ਚਰਨਜੀਤ ਸਿੰਘ ਚੱਢਾ ਨੇ ਕਿਹਾ ਕਿ ਉਸ ਦੇ ਸਿਆਸੀ ਦੁਸ਼ਮਣਾਂ ਦੀ ਬਦੌਲਤ ਨੌਬਤ ਇਥੋਂ ਤੱਕ ਪੁੱਜੀ ਹੈ, ਜਿਨ੍ਹਾਂ ਇਕ ਸਾਜਿਸ਼ ਹੇਠ ਯੋਜਨਾ ਘੜ ਕੇ ਉਸ ਨੂੰ ਫਸਾਇਆ, ਜਿਸ ਦੇ ਚੱਲਦਿਆਂ ਉਸ ਦੇ ਬੇਟੇ ਇੰਦਰਪ੍ਰੀਤ ਸਿੰਘ ਚੱਢਾ ਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਹੋਣਾ ਪਿਆ। ਪਰਾਈ ਔਰਤ ਨਾਲ ਅਸ਼ਲੀਲ ਵੀਡੀਓ ਚਰਚਿਤ ਹੋਣ ਸਬੰਧੀ ਚਰਨਜੀਤ ਸਿੰਘ ਚੱਢਾ ਨੇ ਕੋਈ ਤਸੱਲੀਬਖਸ਼ ਜਵਾਬ ਦੇਣ ਦੀ ਥਾਂ ਚੁੱਪ ਵੱਟ ਲਈ। ਚਰਨਜੀਤ ਸਿੰਘ ਚੱਢਾ, ਉਸਦੀ ਪਤਨੀ, ਪੋਤਰੇ ਤੇ ਹੋਰ ਪਰਿਵਾਰਕ ਮੈਂਬਰ ਵੀ ਪੁੱਜੇ ਸਨ।
ਅਖੰਡ ਪਾਠ ਸਾਹਿਬ ਰੱਖਣ ਦੀ ਹੋਈ ਭੁੱਲ ਸਬੰਧੀ ਕੀਤੀ ਹਦਾਇਤ
ਸ਼ਹੀਦੀ ਜੋੜ ਮੇਲੇ ਦੌਰਾਨ ਫਤਹਿਗੜ੍ਹ ਸਾਹਿਬ ਗੁਰਦੁਆਰੇ ਵਿੱਚ ઠਪ੍ਰਬੰਧਕਾਂ ਵਲੋਂ ਅਖੰਡ ਪਾਠ ਸਾਹਿਬ ઠਰੱਖਣ ਦੀ ਹੋਈ ਭੁੱਲ ਬਾਰੇ ਪੰਜ ਸਿੰਘ ਸਾਹਿਬਾਨ ਨੇ ਪ੍ਰਬੰਧਕਾਂ ਨੂੰ ਇਹ ਸਖਤ ਹਦਾਇਤ ਕੀਤੀ ਕਿ ਭਵਿੱਖ ਵਿੱਚ ਮਰਿਆਦਾ ਦਾ ਧਿਆਨ ਰੱਖਿਆ ਜਾਵੇ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਸ਼ਿਕਾਇਤ ਕੀਤੀ ਸੀ, ਜਿਸ ਦੀ ਸੁਣਵਾਈ ਦੌਰਾਨ ਗੁਰਦੁਆਰੇ ਦੇ ਹੈਡ ਗ੍ਰੰਥੀ ਭਾਈ ਹਰਪਾਲ ਸਿੰਘ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਕਰਨੈਲ ਸਿੰਘ ਪੰਜੋਲੀ ਨੇ ਪੇਸ਼ ਹੋ ਕੇ ਆਪਣਾ ਸਪੱਸ਼ਟੀਕਰਨ ਦਿੱਤਾ ਹੈ।
Check Also
ਸੁਖਬੀਰ ਬਾਦਲ ਦੇ ਹੱਕ ’ਚ ਹਰਿਆਣਵੀ ਕਲਾਕਾਰ ਨੇ ਗਾਇਆ ਗੀਤ
ਗੀਤ ਰਾਹੀਂ ਕਲਾਕਾਰ ਨੇ ਵਿਰੋਧੀ ਨੂੰ ਭੰਡਿਆ ਅਤੇ ਸੁਖਬੀਰ ਦੀ ਕੀਤੀ ਪ੍ਰਸ਼ੰਸ਼ਾ ਚੰਡੀਗੜ੍ਹ/ਬਿਊਰੋ ਨਿਊਜ਼ : …