-4 C
Toronto
Friday, February 6, 2026
spot_img
HomeਕੈਨੇਡਾFrontਚੋਣ ਨਤੀਜਿਆਂ ਤੋਂ ਖੁਸ਼ ਪਿ੍ਰੰਅਕਾ ਗਾਂਧੀ ਨੇ ਰਾਹੁਲ ਗਾਂਧੀ ਦੀ ਕੀਤੀ ਤਾਰੀਫ਼

ਚੋਣ ਨਤੀਜਿਆਂ ਤੋਂ ਖੁਸ਼ ਪਿ੍ਰੰਅਕਾ ਗਾਂਧੀ ਨੇ ਰਾਹੁਲ ਗਾਂਧੀ ਦੀ ਕੀਤੀ ਤਾਰੀਫ਼

ਕਿਹਾ : ਰਾਹੁਲ ਗਾਂਧੀ ਹਮੇਸ਼ਾ ਸੱਚ ਲਈ ਲੜਿਆ
ਨਵੀਂ ਦਿੱਲੀ/ਬਿਊਰੋ ਨਿਊਜ਼ :
ਲੋਕ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਦੇ ਚੰਗੇ ਪ੍ਰਦਰਸ਼ਨ ਤੋਂ ਬਾਅਦ ਕਾਂਗਰਸੀ ਆਗੂ ਪਿ੍ਰਅੰਕਾ ਗਾਂਧੀ ਨੇ ਆਪਣੇ ਭਰਾ ਰਾਹੁਲ ਗਾਂਧੀ ਦੀ ਤਾਰੀਫ਼ ਕੀਤੀ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਕਦੇ ਵੀ ਆਪਣੇ ਮਾਰਗ ਤੋਂ ਪਿੱਛੇ ਨਹੀਂ ਹਟਿਆ ਅਤੇ ਨਾ ਹੀ ਉਸ ਨੇ ਸੱਚ ਲਈ ਲੜਨਾ ਛੱਡਿਆ। ਸ਼ੋਸ਼ਲ ਮੀਡੀਆ ਅਕਾਊਂਟ ਐਕਸ ’ਤੇ ਪਿ੍ਰਅੰਕਾ ਗਾਂਧੀ ਨੇ ਆਪਣੇ ਭਰਾ ਲਈ ਲਿਖੇ ਸੰਦੇਸ਼ ਵਿਚ ਕਿਹਾ ਕਿ ਤੁਸੀਂ ਖੜ੍ਹੇ ਰਹੇ, ਭਾਵੇਂ ਵਿਰੋਧੀਆਂ ਨੇ ਤੁਹਾਡੇ ਬਾਰੇ ਜੋ ਕੁੱਝ ਵੀ ਕਿਹਾ ਪਰ ਤੁਸੀਂ ਕਦੇ ਵੀ ਪਿੱਛੇ ਨਹੀਂ ਹਟੇ, ਤੁਸੀਂ ਕਦੇ ਵੀ ਆਪਣੇ ਵਿਸ਼ਵਾਸ ਨੂੰ ਘੱਟ ਨਹੀਂ ਹੋਣ ਦਿੱਤਾ, ਭਾਵੇਂ ਵਿਰੋਧੀ ਤੁਹਾਡੇ ਵਿਸ਼ਵਾਸ ’ਤੇ ਸ਼ੱਕ ਕਰਦੇ ਰਹੇ। ਪਿ੍ਰਅੰਕਾ ਗਾਂਧੀ ਨੇ ਅੱਗੇ ਲਿਖਿਆ ਕਿ ਵਿਰੋਧੀ ਵੱਲੋਂ ਫੈਲਾਏ ਝੂਠ ਦੇ ਬਾਵਜੂਦ ਵੀ ਰਾਹੁਲ ਗਾਂਧੀ ਨੇ ਸੱਚ ਲਈ ਲੜਨਾ ਕਦੇ ਨਹੀਂ ਛੱਡਿਆ। ਉਨ੍ਹਾਂ ਕਦੇ ਵੀ ਗੁੱਸੇ ਅਤੇ ਨਫ਼ਰਤ ਨੂੰ ਆਪਣੇ ’ਤੇ ਹਾਵੀ ਨਹੀਂ ਹੋਣ ਦਿੱਤਾ ਅਤੇ ਉਹ ਆਪਣੇ ਦਿਲ ਵਿਚ ਲੋਕਾਂ ਲਈ ਪਿਆਰ ਲੈ ਕੇ ਸੱਚ ਲਈ ਲੜਦੇ ਰਹੇ। ਜਿਸ ਦਾ ਨਤੀਜਾ ਲੋਕ ਸਭਾ ਚੋਣਾਂ ਦੌਰਾਨ ਦੇਖਣ ਨੂੰ ਮਿਲਿਆ। ਪਿ੍ਰਅੰਕਾ ਗਾਂਧੀ ਨੇ ਅੱਗੇ ਕਿਹਾ ਕਿ ਮੈਨੂੰ ਕਾਂਗਰਸੀ ਆਗੂ ਰਾਹੁਲ ਗਾਂਧੀ ਦੀ ਭੈਣ ਹੋਣ ’ਤੇ ਮਾਣ ਹੈ।

RELATED ARTICLES
POPULAR POSTS