ਮਨੀਸ਼ ਅਤੇ ਆਸ਼ੂਤੋਸ਼ ਨੇ ਹੀ ਪਟਨਾ ਦੇ ਸਕੂਲ ’ਚ ਵਿਦਿਆਰਥੀਆਂ ਨੂੰ ਦੱਸੇ ਸਨ ਉਤਰ
ਨਵੀਂ ਦਿੱਲੀ/ਬਿਊਰੋ ਨਿਊਜ਼ : ਨੀਟ ਪੇਪਰ ਲੀਕ ਮਾਮਲੇ ’ਚ ਸੀਬੀਆਈ ਨੇ ਅੱਜ ਵੀਰਵਾਰ ਨੂੰ ਦੋ ਵਿਅਕਤੀਆਂ ਮਨੀਸ਼ ਪ੍ਰਕਾਸ਼ ਅਤੇ ਆਸ਼ੂਤੋਸ਼ ਨੂੰ ਪਟਨਾ ਤੋਂ ਗਿ੍ਰਫ਼ਤਾਰ ਕੀਤਾ ਹੈ। ਇਨ੍ਹਾਂ ਦੋਵੇਂ ਆਰੋਪੀਆਂ ਨੇ ਹੀ ਪਟਨਾ ਦੇ ਪਲੇ ਐਂਡ ਲਰਨ ਸਕੂਲ ਨੂੰ ਇਕ ਰਾਤ ਦੇ ਲਈ ਬੁੱਕ ਕਰਵਾਇਆ ਸੀ। ਇਸੇ ਸਕੂਲ ’ਚ 20 ਤੋਂ 25 ਵਿਦਿਆਰਥੀਆਂ ਨੂੰ ਇਕੱਠਾ ਕਰਕੇ ਉਤਰ ਯਾਦ ਕਰਵਾਏ ਗਏ ਸਨ ਅਤੇ ਇਥੋਂ ਹੀ ਸੜੀ ਹੋਈ ਬੁੱਲਲੈਟ ਦੇ ਟੁਕੜੇ ਵੀ ਮਿਲੇ ਸਨ। ਇਸ ਮਾਮਲੇ ’ਚ ਸੀਬੀਆਈ ਪਿਛਲੇ ਦੋ ਦਿਨਾਂ ਤੋਂ 11 ਵਿਅਕਤੀਆਂ ਕੋਲੋਂ ਪੁੱਛਗਿੱਛ ਕਰ ਰਹੀ ਹੈ। ਧਿਆਨ ਰਹੇ ਕਿ ਸੀਬੀਆਈ ਨੇ ਬਿਹਾਰ ਪੁਲਿਸ ਦੀ ਅਪਰਾਧ ਸ਼ਾਖਾ ਕੋਲੋਂ 26 ਜੂਨ ਨੂੰ ਇਹ ਕੇਸ ਆਪਣੇ ਹੱਥਾਂ ’ਚ ਲਿਆ ਸੀ ਅਤੇ ਹੁਣ ਤੱਕ 5 ਰਾਜਾਂ ’ਚੋਂ ਪੁਲਿਸ ਨੇ 27 ਤੋਂ ਜ਼ਿਆਦਾ ਵਿਅਕਤੀਆਂ ਨੂੰ ਗਿ੍ਰਫ਼ਤਾਰ ਕੀਤਾ ਹੈ।