ਕਿ ਸੂਬੇ ਦਾ ਬਜਟ 72 ਹਜ਼ਾਰ ਕਰੋੜ ਰੁਪਏ ਹੈ। ਕੇਜਰੀਵਾਲ ਨੇ ਜੋ ਵਾਅਦੇ ਕੀਤੇ ਹਨ, ਉਹ ਹਵਾ ਹੀ ਹਨ। ਸਿੱਧੂ ਨੇ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਅੰਮ੍ਰਿਤਸਰ ‘ਚ ਕੀਤਾ। ਉਧਰ, ਕੇਬਲ ਦਾ ਬਿੱਲ ਪ੍ਰਤੀ ਮਹੀਨਾ 100 ਰੁਪਏ ਕਰਨ ਦੇ ਸੀਐਮ ਦੇ ਐਲਾਨ ਦਾ ਕੇਬਲ ਅਪਰੇਟਰਾਂ ਨੇ ਵਿਰੋਧ ਕੀਤਾ ਹੈ। ਲੋਕਲ ਕੇਬਲ ਅਪਰੇਟਰ ਦੇ ਅਹੁਦੇਦਾਰਾਂ ਨੇ ਚੰਡੀਗੜ੍ਹ ਵਿਚ ਸੀਐਮ ਨੂੰ ਅਪੀਲ ਕੀਤੀ ਕਿ ਸਰਕਾਰ ਜਾਂ ਤਾਂ ਇਸ ਫੈਸਲੇ ‘ਤੇ ਪੁਨਰਵਿਚਾਰ ਕਰੇ ਜਾਂ ਫੈਸਲੇ ਸਬੰਧੀ ਅਧਿਸੂਚਨਾ ਜਾਰੀ ਕਰੇ। ਪੰਜਾਬ ਦੇ ਕੇਬਲ ਅਪਰੇਟਰ ਹਰ ਸਾਲ ਬਿਜਲੀ ਬੋਰਡ ਨੂੰ 7 ਕਰੋੜ ਰੁਪਏ ਅਦਾ ਕਰਦੇ ਹਨ। ਯੂਨੀਅਨ ਦੇ ਪ੍ਰਧਾਨ ਸੰਜੀਵ ਸਿੰਘ ਨੇ ਕਿਹਾ ਕਿ ਰਾਜ ਸਰਕਾਰਾਂ ਕੇਬਲ ਦੇ ਰੇਟ ਘੱਟ ਕਰਨ ਦਾ ਅਧਿਕਾਰ ਨਹੀਂ ਰੱਖਦੀਆਂ।
ਸਿੱਧੂ ਵੱਲੋਂ ਮਰਨ ਵਰਤ ਦੀ ਧਮਕੀ : ਨਵਜੋਤ ਸਿੱਧੂ ਨੇ ਇਕ ਵਾਰ ਫਿਰ ਚੰਨੀ ਸਰਕਾਰ ਨੂੰ ਚਿਤਾਵਨੀ ਦਿੱਤੀ। ਸਿੱਧੂ ਨੇ ਮੋਗਾ ‘ਚ ਕਿਹਾ ਕਿ ਚੰਨੀ ਦਾ ਕਹਿਣਾ ਹੈ ਕਿ ਉਹ ਪਾਰਟੀ ਦੀ ਹਦਾਇਤ ‘ਤੇ ਚਲਦੇ ਹਨ। ਇਸ ਸਬੰਧੀ ਸਿੱਧੂ ਦਾ ਕਹਿਣਾ ਹੈ ਕਿ ਜੇਕਰ ਡਰੱਗ ਦੀ ਸਪੈਸ਼ਲ ਟਾਸਕ ਫੋਰਸ ਦੀ ਰਿਪੋਰਟ ਨਾ ਖੁੱਲ੍ਹੀ ਤਾਂ ਉਹ ਮਰਨ ਵਰਤ ‘ਤੇ ਬੈਠ ਜਾਣਗੇ। ਉਨ੍ਹਾਂ ਕਿ ਅਦਾਲਤ ਦੀ ਹਦਾਇਤ ਹੈ ਕਿ ਇਹ ਰਿਪੋਰਟ ਖੋਲ੍ਹੋ ਅਤੇ ਜ਼ਿੰਮੇਵਾਰ ਵਿਅਕਤੀਆਂ ‘ਤੇ ਬਣਦੀ ਕਾਵਾਈ ਕਰੋ।
‘ઑਆਪ’ ਦੀਆਂ ਗਾਰੰਟੀਆਂ ਵੀ ਸਿਰਫ ਜੁਗਾੜ
ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਵਿਚ ਆ ਕੇ ਦਿੱਤੀਆਂ ਜਾ ਰਹੀਆਂ ਗਾਰੰਟੀਆਂ ਅਤੇ ਕੀਤੇ ਜਾ ਰਹੇ ਐਲਾਨਾਂ ਕਾਰਨ ਹਾਕਮ ਧਿਰ ਕਾਂਗਰਸ ਨੂੰ ਹੱਥਾਂ-ਪੈਰਾਂ ਦੀ ਪੈ ਗਈ ਜਾਪਦੀ ਹੈ। ਇਸ ਮਾਮਲੇ ਵਿਚ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਆਖਿਆ ਕਿ ਅਜਿਹੇ ਐਲਾਨ ਸਿਰਫ ਜੁਗਾੜ ਅਤੇ ਸਕੀਮਾਂ ਹਨ, ਜੋ ਲੋਕਾਂ ਨੂੰ ਭਰਮਾਉਣ ਲਈ ਹਨ ਅਤੇ ਇਨ੍ਹਾਂ ਨੂੰ ਪੂਰਾ ਕਰਨ ਲਈ ਆਮ ਆਦਮੀ ਪਾਰਟੀ ਕੋਲ ਕੋਈ ਠੋਸ ਆਰਥਿਕ ਆਧਾਰ ਨਹੀਂ ਹੈ।
ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ‘ਆਪ’ ਵਲੋਂ ਕੀਤੇ ਜਾ ਰਹੇ ਐਲਾਨ ਅਤੇ ਵਾਅਦੇ ਸਿਰਫ ਜੁਗਾੜ ਤੇ ਸਕੀਮਾਂ ਹਨ, ਜੋ ਲੋਕਾਂ ਨੂੰ ਭਰਮਾਉਣ ਲਈ ਲਾਲੀਪੌਪ ਦੇ ਬਰਾਬਰ ਹਨ।

 

Check Also

ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ

ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …