21.8 C
Toronto
Monday, September 15, 2025
spot_img
Homeਪੰਜਾਬਪੰਜਾਬੀ ਪਰਿਵਾਰ ਦਾ ਪੋਤਰਾ ਹੈ ਬਿ੍ਰਟੇਨ ਦਾ ਨਵਾਂ ਪ੍ਰਧਾਨ ਮੰਤਰੀ ਰਿਸ਼ੀ ਸੂਨਕ

ਪੰਜਾਬੀ ਪਰਿਵਾਰ ਦਾ ਪੋਤਰਾ ਹੈ ਬਿ੍ਰਟੇਨ ਦਾ ਨਵਾਂ ਪ੍ਰਧਾਨ ਮੰਤਰੀ ਰਿਸ਼ੀ ਸੂਨਕ

ਮੁੱਖ ਮੰਤਰੀ ਭਗਵੰਤ ਮਾਨ ਨੇ ਰਿਸ਼ੀ ਸੂਨਕ ਨੂੰ ਦਿੱਤੀ ਵਧਾਈ
ਚੰਡੀਗੜ੍ਹ/ਬਿੳੂਰੋ ਨਿੳੂਜ਼
ਰਿਸ਼ੀ ਸੂਨਕ ਦੇ ਬਿ੍ਰਟੇਨ ਦਾ ਪ੍ਰਧਾਨ ਮੰਤਰੀ ਬਣਨ ਦੀ ਖਬਰ ਸਾਰੀ ਦੁਨੀਆਂ ਵਿਚ ਇਕਦਮ ਫੈਲ ਗਈ। ਇਸਦੇ ਨਾਲ ਹੀ ਉਸਦੇ ਪਰਿਵਾਰਕ ਪਿਛੋਕੜ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਚਰਚਾ ਵੀ ਸ਼ੁਰੂ ਹੋ ਗਈ ਹੈ। ਮੀਡੀਆ ਤੋਂ ਮਿਲੀ ਜਾਣਕਾਰੀ ਮੁਤਾਬਕ ਸਾਹਮਣੇ ਆਇਆ ਹੈ ਕਿ ਰਿਸ਼ੀ ਸੂਨਕ ਗੁੱਜਰਾਂਵਾਲਾ ਦੇ ਰਹਿਣ ਵਾਲੇ ਪੰਜਾਬੀ ਖੱਤਰੀ ਪਰਿਵਾਰ ਦਾ ਪੋਤਰਾ ਹੈ। ਉਸਦੇ ਦਾਦਾ ਰਾਮਦਾਸ ਸੂਨਕ ਗੁੱਜਰਾਂਵਾਲਾ ਵਿਚ ਹੋਏ ਦੰਗਿਆਂ ਤੋਂ ਬਾਅਦ 1935 ਵਿਚ ਨੈਰੋਬੀ ’ਚ ਕਲਰਕ ਵਜੋਂ ਕੰਮ ਕਰਨ ਚਲੇ ਗਏ ਸਨ। ਰਿਸ਼ੀ ਦੀ ਦਾਦੀ ਸੁਹਾਗ ਰਾਣੀ ਉਸ ਵੇਲੇ ਆਪਣੀ ਸੱਸ ਨਾਲ ਦਿੱਲੀ ਆ ਗਏ ਸਨ, ਜਿਥੋਂ ਉਹ 1937 ਵਿਚ ਨੈਰੋਬੀ ਚਲੇ ਗਏ ਸਨ। ਰਾਮਦਾਸ ਤੇ ਸੁਹਾਗ ਰਾਣੀ ਦੇ ਛੇ ਬੱਚੇ ਸਨ ਜਿਹਨਾਂ ਵਿਚ ਤਿੰਨ ਲੜਕੇ ਤੇ ਤਿੰਨ ਲੜਕੀਆਂ ਸਨ। ਰਿਸ਼ੀ ਸੂਨਕ ਦੇ ਪਿਤਾ ਯਸ਼ਵੀਰ ਸੂਨਕ ਦਾ ਜਨਮ 1949 ਨੂੰ ਨੈਰੋਬੀ ਵਿਚ ਹੋਇਆ ਸੀ। ਉਹ 1966 ਵਿਚ ਲਿਵਰਪੂਲ ਪਹੁੰਚ ਗਏ ਤੇ ਯੂਨੀਵਰਸਿਟੀ ਆਫ ਲਿਵਰਪੂਲ ਵਿਚ ਮੈਡੀਸਿਨ ਦੀ ਪੜ੍ਹਾਈ ਕੀਤੀ। ਯਸ਼ਵੀਰ ਸੂਨਕ ਨੇ 1977 ਵਿਚ ਊਸ਼ਾ ਨਾਲ ਵਿਆਹ ਕਰਵਾ ਲਿਆ ਤੇ ਤਿੰਨ ਸਾਲ ਬਾਅਦ 12 ਮਈ 1980 ਨੂੰ ਰਿਸ਼ੀ ਸੂਨਕ ਦਾ ਜਨਮ ਹੋਇਆ। ਦਿਲਚਸਪੀ ਵਾਲੀ ਗੱਲ ਇਹ ਹੈ ਕਿ ਰਿਸ਼ੀ ਦੇ ਭਾਰਤੀ ਮੂਲ ਤੇ ਪਾਕਿਸਤਾਨੀ ਮੂਲ ਦੇ ਹੋਣ ਦੀ ਚਰਚਾ ਸੋਸ਼ਲ ਮੀਡੀਆ ’ਤੇ ਛਿੜ ਗਈ ਹੈ। ਇਸੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਰਿਸ਼ੀ ਸੂਨਕ ਨੂੰ ਵਧਾਈ ਦਿੱਤੀ ਹੈ। ਆਪਣੇ ਟਵੀਟ ਵਿੱਚ ਭਗਵੰਤ ਮਾਨ ਨੇ ਕਿਹਾ ਕਿ ਦੀਵਾਲੀ ਦੀ ਰਾਤ ਮਿਲੀ ਇਸ ਖ਼ਬਰ ਨੇ ਦੀਵਾਲੀ ਦੀ ਖੁਸ਼ੀ ਅਤੇ ਰੌਣਕ ਨੂੰ ਹੋਰ ਵਾਧਾ ਦਿੱਤਾ। ਮੇਰੇ ਅਤੇ ਪੂਰੇ ਪੰਜਾਬ ਵੱਲੋਂ ਰਿਸ਼ੀ ਸੂਨਕ ਜੀ ਨੂੰ ਯੂਕੇ ਦੇ ਪ੍ਰਧਾਨ ਮੰਤਰੀ ਵਜੋਂ ਚੁਣੇ ਜਾਣ ’ਤੇ ਮੁਬਾਰਕਾਂ ਅਤੇ ਉਮੀਦ ਕਰਦਾ ਹਾਂ ਕਿ ਰਿਸ਼ੀ ਸੂਨਕ ਦੀ ਅਗਵਾਈ ਵਿੱਚ ਯੂਕੇ ਅਤੇ ਪੰਜਾਬ ਦੇ ਰਿਸ਼ਤੇ ਹੋਰ ਮਜ਼ਬੂਤ ਹੋਣਗੇ।

RELATED ARTICLES
POPULAR POSTS