Breaking News
Home / ਭਾਰਤ / ਸ਼ਹੀਦ ਭਗਤ ਸਿੰਘ ਦਾ ਪਿਸਤੌਲ ਲੱਭਿਆ

ਸ਼ਹੀਦ ਭਗਤ ਸਿੰਘ ਦਾ ਪਿਸਤੌਲ ਲੱਭਿਆ

bhagat-pistol-1-copy-copyਇੰਦੌਰ ਸਥਿਤ ਬੀਐਸਐਫ ਦੇ ‘ਸੈਂਟਰਲ ਸਕੂਲ ਆਫ ਵੈਪਨਜ਼ ਐਂਡ ਟੈਕਟਿਕਸ’ ਵਿੱਚ ਜੁੜਿਆ ਇਤਿਹਾਸ ਦਾ ਅਨਮੋਲ ਪੰਨਾ
ਇੰਦੌਰ/ਬਿਊਰੋ ਨਿਊਜ਼ : ਮੱਧ ਪ੍ਰਦੇਸ਼ ਦੇ ਇਸ ਸ਼ਹਿਰ ਵਿੱਚ ਬਾਰਡਰ ਸਿਕਿਉਰਿਟੀ ਫੋਰਸ ਦੇ ‘ਸੈਂਟਰਲ ਸਕੂਲ ਆਫ ਵੈਪਨਜ਼ ਐਂਡ ਟੈਕਟਿਕਸ’ ਵਿੱਚ 294 ਹੋਰ ਨਿਸ਼ਾਨੀਆਂ ਨਾਲ ਤਕਰੀਬਨ ਅੱਧੀ ਸਦੀ ਤੱਕ ਗੁੰਮਨਾਮੀ ਦੀ ਹਾਲਤ ਵਿੱਚ ਪਏ ਸ਼ਹੀਦ ਭਗਤ ਸਿੰਘ ਦੇ ਪਿਸਤੌਲ ਨੂੰ ਆਖਰਕਾਰ ਆਪਣਾ ਬਣਦਾ ਸਤਿਕਾਰ ਮਿਲ ਗਿਆ ਹੈ।
ਸਿਖਿਆਰਥੀਆਂ ਨੂੰ ਹਥਿਆਰਾਂ ਦੇ ਇਤਿਹਾਸ ਬਾਰੇ ਜਾਣਕਾਰੀ ਦੇਣ ਵਾਲੇ ਸਹਾਇਕ ਕਮਾਂਡੈਂਟ ਵਿਜੇਂਦਰ ਸਿੰਘ ਹੁਣ ਤੱਕ ਅਮਰੀਕਾ ਦੀ ਬਣੀ .32 ਕੌਲਟ ਰਿਮ ਰਹਿਤ ਤੇ ਧੂੰਆਂ ਰਹਿਤ ਪਿਸਤੌਲ ਬਾਰੇ ਗੱਲ ਕਰਦਿਆਂ ਇਸ ਨੂੰ 1531 ਤੋਂ ਸ਼ੁਰੂ ਹੋਏ ਹਥਿਆਰਾਂ ਦੇ ਵਿਕਾਸ ਦਾ ਇਕ ਛੋਟਾ ਜਿਹਾ ਅਧਿਆਇ ਦੱਸਦੇ ਸਨ ਪਰ ਇਕ ਅਖਬਾਰ ਵੱਲੋਂ ਇਕ ਭਾਰਤੀ ਇਤਿਹਾਸਕਾਰ ਦੀ ਲਾਹੌਰ ਵਿੱਚ ਕੀਤੀ ਖੋਜ ਦੇ ਆਧਾਰ ‘ਤੇ ਚਾਰ ਭਾਗਾਂ ਵਿੱਚ ਛਾਪੀ ਲੜੀ ਨੇ ਸਭ ਕੁੱਝ ਬਦਲ ਦਿੱਤਾ। ਇਸ ਮਗਰੋਂ ਸ਼ਹੀਦ ਭਗਤ ਸਿੰਘ ਦੀ ਪਿਸਤੌਲ ਦੀ ਮੌਜੂਦਗੀ ਵਾਲੀਆਂ ਸੰਭਾਵੀ ਥਾਵਾਂ ਬਾਰੇ ਰਿਪੋਰਟਾਂ ਪ੍ਰਕਾਸ਼ਿਤ ਹੋਈਆਂ। ਇਹ ਪਿਸਤੌਲ ਲਾਹੌਰ ਵਿੱਚ 17 ਦਸੰਬਰ 1928 ਨੂੰ ਬਰਤਾਨਵੀ ਪੁਲਿਸ ਅਧਿਕਾਰੀ ਜੇ.