ਪਾਰਟੀ ਪ੍ਰਧਾਨ ਵੜਿੰਗ ਨੇ ਕਮੇਟੀਆਂ ਦੀ ਕੀਤਾ ਗਠਨ
ਚੰਡੀਗੜ੍ਹ/ਬਿਊਰੋ ਨਿਊਜ਼
ਰਾਹੁਲ ਗਾਂਧੀ ਦੀ ਅਗਵਾਈ ਵਿਚ ਚੱਲ ਰਹੀ ਕਾਂਗਰਸ ਪਾਰਟੀ ਦੀ ‘ਭਾਰਤ ਜੋੜੋ ਯਾਤਰਾ’ ਅਗਲੇ ਮਹੀਨੇ ਜਨਵਰੀ ਵਿਚ ਪੰਜਾਬ ਦਾਖਲ ਹੋਵੇਗੀ। ਪੰਜਾਬ ਵਿਚ ਯਾਤਰਾ ਸ਼ਾਂਤੀ ਨਾਲ ਅੱਗੇ ਵਧ ਸਕੇ ਅਤੇ ਆਮ ਜਨਤਾ ਨੂੰ ਵੀ ਪ੍ਰੇਸ਼ਾਨੀ ਨਾ ਹੋਵੇ, ਇਸ ਲਈ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਸਣੇ ਹੋਰ ਆਗੂ ਵੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲੇ। ਇਸ ਦੌਰਾਨ ਰਾਜਾ ਵੜਿੰਗ ਦੇ ਨਾਲ ਰਵਨੀਤ ਸਿੰਘ ਬਿੱਟੂ ਅਤੇ ਰਾਣਾ ਕੇਪੀ ਸਿੰਘ ਵੀ ਮੌਜੂਦ ਰਹੇ। ਕਾਂਗਰਸੀ ਆਗੂਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਉਨ੍ਹਾਂ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ’ਤੇ ਮੁਲਾਕਾਤ ਕੀਤੀ ਅਤੇ ਇਕ ਮੰਗ ਪੱਤਰ ਵੀ ਸੌਂਪਿਆ। ਧਿਆਨ ਰਹੇ ਕਿ ਕਾਂਗਰਸ ਦੀ ਭਾਰਤ ਜੋੜੇ ਯਾਤਰਾ ਨੂੰ ਪੰਜਾਬ ’ਚ ਦਾਖਲ ਹੋਣ ਲਈ ਅਜੇ ਇਕ ਮਹੀਨਾ ਬਾਕੀ ਹੈ। 10 ਜਨਵਰੀ ਤੋਂ 19 ਜਨਵਰੀ ਤੱਕ ਹਰ ਬਲਾਕ ਅਤੇ ਹਰ ਵਿਧਾਨ ਸਭਾ ਹਲਕੇ ਤੋਂ 25 ਅਤੇ 50 ਪਾਰਟੀ ਵਰਕਰ ਰਾਹੁਲ ਗਾਂਧੀ ਦੇ ਨਾਲ ਚੱਲਣਗੇ। ਇਸਦੇ ਲਈ ਰਾਜਾ ਵੜਿੰਗ ਨੇ ਵੱਖ-ਵੱਖ ਕਮੇਟੀਆਂ ਵੀ ਗਠਿਤ ਕੀਤੀਆਂ ਹਨ। ਉਨ੍ਹਾਂ ਨੇ ਜ਼ਿਲ੍ਹਾ ਪ੍ਰਧਾਨਾਂ ਅਤੇ ਯਾਤਰਾ ਦੇ ਕੋਆਰਡੀਨੇਟਰ ਦੇ ਨਾਲ ਬੈਠਕ ਕਰਕੇ ਹਰ ਬਲਾਕ ਤੋਂ 25 ਅਤੇ ਵਿਧਾਨ ਸਭਾ ਹਲਕੇ ਤੋਂ 50 ਪਾਰਟੀ ਵਰਕਰਾਂ ਦੀ ਸੂਚੀ ਤਿਆਰ ਕਰਨ ਨੂੰ ਕਿਹਾ ਹੈ। ਪੰਜਾਬ ਕਾਂਗਰਸ ਇਸ ਤਿਆਰੀ ਵਿਚ ਹੈ ਕਿ ਕਰੀਬ 5 ਹਜ਼ਾਰ ਪਾਰਟੀ ਵਰਕਰ ਹਰ ਸਮੇਂ ਰਾਹੁਲ ਗਾਂਧੀ ਦੇ ਨਾਲ ਚੱਲਣ।