ਅਮਿਤ ਸ਼ਾਹ ਨੇ ਕਿਹਾ – ਸਾਰੀਆਂ ਜ਼ਰੂਰੀ ਸਹੂਲਤਾਂ ਇਕ ਹੀ ਕਾਰਡ ਨਾਲ ਹੋਣਗੀਆਂ ਸੰਭਵ
ਨਵੀਂ ਦਿੱਲੀ/ਬਿਊਰੋ ਨਿਊਜ਼
ਦੇਸ਼ ਦੀ ਜਨਗਣਨਾ ਦੇ 140 ਸਾਲ ਦੇ ਇਤਿਹਾਸ ਵਿਚ ਪਹਿਲੀ ਵਾਰ ਮੋਬਾਇਲ ਐਪ ਨਾਲ ਅੰਕੜੇ ਇਕੱਠੇ ਕੀਤੇ ਜਾਣਗੇ। ਕਰੀਬ 33 ਲੱਖ ਜਨਗਣਨਾ ਕਰਮਚਾਰੀ ਘਰਘਰ ਜਾ ਕੇ ਜਾਣਕਾਰੀ ਲੈਣਗੇ। ਨਵੀਂ ਦਿੱਲੀ ਵਿਚ ਅੱਜ ਜਨਗਣਨਾ ਭਵਨ ਦੇ ਉਦਘਾਟਨੀ ਸਮਾਰੋਹ ਮੌਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਦੇਸ਼ ਵਿਚ ਪਹਿਲੀ ਵਾਰ 2021 ਦੀ ਜਨਗਣਨਾ ਡਿਜ਼ੀਟਲ ਤਰੀਕੇ ਨਾਲ ਹੋਵੇਗੀ। ਇਸ ਲਈ ਕੇਂਦਰ ਸਰਕਾਰ ਇਕ ਖਾਸ ਐਂਡਰਾਇਡ ਐਪ ਵਿਕਸਤ ਕਰ ਰਹੀ ਹੈ। ਸ਼ਾਹ ਨੇ ਕਿਹਾ ਕਿ ਅਧਾਰ, ਪਾਸਪੋਰਟ, ਬੈਂਕ ਖਾਤੇ, ਡਰਾਈਵਿੰਗ ਲਾਇਸੈਂਸ ਅਤੇ ਵੋਟਰ ਕਾਰਡ ਆਦਿ ਦੇ ਬਦਲ ਵਜੋਂ ਸਿਰਫ ਇਕ ਹੀ ਕਾਰਡ ਕੰਮ ਕਰੇਗਾ। ਉਨ੍ਹਾਂ ਕਿਹਾ ਕਿ ਜਿੰਨੀ ਬਾਰੀਕੀ ਨਾਲ ਜਨਗਣਨਾ ਹੋਵੇਗੀ, ਦੇਸ਼ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ‘ਚ ਉੱਨੀ ਹੀ ਮਦਦ ਮਿਲੇਗੀ।
Check Also
ਉੱਘੇ ਅਦਾਕਾਰ ਤੇ ਫਿਲਮਸਾਜ਼ ਮਨੋਜ ਕੁਮਾਰ ਦਾ ਦਿਹਾਂਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੁੱਖ ਦਾ ਇਜ਼ਹਾਰ ਮੁੰਬਈ/ਬਿਊਰੋ ਨਿਊਜ਼ ਉੱਘੇ ਅਦਾਕਾਰ ਤੇ ਫਿਲਮਸਾਜ਼ ਮਨੋਜ …