ਕਿਹਾ : ਵੀ ਕੇ ਸਕਸੇਨਾ ਨੇ ਸੁਪਰੀਮ ਕੋਰਟ ’ਚ ਸਚਾਈ ਦੱਸਣ ਤੋਂ ਰੋਕਿਆ
ਨਵੀਂ ਦਿੱਲੀ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਮੇਅਰ ਦੀ ਚੋਣ ਨੂੰ ਲੈ ਕੇ ਅੱਜ ਦਿੱਲੀ ’ਚ ਇਕ ਪ੍ਰੈਸ ਕਾਨਫਰੰਸ ਕੀਤੀ। ਇਸ ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਐਲ ਜੀ ਵੀ ਕੇ ਸਕਸੇਨਾ ’ਤੇ ਗੰਭੀਰ ਆਰੋਪ ਲਗਾਉਂਦਿਆਂ ਕਿਹਾ ਕਿ ਸਕਸੇਨਾ ਨੇ ਸੁਪਰੀਮ ਕੋਰਟ ’ਚ ਸਚਾਈ ਦੱਸਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ। ਵੀ ਕੇ ਸਕਸੇਨਾ ਨੇ ਵਕੀਲ ਨੂੰ ਲੈ ਕੇ ਸੈਕਟਰੀ ਨੂੰ ਹੁਕਮ ਦਿੱਤੇ ਅਤੇ ਸੁਪਰੀਮ ਕੋਰਟ ’ਚ ਦੋਵੇਂ ਪੱਖਾਂ ਦੇ ਵਕੀਲ ਤਹਿਤ ਕੀਤੇ। ਐਲ ਜੀ ਨੇ ਵਕੀਲ ਤੁਸ਼ਾਰ ਮਹਿਤਾ ਨੂੰ ਵਕੀਲ ਦੱਸਿਆ ਜਦਕਿ ਉਹ ਪਹਿਲਾਂ ਤੋਂ ਹੀ ਦਿੱਲੀ ਸਰਕਾਰ ਦਾ ਕੇਸ ਲੜ ਰਿਹਾ ਹੈ। ਕੇਜਰੀਵਾਲ ਨੇ ਕਿਹਾ ਕਿ ਇਤਿਹਾਸ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਵਕੀਲ ਨੂੰ ਦਿੱਲੀ ਸਰਕਾਰ ਅਤੇ ਐਲ ਜੀ ਦਾ ਵਕੀਲ ਨਿਯੁਕਤ ਕੀਤਾ ਗਿਆ। ਉਨ੍ਹਾਂ ਆਰੋਪ ਲਗਾਇਆ ਕਿ ਕੇਜਰੀਵਾਲ ਸੰਵਿਧਾਨ ਦੀ ਉਲੰਘਣਾ ਕਰ ਰਹੇ ਹਨ ਅਤੇ ਅਜਿਹੇ ’ਚ ਰਾਜਪਾਲ ਦੇ ਨਾਲ ਦਿੱਲੀ ਸਰਕਾਰ ਕਿਸ ਤਰ੍ਹਾਂ ਚਲ ਸਕਦੀ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਲਜੀ ਨੂੰ ਨਵਾਂ ਮਤਾ ਭੇਜ ਕੇ ਆਉਂਦੀ 22 ਫਰਵਰੀ ਨੂੰ ਮੇਅਰ ਦੀ ਚੋਣ ਕਰਵਾਏ ਜਾਣ ਦੀ ਵੀ ਮੰਗ ਕੀਤੀ ਹੈ।