ਪੀ. ਸਾਂਡਰਸ ਨੂੰ ਮਾਰਨ ਲਈ ਵਰਤੀ ਗਈ। ਲਾਹੌਰ ਸਾਜ਼ਿਸ਼ ਕੇਸ ਵਿੱਚ ਇਹ ਪਿਸਤੌਲ ਅਹਿਮ ਸਬੂਤ ਸੀ।
ਸਹਾਇਕ ਕਮਾਂਡੈਂਟ ਵਿਜੇਂਦਰ ਹੁਣ ਇਸ ਪਿਸਤੌਲ ਬਾਰੇ ਗੱਲ ਕਰਨ ਲਈ ਕਾਫ਼ੀ ਸਮਾਂ ਲਾਉਂਦਾ ਹੈ ਕਿਉਂਕਿ ਇਹ ਇਤਿਹਾਸ ਦੇ ਇਕ ਅਨਮੋਲ ਅਧਿਆਇ ਨਾਲ ਸਬੰਧਤ ਹੈ। ਬੀਐਸਐਫ ਦੇ ਇਸ ਅਦਾਰੇ ਦੇ ਡਾਇਰੈਕਟਰ ਆਈਜੀ ਪੰਕਜ ਨੇ ਕਿਹਾ ਕਿ ਜਦੋਂ ਵੀ ਉਹ ਮਹਾਨ ਸ਼ਹੀਦ ਦੀ ਪਿਸਤੌਲ ਨੂੰ ਆਪਣੇ ਹੱਥ ਵਿਚ ਲੈਂਦੇ ਹਨ ਤਾਂ ਉਹ ਭਾਵੁਕ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ”ਮੈਂ ਆਪਣੇ ਲੰਮੇ ਕਰੀਅਰ ਦੌਰਾਨ ਕਈ ਹਥਿਆਰ ਚੁੱਕੇ ਹਨ ਪਰ ਕੋਈ ਵੀ ਇਸ ਵਰਗਾ ਨਹੀਂ।” ਉਨ੍ਹਾਂ ਸਾਫ਼ਗੋਈ ਨਾਲ ਮੰਨਿਆ ਕਿ ਇੱਥੇ ਮੌਜੂਦ ਕਿਸੇ ਨੂੰ ਵੀ ਇਹ ਪਤਾ ਨਹੀਂ ਸੀ ਕਿ ਇਹ ਪਿਸਤੌਲ ਸ਼ਹੀਦ ਭਗਤ ਸਿੰਘ ਨਾਲ ਸਬੰਧਤ ਹੈ।
ਆਈਜੀ ਨੇ ਕਿਹਾ ਕਿ ਪਿਸਤੌਲਾਂ ਤੋਂ ਪੇਂਟ ਉਤਰਨ ਤੋਂ ઠਬਾਅਦ ਉਦੋਂ ਸਾਰੇ ਖ਼ੁਸ਼ੀ ਨਾਲ ਝੂਮ ਉੱਠੇ ਜਦੋਂ ਇਕ ਪਿਸਤੌਲ ਦੀ ਬੈਰਲ ਉਤੇ ਉਸ ਦਾ ਨੰਬਰ 168896 ਸਪੱਸ਼ਟ ਹੋ ਗਿਆ, ਜੋ ਰਿਕਾਰਡ ਨਾਲ ਮੇਲ ਖਾ ਗਿਆ। ਹੁਣ ਇਸ ਪਿਸਤੌਲ ਨੂੰ ਵੱਖਰਾ ਇਕ ਥੜ੍ਹੇ ਉਤੇ ਸ਼ੀਸ਼ੇ ਵਿੱਚ ਰੱਖਿਆ ਗਿਆ ਹੈ ਪਰ ਹਾਲੇ ਵੀ ਇਸ ਦਾ ਵੇਰਵਾ ਨਾਲ ਨਹੀਂ ਦਰਸਾਇਆ ਗਿਆ। ਆਈਜੀ ਨੇ ਕਿਹਾ ਕਿ ਉਹ ਇਸ ਪਿਸਤੌਲ ਨੂੰ ਸ਼ਹੀਦ ਭਗਤ ਸਿੰਘ ਦੀ ਤਸਵੀਰ ਨਾਲ ਦਰਸਾਉਣ ਲਈ ਵਿਸ਼ੇਸ਼ ਥਾਂ ਤਿਆਰ ਕਰ ਰਹੇ ਹਨ। ਇਤਿਹਾਸਕਾਰ ਮਲਵਿੰਦਰਜੀਤ ਸਿੰਘ ਵੜੈਚ ਨੇ ਕਿਹਾ ਕਿ ਇਸ ਪਿਸਤੌਲ ਨੂੰ ਦੇਖਣਾ ਸੁਪਨਾ ਸੱਚ ਹੋਣ ਬਰਾਬਰ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਸ਼ਹੀਦ ਦੀਆਂ ਹੋਰ ਨਿਸ਼ਾਨੀਆਂ ਹਾਲੇ ਲੱਭੀਆਂ ਜਾਣੀਆਂ ਬਾਕੀ ਹਨ।
ਸੋਹਣੀ ਦਿੱਖ ਲਈ ਕਰ ਦਿੱਤਾ ਸੀ ਪੇਂਟ
ਬੀਐਸਐਫ ਰਿਕਾਰਡ ਦੀ ਘੋਖ ਲਈ ਆਈਜੀ ਨੂੰ ਇਸ ਪਿਸਤੌਲ ਦਾ ਨੰਬਰ ઠਤੇ ਹੋਰ ਬਿਓਰਾ ਦਿੱਤਾ ਗਿਆ। ਇਸ ਪਿੱਛੋਂ ਇਕ ਟੀਮ ਨੂੰ ਇਸ ਦਾ ਇਕ ਪੁਰਾਣੇ ਰਜਿਸਟਰ ਵਿੱਚ ਇੰਦਰਾਜ ઠਮਿਲ ਗਿਆ ਪਰ ਅਸਲ ਹਥਿਆਰ ਦਾ ਪਤਾ ਲਾਉਣ ਲਈ ਇਕ ਅੜਿੱਕਾ ਹੋਰ ਖੜ੍ਹਾ ਹੋ ਗਿਆ ਕਿਉਂਕਿ ઠਸੰਭਾਲ ਤੇ ਵਧੀਆ ਦਿੱਖ ਲਈ ਇਸ ਅਜਾਇਬਘਰ ਦੇ ਸਾਰੇ ਹਥਿਆਰਾਂ ਨੂੰ ਪੇਂਟ ਕਰ ਦਿੱਤਾ ਗਿਆ ઠਸੀ। ਇਸ ਲਈ ਸਟਾਫ ਨੂੰ ਅਸਲ ਪਿਸਤੌਲ ਦੀ ਪਛਾਣ ਲਈ ਸਾਰੀਆਂ .32 ਕੌਲਟ ਪਿਸਤੌਲਾਂ ਦਾ ਪੇਂਟ ਉਤਾਰਨਾ ਪਿਆ। ਪੇਂਟ ਨਾਲ ਪਿਸਤੌਲ ਦਾ ਨੰਬਰ ਤੇ ਵੇਰਵਾ ਲੁਕ ਗਿਆ ਸੀ।

Check Also

ਪੰਜਾਬ, ਯੂਪੀ ਅਤੇ ਕੇਰਲ ’ਚ ਜ਼ਿਮਨੀ ਚੋਣਾਂ ਦੀ ਤਰੀਕ ਬਦਲੀ

ਹੁਣ 13 ਦੀ ਥਾਂ 20 ਨਵੰਬਰ ਨੂੰ ਪੈਣਗੀਆਂ ਵੋਟਾਂ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ, ਉਤਰ ਪ੍ਰਦੇਸ਼ ਅਤੇ …