ਕੈਪਟਨ ਦੇ 80 ਦਿਨਾਂ ਦੇ ਰਾਜ ਵਿਚ 70 ਕਿਸਾਨਾਂ ਨੇ ਕੀਤੀ ਖੁਦਕੁਸ਼ੀ
ਚੰਡੀਗੜ੍ਹ/ਬਿਊਰੋ ਨਿਊਜ਼
ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ 80 ਦਿਨਾਂ ਦੇ ਸ਼ਾਸ਼ਨਕਾਲ ਦੌਰਾਨ 70 ਕਿਸਾਨ ਖੁਦਕੁਸ਼ੀਆਂ ਕਰ ਚੁੱਕੇ ਹਨ। ਹੈਰਾਨੀ ਦੀ ਗੱਲ ਹੈ ਕਿ ਕੈਪਟਨ ਅਮਰਿੰਦਰ ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਦੇ ਕਿਸਾਨਾਂ ਦੀ ਬਦਹਾਲੀ ‘ਤੇ ਬਿਆਨ ਦੇ ਰਹੇ ਹਨ। ਇਹ ਪ੍ਰਗਟਾਵਾ ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਅਤੇ ਵਿਨੀਤ ਜੋਸ਼ੀ ਨੇ ਕੀਤਾ ਹੈ। ਜੋਸ਼ੀ ਨੇ ਦੱਸਿਆ ਕਿ ਪੰਜਾਬ ਵਿਚ 70 ਕਿਸਾਨ ਖੁਦਕੁਸ਼ੀ ਕਰ ਚੁੱਕੇ ਹਨ ਅਤੇ ਪੀੜਤ ਪਰਿਵਾਰ ਸਹਾਇਤਾ ਰਾਸ਼ੀ ਅਤੇ ਨੌਕਰੀਆਂ ਦਾ ਇੰਤਜ਼ਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਦੇ ਕੁਰਕੀ ਖਤਮ ਕਰਨ ਦੇ ਹੁਕਮਾਂ ਦੇ ਬਾਵਜੂਦ ਕੁਰਕੀ ਬਾਦਸਤੂਰ ਜਾਰੀ ਹੈ। ਬੈਂਕ ਕਿਸਾਨਾਂ ਦੇ ਘਰਾਂ ਦੇ ਬਾਹਰ ਨੋਟਿਸ ਚਿਪਕਾ ਰਹੇ ਹਨ। ਪੰਜਾਬ ਭਾਜਪਾ ਨੇ ਕਿਹਾ ਕਿ ਕੈਪਟਨ ਨੂੰ ਬਹਾਨੇਬਾਜ਼ੀ ਛੱਡ ਕੇ ਕਿਸਾਨਾਂ ਨਾਲ ਕੀਤੇ ਵਾਅਦੇ ਪੂਰੇ ਕਰਨੇ ਚਾਹੀਦੇ ਹਨ।
Check Also
ਮੋਦੀ ਸਰਕਾਰ ਵੱਲੋਂ ਅੰਨਦਾਤਾ ਕਿਸਾਨ ਨੂੰ ਅੱਤਵਾਦੀ ਕਹਿਣਾ ਨਿੰਦਣਯੋਗ
ਸੰਜੇ ਸਿੰਘ ਨੇ ਕਿਹਾ – ਕੇਂਦਰ ਸਰਕਾਰ ਆਪਣੇ ਹਰ ਵਾਅਦੇ ਤੋਂ ਮੁੱਕਰੀ ਨਾਭਾ/ਬਿਊਰੋ ਨਿਊਜ਼ ਕੇਂਦਰ …