ਡੋਮੀਨੀਕਾ ਵਿਖੇ ਭਾਰਤ ਸਰਕਾਰ ਨੇ ਭੇਜਿਆ ਨਿੱਜੀ ਜਹਾਜ਼
ਨਵੀਂ ਦਿੱਲੀ : ਪੰਜਾਬ ਨੈਸ਼ਨਲ ਬੈਂਕ ਘੋਟਾਲੇ ‘ਚ ਦੋਸ਼ੀ ਤੇ ਭਗੌੜੇ ਹੀਰਾ ਵਪਾਰੀ ਮੇਹੁਲ ਚੋਕਸੀ ਦੀਆਂ ਤਾਜ਼ਾ ਤਸਵੀਰਾਂ ਸਾਹਮਣੇ ਆਈਆਂ ਹਨ। ਮੇਹੁਲ ਚੋਕਸੀ ਅਜੇ ਡੋਮੀਨਿਕਾ ਪੁਲਿਸ ਹਿਰਾਸਤ ਵਿਚ ਹੈ। ਉੱਥੇ ਹੀ, ਐਂਟੀਗੁਆ ‘ਚ ਪ੍ਰਕਾਸ਼ਿਤ ਰਿਪੋਰਟਾਂ ਮੁਤਾਬਿਕ ਐਂਟੀਗੁਆ ਦੇ ਪ੍ਰਧਾਨ ਮੰਤਰੀ ਗੈਸਟਨ ਬ੍ਰਾਨੇ ਨੇ ਇਕ ਇੰਟਰਵਿਊ ਦੌਰਾਨ ਕਿਹਾ ਹੈ ਕਿ ਮੇਹੁਲ ਚੋਕਸੀ ਨੂੰ ਲਿਆਉਣ ਲਈ ਭਾਰਤ ਨੇ ਡੋਮੀਨੀਕਾ ਵਿਚ ਨਿੱਜੀ ਜਹਾਜ਼ ਭੇਜਿਆ ਹੈ, ਜੋ ਡਗਲਜ਼-ਚਾਰਲਸ ਹਵਾਈ ਅੱਡੇ ‘ਤੇ ਖੜ੍ਹਾ ਹੋਇਆ ਹੈ। ਉੱਥੇ ਹੀ, ਭਾਰਤ ਨੇ ਡੋਮੀਨਿਕਾ ਨੂੰ ਕਿਹਾ ਹੈ ਕਿ ਚੋਕਸੀ ਗੰਭੀਰ ਅਪਰਾਧੀ ਹੈ ਤੇ ਉਹ ਭਾਰਤ ਦਾ ਨਾਗਰਿਕ ਹੈ, ਇਸ ਲਈ ਉਸ ਨੂੰ ਭਾਰਤ ਸੌਂਪਿਆ ਜਾਣਾ ਚਾਹੀਦਾ ਹੈ।
Check Also
ਪਿ੍ਅੰਕਾ ਗਾਂਧੀ ਨੇ ਸੰਸਦ ਮੈਂਬਰ ਵਜੋਂ ਚੁੱਕੀ ਸਹੁੰ
ਪਹਿਲੀ ਵਾਰ ਲੋਕ ਸਭਾ ਮੈਂਬਰ ਬਣੀ ਹੈ ਪਿ੍ਰਅੰਕਾ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਸੰਸਦ ਦੇ ਸਰਦ …