ਅਹਿਮਦਾਬਾਦ : ਗੁਜਰਾਤ ਵਿਚ ਅਹਿਮਦਾਬਾਦ ਦੇ ਸਵਪਿਨਲ ਸੋਨੀ ਦਾ ਦਾਅਵਾ ਹੈ ਕਿ ਉਹ ਹਰ ਸੋਮਵਾਰ ਨੂੰ ਬਾਂਦਰਾਂ ਨੂੰ 1700 ਰੋਟੀਆਂ ਖਿਲਾਉਣ ਜਾਂਦੇ ਹਨ। ਅਜਿਹਾ ਉਹ ਪਿਛਲੇ 10 ਸਾਲ ਤੋਂ ਕਰ ਰਹੇ ਹਨ। ਸਵਪਿਨਲ ਦੱਸਦੇ ਹਨ ਕਿ ਉਹ ਭਗਵਾਨ ਹਨੂੰਮਾਨ ਦੇ ਭਗਤ ਹਨ। ਉਨ੍ਹਾਂ ਦਾ ਬਾਂਦਰਾਂ ਨਾਲ ਬਹੁਤ ਪਿਆਰ ਹੈ। ਇਸ ਲਈ ਉਹ ਹਰ ਸੋਮਵਾਰ ਨੂੰ ਰੋਟੀਆਂ ਬਣਵਾਉਂਦੇ ਹਨ ਅਤੇ ਕਰੀਬ 500 ਰੋਟੀਆਂ ਬਾਂਦਰਾਂ ਨੂੰ ਖਿਲਾਉਣ ਲਈ ਕਾਰ ਵਿਚ ਜਾਂਦੇ ਹਨ। ਬਾਂਦਰਾਂ ਅਤੇ ਉਨ੍ਹਾਂ ਵਿਚਕਾਰ ਅਜਿਹਾ ਰਿਸ਼ਤਾ ਬਣ ਗਿਆ ਹੈ ਕਿ ਹੁਣ ਬਾਂਦਰ ਵੀ ਉਸਦੀ ਉਡੀਕ ਕਰਦੇ ਹਨ। ਉਨ੍ਹਾਂ ਨੇ ਦੱਸਿਆ ਕਿ 6 ਮਹੀਨੇ ਪਹਿਲਾਂ ਉਹ ਆਰਥਿਕ ਤੰਗੀ ਨਾਲ ਜੂਝ ਰਹੇ ਸਨ। ਉਸ ਦੌਰਾਨ ਵੀ ਉਨ੍ਹਾਂ ਨੇ ਬਾਂਦਰਾਂ ਨੂੰ ਰੋਟੀਆਂ ਖਿਲਾਉਣੀਆਂ ਬੰਦ ਨਹੀਂ ਕੀਤੀਆਂ। ਉਨ੍ਹਾਂ ਨੇ ਰੋਟੀਆਂ ਖਿਲਾਉਣ ਲਈ ਆਪਣੀ ਪਾਲਿਸੀ ਵੀ ਤੁੜਵਾ ਦਿੱਤੀ ਸੀ। ਬਾਂਦਰਾਂ ਨਾਲ ਉਸਦਾ ਰਿਸ਼ਤਾ ਪਰਿਵਾਰ ਦੇ ਮੈਂਬਰਾਂ ਜਿਹਾ ਹੈ। ਸਥਾਨਕ ਲੋਕ ਉਨ੍ਹਾਂ ਨੂੰ ਮੌਂਕੀਮੈਨ ਦੇ ਨਾਮ ਨਾਲ ਜਾਂਦੇ ਹਨ।
Check Also
ਭਾਰਤ ਨੇ ਆਸਟਰੇਲੀਆ ਨੂੰ ਟੈਸਟ ਮੈਚ ’ਚ ਵੱਡੇ ਫਰਕ ਨਾਲ ਹਰਾਇਆ
ਜਸਪ੍ਰੀਤ ਬੁਮਰਾਹ ਨੂੰ ਮਿਲਿਆ ਮੈਨ ਆਫ ਦਾ ਮੈਚ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਕ੍ਰਿਕਟ ਟੀਮ ਨੇ …