ਫਸੇ ਨੌਜਵਾਨਾਂ ਨੇ ਭਗਵੰਤ ਮਾਨ ਕੋਲੋਂ ਮੰਗੀ ਮੱਦਦ
ਚੰਡੀਗੜ੍ਹ/ਬਿਊਰੋ ਨਿਊਜ਼
ਸਾਊਦੀ ਅਰਬ ਵਿੱਚ ਇੱਕ ਵਾਰ ਫੇਰ ਕਈ ਪੰਜਾਬੀ ਨੌਜਵਾਨ ਫਸੇ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਨ੍ਹਾਂ ਨੌਜਵਾਨਾਂ ਨੇ ਆਮ ਆਦਮੀ ਪਾਰਟੀ ਦੇ ਲੋਕ ਸਭਾ ਮੈਂਬਰ ਭਗਵੰਤ ਮਾਨ ਨੂੰ ਵੀਡੀਓ ਜਾਰੀ ਕਰਕੇ ਮਦਦ ਦੀ ਅਪੀਲ ਕੀਤੀ ਹੈ। ਨੌਜਵਾਨਾਂ ਦਾ ਕਹਿਣਾ ਹੈ ਕਿ ਉਹ ਵੱਡੇ ਸੰਕਟ ਵਿੱਚ ਫ਼ਸੇ ਹੋਏ ਹਨ। ਉਨ੍ਹਾਂ ਦੇ ਹਾਲਾਤ ਬਹੁਤ ਮਾੜੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਦੇ ਏਜੰਟਾਂ ਨੇ ਉਨ੍ਹਾਂ ਨੂੰ ਕਿਵੇਂ ਫਸਾਇਆ। ਇਸ ਮਾਮਲੇ ਸਬੰਧੀ ਭਗਵੰਤ ਮਾਨ ਨੇ ਗੱਲਬਾਤ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਕੋਲ ਈਮੇਲ ਜ਼ਰੀਏ ਵੀਡੀਓ ਤੇ ਦਸਤਾਵੇਜ਼ ਭੇਜ ਦਿੱਤੇ ਹਨ। ਉਹ ਖੁਦ ਵੀ ਉਨ੍ਹਾਂ ਨੂੰ ਮਿਲਣਗੇ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਵੀ ਉਠਾਉਣਗੇ।