18.2 C
Toronto
Friday, August 21, 2026
spot_img
Homeਪੰਜਾਬਵਿਧਾਨ ਸਭਾ ਐਨ ਕੇ ਸ਼ਰਮਾ ਅਤੇ ਕੁਲਜੀਤ ਨਾਗਰਾ ਦੀ ਪ੍ਰਾਪਰਟੀ ਦੀ ਕਰੇਗੀ...

ਵਿਧਾਨ ਸਭਾ ਐਨ ਕੇ ਸ਼ਰਮਾ ਅਤੇ ਕੁਲਜੀਤ ਨਾਗਰਾ ਦੀ ਪ੍ਰਾਪਰਟੀ ਦੀ ਕਰੇਗੀ ਜਾਂਚ

ਵਿਧਾਨ ਸਭਾ ਐਨ ਕੇ ਸ਼ਰਮਾ ਅਤੇ ਕੁਲਜੀਤ ਨਾਗਰਾ ਦੀ ਪ੍ਰਾਪਰਟੀ ਦੀ ਕਰੇਗੀ ਜਾਂਚਸਦਨ ਵਿਚ ਦੋਵਾਂ ਆਗੂਆਂ ਵਿਚ ਹੋਈ ਬਹਿਸ ਤੋਂ ਬਾਅਦ ਸਪੀਕਰ ਨੇ ਲਿਆ ਫੈਸਲਾ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਧਾਨ ਸਭਾ ਅਕਾਲੀ ਦਲ ਦੇ ਡੇਰਾਬਸੀ ਤੋਂ ਵਿਧਾਇਕ ਐਨ.ਕੇ. ਸ਼ਰਮਾ ਅਤੇ ਕਾਂਗਰਸ ਦੇ ਫਤਹਿਗੜ੍ਹ ਸਾਹਿਬ ਤੋਂ ਵਿਧਾਇਕ ਕੁਲਜੀਤ ਸਿੰਘ ਨਾਗਰਾ ਦੀ ਪ੍ਰਾਪਰਟੀ ਦੀ ਜਾਂਚ ਕਰੇਗੀ। ਇਹ ਐਲਾਨ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਸਦਨ ਵਿਚ ਕੀਤਾ। ਸ਼ਰਮਾ ਅਤੇ ਨਾਗਰਾ ਵਲੋਂ ਅੰਧ ਵਿਸ਼ਵਾਸ ਦੇ ਵਿਸ਼ੇ ‘ਤੇ ਗੈਰ ਸਰਕਾਰੀ ਮਤੇ ‘ਤੇ ਬਹਿਸ ਦੌਰਾਨ ਇਕ ਦੂਜੇ ‘ਤੇ ਲਗਾਏ ਦੋਸ਼ਾਂ ਤੇ ਇਤਰਾਜ਼ਯੋਗ ਟਿੱਪਣੀਆਂ ਤੋਂ ਬਾਅਦ ਸਪੀਕਰ ਨੇ ਜਾਂਚ ਕਰਵਾਉਣ ਦਾ ਇਹ ਐਲਾਨ ਕੀਤਾ। ਬਹਿਸ ਦੌਰਾਨ ਕਾਂਗਰਸੀ ਵਿਧਾਇਕ ਕੁਲਜੀਤ ਨਾਗਰਾ ਨੇ ਐਨ ਕੇ ਸ਼ਰਮਾ ਦੀ ਜਾਤੀ ਨੂੰ ਲੈ ਕੇ ਟਿੱਪਣੀ ਕਰ ਦਿੱਤੀ, ਜਿਸ ‘ਤੇ ਸ਼ਰਮਾ ਭੜਕ ਗਏ ਤੇ ਉਨ੍ਹਾਂ ਨੇ ਵੀ ਉਠ ਕੇ ਨਾਗਰਾ ‘ਤੇ ਕਈ ਗੰਭੀਰ ਦੋਸ਼ ਲਗਾਉਂਦਿਆਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ‘ਤੇ ਵੀ ਟਿੱਪਣੀਆਂ ਕੀਤੀਆਂ ਸਨ।

RELATED ARTICLES
POPULAR POSTS