Breaking News
Home / ਭਾਰਤ / ਬ੍ਰਾਜ਼ੀਲ ਦੇ ਮਹਾਨ ਫੁੱਟਬਾਲ ਖਿਡਾਰੀ ਪੇਲੇ ਨਹੀਂ ਰਹੇ

ਬ੍ਰਾਜ਼ੀਲ ਦੇ ਮਹਾਨ ਫੁੱਟਬਾਲ ਖਿਡਾਰੀ ਪੇਲੇ ਨਹੀਂ ਰਹੇ

ਪੇਲੇ ਦੇ ਰਿਕਾਰਡ ਅੱਜ ਵੀ ਕਾਇਮ
ਨਵੀਂ ਦਿੱਲੀ/ਬਿੳੂਰੋ ਨਿੳੂਜ਼
ਬ੍ਰਾਜ਼ੀਲ ਦੇ ਮਹਾਨ ਫੁੱਟਬਾਲ ਖਿਡਾਰੀ ਪੇਲੇ ਇਸ ਸੰਸਾਰ ਨੂੰ ਅਲਵਿਦਾ ਆਖ ਗਏ ਹਨ। ਉਹ ਕੁਝ ਸਮੇਂ ਤੋਂ ਬਿਮਾਰ ਚਲੇ ਆ ਰਹੇ ਸਨ। ਪੇਲੇ ਨੂੰ ਬਲੈਕ ਪਰਲ ਅਤੇ ਬਲੈਕ ਡਾਇਮੰਡ ਦੇ ਨਾਮ ਵੀ ਜਾਣਿਆ ਜਾਂਦਾ ਰਿਹਾ। ਉਨ੍ਹਾਂ ਨੇ ਆਪਣੇ ਦੇਸ਼ ਬ੍ਰਾਜ਼ੀਲ ਨੂੰ ਤਿੰਨ ਫੀਫਾ ਵਰਲਡ ਕੱਪ ਜਿਤਾਏ। ਅੱਜ ਵੀ ਉਹ ਇਸ ਮਾਮਲੇ ’ਤੇ ਸਿਖਰ ’ਤੇ ਹੈ। ਪੇਲੇ ਦਾ ਇਹ ਰਿਕਾਰਡ ਹੁਣ ਤੱਕ ਦੁਨੀਆ ਦਾ ਕੋਈ ਵੀ ਫੁੱਟਬਾਲ ਖਿਡਾਰੀ ਨਹੀਂ ਤੋੜ ਸਕਿਆ, ਚਾਹੇ ਉਹ ਮੈਸੀ ਹੋਵੇ, ਰੋਨਾਲਡੋ ਹੋਵੇ ਜਾਂ ਐਮਬਾਪੇ। ਪੇਲੇ ਗਰੀਬੀ ਵਿਚ ਪਲੇ ਅਤੇ ਪੜ੍ਹਾਈ ਕੀਤੀ। ਉਨ੍ਹਾਂ ਦੇ ਪਿਤਾ ਸਫਾਈ ਕਰਮਚਾਰੀ ਸਨ। ਪੇਲੇ ਨੇ ਬ੍ਰਾਜ਼ੀਲ ਦੇ ਸਾਓ ਪਾਓਲੋ ਦੀਆਂ ਗਲੀਆਂ ਵਿਚ ਫੁੱਟਬਾਲ ਖੇਡਣਾ ਸ਼ੁਰੂ ਕੀਤਾ ਸੀ। ਆਰਥਿਕ ਤੰਗੀ ਹੋਣ ਦੇ ਕਾਰਨ ਉਨ੍ਹਾਂ ਨੇ ਇਕ ਚਾਹ ਦੀ ਦੁਕਾਨ ’ਤੇ ਵੀ ਕੰਮ ਕੀਤਾ। 17 ਸਾਲ ਦੀ ਉਮਰ ਵਿਚ ਹੀ ਪੇਲੇ ਨੇ ਆਪਣੇ ਦੇਸ਼ ਬ੍ਰਾਜ਼ੀਲ ਨੂੰ ਫੁੱਟਬਾਲ ਵਰਲਡ ਕੱਪ ਦੀ ਟਰਾਫੀ ਦਿਵਾਈ ਸੀ। ਵਰਲਡ ਕੱਪ ਵਿਚ ਗੋਲ ਸਕੋਰ ਕਰਨ ਵਾਲੇ ਸਭ ਤੋਂ ਨੌਜਵਾਨ ਖਿਡਾਰੀਆਂ ਵਿਚ ਅੱਜ ਵੀ ਉਨ੍ਹਾਂ ਦਾ ਨਾਮ ਸਿਖਰ ’ਤੇ ਹੈ। ਮਿਲੀ ਜਾਣਕਾਰੀ ਅਨੁਸਾਰ ਪੇਲੇ ਨੇ ਆਪਣੇ ਕਰੀਅਰ ਵਿਚ 4 ਵਰਲਡ ਖੇਡੇ ਹਨ ਅਤੇ ਇਨ੍ਹਾਂ ਵਿਚੋਂ 3 ’ਚ ਉਨ੍ਹਾਂ ਨੂੰ ਜਿੱਤ ਮਿਲੀ। ਬ੍ਰਾਜ਼ੀਲ ਨੇ ਪਹਿਲਾ ਵਰਲਡ ਕੱਪ 1958 ਵਿਚ ਸਵੀਡਨ ’ਚ, ਦੂਜਾ ਚਿੱਲੀ ’ਚ 1962 ਵਿਚ ਅਤੇ ਤੀਜਾ ਮੈਕਸੀਕੋ ਵਿਚ 1970 ਵਿਚ ਜਿੱਤਿਆ ਸੀ।

Check Also

ਤੁਸੀਂ ਠੇਕੇ ਬੰਦ ਕਰ ਦਿਓ ਅਸੀਂ ਸ਼ਰਾਬ ਬਾਰੇ ਗਾਉਣਾ ਬੰਦ ਕਰ ਦਿਆਂਗੇ : ਦਲਜੀਤ ਦੁਸਾਂਝ

ਦਲਜੀਤ ਦੁਸਾਂਝ ਨੂੰ ਤੇਲੰਗਾਨਾ ਸਰਕਾਰ ਨੇ ਨਸ਼ਿਆਂ ਨੂੰ ਹੱਲਾਸ਼ੇਰੀ ਦੇਣ ਬਾਰੇ ਭੇਜਿਆ ਸੀ ਨੋਟਿਸ ਮਸ਼ਹੂਰ …