Breaking News
Home / ਪੰਜਾਬ / ਚੰਨੀ ਦੇ ਦਾਅਵਿਆਂ ਦਾ ਅਕਾਲੀ ਦਲ ਨੇ ਕੀਤਾ ਪੋਸਟ ਮਾਰਟਮ

ਚੰਨੀ ਦੇ ਦਾਅਵਿਆਂ ਦਾ ਅਕਾਲੀ ਦਲ ਨੇ ਕੀਤਾ ਪੋਸਟ ਮਾਰਟਮ

ਪੰਜਾਬ ਸਰਕਾਰ ਨੇ ਸਾਢੇ 4 ਸਾਲ ਦਾ ਹਿਸਾਬ ਨਹੀਂ ਦਿੱਤਾ : ਦਲਜੀਤ ਚੀਮਾ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੀ ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਦੇ ਦਾਅਵਿਆਂ ਦਾ ਅਕਾਲੀ ਦਲ ਨੇ ਪੋਸਟ ਮਾਰਟਮ ਕਰ ਦਿੱਤਾ ਹੈ। ਸ਼ੋ੍ਰਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਕ ਤਾਂ ਸੀਐਮ ਚੰਨੀ ਦਾ ਇਸ਼ਤਿਹਾਰ ਵੀ ਇਕ ਭੋਗ ਦੇ ਕਾਰਡ ਵਾਂਗ ਹੀ ਹੈ। ਦੂਜਾ, ਪਿਛਲੇ ਸਾਢੇ ਚਾਰ ਸਾਲਾਂ ਦਾ ਹਿਸਾਬ ਹੀ ਨਹੀਂ ਦਿੱਤਾ ਅਤੇ ਸਸਤੀ ਬਿਜਲੀ ’ਤੇ ਵੀ ਹੁਣ ਝੂਠ ਬੋਲ ਰਹੇ ਹਨ।
ਚੰਡੀਗੜ੍ਹ ਵਿਚ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਜਿਸ ਤਰ੍ਹਾਂ ਅਸੀਂ ਕਿਸੇ ਦੇ ਭੋਗ ’ਤੇ ਜਾਂਦੇ ਹਾਂ ਤਾਂ ਜਨਮ ਲੈਣ ਤੋਂ ਲੈ ਕੇ ਮਰਨ ਤੱਕ ਦੀ ਤਰੀਕ ਕਾਰਡ ’ਤੇ ਲਿਖੀ ਹੁੰਦੀ ਹੈ। ਇਸੇ ਤਰ੍ਹਾਂ ਸੀਐਮ ਚੰਨੀ ਨੇ ਇਸ਼ਤਿਹਾਰ ’ਤੇ 20 ਸਤੰਬਰ ਨੂੰ ਸਹੁੰ ਚੁੱਕਣ ਤੋਂ ਲੈ ਕੇ 2 ਦਸੰਬਰ 2021 ਤੱਕ ਦੀ ਤਾਰੀਖ ਲਿਖੀ ਹੈ। 2017 ਤੋਂ 2022 ਦੇ ਮੈਨੀਫੈਸਟੋ ਦਾ ਜ਼ਿਕਰ ਕਰਨਾ ਐਲਾਨਜੀਤ ਉਰਫ ਵਿਸ਼ਵਾਸਜੀਤ ਚੰਨੀ ਭੁੱਲ ਗਏ ਹਨ।
ਅਕਾਲੀ ਦਲ ਨੇ ਸੀਐਮ ਚੰਨੀ ਅਤੇ ਸਿੱਧੂ ਦੀ ਖਿੱਚੋਤਾਣ ਨੂੰ ਲੈ ਕੇ ਵੀ ਤਨਜ ਕਸਿਆ। ਚੀਮਾ ਨੇ ਕਿਹਾ ਕਿ ਹੁਣ ਤਾਂ ਪੰਜਾਬ ਵਿਚ ਹਰ ਆਦਮੀ ‘ਘਰ-ਘਰ ਅੰਦਰ ਚੱਲੀ ਗੱਲ, ਸਿੱਧੂ ਨਹੀਂ ਮੰਨਦਾ ਚੰਨੀ ਦੀ ਗੱਲ’ ਇਹ ਗੱਲ ਕਹਿ ਰਿਹਾ ਹੈ। ਧਿਆਨ ਰਹੇ ਕਿ ਚੰਨੀ ਨੇ ਲੰਘੇ ਕੱਲ੍ਹ ਪ੍ਰੈਸ ਕਾਨਫਰੰਸ ਕਰਕੇ ਆਪਣੇ 50 ਫੈਸਲਿਆਂ ਦਾ ਰਿਪੋਰਟ ਕਾਰਡ ਦਿੱਤਾ ਸੀ ਅਤੇ ਸੀਐਮ ਨੇ ਕਿਹਾ ਸੀ ਕਿ ਉਹ ਐਲਾਨਜੀਤ ਨਹੀਂ ਬਲਕਿ ਵਿਸ਼ਵਾਸਜੀਤ ਹਨ।

 

Check Also

ਕਾਂਗਰਸੀ ਉਮੀਦਵਾਰ ਧਰਮਵੀਰ ਗਾਂਧੀ ਅਤੇ ਸੁਖਪਾਲ ਖਹਿਰਾ ਨੇ ਨਾਮਜ਼ਦਗੀ ਪੱਤਰ ਕੀਤੇ ਦਾਖਲ

ਗਾਂਧੀ ਪਟਿਆਲਾ ਤੋਂ ਅਤੇ ਖਹਿਰਾ ਸੰਗਰੂਰ ਤੋਂ ਹਨ ਚੋਣ ਮੈਦਾਨ ਪਟਿਆਲਾ/ਬਿਊਰੋ ਨਿਊਜ਼ : ਲੋਕ ਸਭਾ …