ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਮਹੱਤਵਪੂਰਨ ਫ਼ੈਸਲਾ ਲੈਂਦਿਆਂ ਹਾਕੀ ਉਲੰਪੀਅਨ ਬਲਬੀਰ ਸਿੰਘ ਸੀਨੀਅਰ ਦੇ ਨਾਂ ‘ਤੇ ਚੇਅਰ ਕਾਇਮ ਕਰ ਦਿੱਤੀ ਹੈ। ਚੇਅਰ ਦੇ ਮੁਖੀ ਦੀ ਜ਼ਿੰਮੇਵਾਰੀ ਸ਼ੂਟਰ ਅਭਿਨਵ ਬਿੰਦਰਾ ਨੂੰ ਦੇਣ ਬਾਰੇ ਵਿਚਾਰ ਵਟਾਂਦਰਾ ਹੋਇਆ ਹੈ। ਸਿੰਡੀਕੇਟ ਵੱਲੋਂ ਯੂਨੀਵਰਸਿਟੀ ਦੇ ਫ਼ੈਸਲੇ ‘ਤੇ ਮੋਹਰ ਲਾ ਦਿੱਤੀ ਗਈ ਹੈ। ਉਲੰਪੀਅਨ ਬਲਬੀਰ ਸਿੰਘ ਪਹਿਲੀ ਸ਼ਖ਼ਸੀਅਤ ਹਨ, ਜਿਨ੍ਹਾਂ ਨੂੰ ਆਪਣੇ ਨਾਂ ‘ਤੇ ઠਸਥਾਪਤ ਹੋਈ ਚੇਅਰ ਦੇਖਣ ਦਾ ਸੁਭਾਗ ਪ੍ਰਾਪਤ ਹੋਇਆ ਹੈ।ਯੂਨੀਵਰਸਿਟੀ ਵੱਲੋਂ ਪਿਛਲੀ ਮੀਟਿੰਗ ਦੌਰਾਨ ਮਹਾਰਾਜਾ ਰਣਜੀਤ ਸਿੰਘ ਦੇ ਨਾਂ ‘ਤੇ ਚੇਅਰ ਕਾਇਮ ਕੀਤੀ ਗਈ ਸੀ ਜਿਸ ਦੇ ਚੇਅਰਪਰਸਨ ਦੇ ਅਹੁਦੇ ਦੀ ઠਪੇਸ਼ਕਸ਼ ਲੈਫਟੀਨੈਂਟ ਜਨਰਲ (ਸੇਵਾਮੁਕਤ) ਕੇ ਜੇ ਸਿੰਘ ਨੂੰ ਕੀਤੀ ਗਈ ਸੀ। ਇਸ ਤੋਂ ਪਹਿਲਾਂ ਜਵਾਹਰਲਾਲ ਨਹਿਰੂ ਦੇ ਨਾਂ ‘ਤੇ ਸਥਾਪਤ ਚੇਅਰ ਦਾ ਮੁਖੀ ਸਾਬਕਾ ਪ੍ਰਧਾਨ ਮੰਤਰੀ ਅਤੇ ਉੱਘੇ ਅਰਥਸ਼ਾਸਤਰੀ ਡਾਕਟਰ ਮਨਮੋਹਨ ਸਿੰਘ ਨੂੰ ਲਾਇਆ ਗਿਆ ਹੈ। ਫਿਲਮ ਜਗਤ ਦੀ ਉੱਘੀ ਹਸਤੀ ਗੁਲਜ਼ਾਰ ਨੂੰ ਰਬਿੰਦਰਨਾਥ ਟੈਗੋਰ ਚੇਅਰ ਦੇ ਮੁਖੀ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਯੂਨੀਵਰਿਸਟੀ ਵੱਲੋਂ ਚੇਅਰਾਂ ਦੇ ઠਮੁਖੀਆਂ ਨੂੰ ਇੱਥੇ ਫੇਰੀ ਲਈ ਜਹਾਜ਼ ਦਾ ਕਿਰਾਇਆ, ਪੰਜ ਹਜ਼ਾਰ ਰੁਪਏ ਨਗਦ ਅਤੇ ਗੈਸਟ ਹਾਊਸ ਵਿੱਚ ਮੁਫ਼ਤ ਰਹਿਣ ਦੀ ਸਹੂਲਤ ਦਿੱਤੀ ਜਾਂਦੀ ਹੈ।
Check Also
ਪੰਜਾਬ ’ਚ ‘ਆਪ’ ਦੇ ਪ੍ਰਧਾਨ ਬਣੇ ਅਮਨ ਅਰੋੜਾ
ਅਮਨਸ਼ੇਰ ਸਿੰਘ ਕਲਸੀ ਨੂੰ ਮਿਲੀ ਉਪ ਪ੍ਰਧਾਨਗੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ …