Breaking News
Home / ਪੰਜਾਬ / ਪੰਜਾਬ ਪੁਲਿਸ ਦੀ ਮਹਿਲਾ ਏ.ਐਸ.ਆਈ. ਹੈਰੋਇਨ ਸਮੇਤ ਗ੍ਰਿਫਤਾਰ

ਪੰਜਾਬ ਪੁਲਿਸ ਦੀ ਮਹਿਲਾ ਏ.ਐਸ.ਆਈ. ਹੈਰੋਇਨ ਸਮੇਤ ਗ੍ਰਿਫਤਾਰ

ਗੈਂਗਸਟਰਾਂ ਨਾਲ ਸੰਬੰਧਾਂ ਦੇ ਵੀ ਆਰੋਪ
ਪਟਿਆਲਾ : ਪਟਿਆਲਾ ਦੇ ਅਰਬਨ ਅਸਟੇਟ ਵਿਚ ਤਾਇਨਾਤ ਇਕ ਮਹਿਲਾ ਏ ਐਸ ਆਈ ਰੈਨੂ ਬਾਲਾ ਨੂੰ ਪੱਟੀ ਪੁਲਿਸ ਦੇ ਨਾਟਕੋਟਿਕਸ ਸੈਲ ਵੱਲੋਂ 50 ਗ੍ਰਾਮ ਹੈਰੋਇਨ ਤੇ ਤੱਕੜੀ ਸਮੇਤ ਗ੍ਰਿਫਤਾਰ ਕੀਤਾ ਹੈ। ਇਸ ਅਧਿਕਾਰੀ ਨੂੰ ਉਸਦੇ ਘਰ ਵਿਚੋਂ ਗ੍ਰਿਫਤਾਰ ਕੀਤਾ ਗਿਆ। ਪੱਟੀ ਪੁਲਿਸ ਨੇ ਪੱਟੀ ਸ਼ਹਿਰ ਦੇ ਰਹਿਣ ਵਾਲੇ ਉਸਦੇ ਸਾਥੀ ਨਿਸ਼ਾਨ ਸਿੰਘ ਨੂੰ ਵੀ ਗ੍ਰਿਫਤਾਰ ਕੀਤਾ ਹੈ। ਇਹ ਏ ਐਸ ਆਈ ਅਰਬਨ ਸਟੇਟ ਥਾਣੇ ਵਿਚ 19 ਜੂਨ 2019 ਤੋਂ ਤਾਇਨਾਤ ਸੀ। ਇਸ ਗ੍ਰਿਫਤਾਰੀ ਮਗਰੋਂ ਪੁਲਿਸ ਨੇ ਸਾਰੇ ਅਫਸਰਾਂ ਨੂੰ ਆਪਣੇ ਅਧੀਨ ਕੰਮ ਕਰਦੇ ਅਧਿਕਾਰੀਆਂ ‘ਤੇ ਨਜ਼ਰ ਰੱਖਣ ਦੇ ਹੁਕਮ ਜਾਰੀ ਕੀਤੇ ਹਨ। ਜਿਸ ਥਾਣੇ ਵਿਚ ਇਹ ਮਹਿਲਾ ਤਾਇਨਾਤ ਸੀ, ਉਸਦੇ ਮੁਖੀ ਖਿਲਾਫ ਵੀ ਵਿਭਾਗੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ। ਪਟਿਆਲਾ ਦੇ ਐਸ ਐਸ ਪੀ ਮਨਦੀਪ ਸਿੰਘ ਨੇ ਇਸ ਗ੍ਰਿਫਤਾਰੀ ਦੀ ਪੁਸ਼ਟੀ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਮਹਿਲਾ ਏ ਐਸ ਆਈ ਦੇ ਗੈਂਗਸਟਰਾਂ ਨਾਲ ਸਬੰਧ ਹਨ ਜਿਹਨਾਂ ਰਾਹੀਂ ਇਹ ਨਸ਼ੇ ਦਾ ਧੰਦਾ ਕਰਦੀ ਸੀ।
ਦਿੱਲੀ ‘ਚ ਹਵਾ ਪ੍ਰਦੂਸ਼ਣ ਖਤਰਨਾਕ ਪੱਧਰ ‘ਤੇ ਪਹੁੰਚਿਆ
ਨਵੀਂ ਦਿੱਲੀ : ਦਿੱਲੀ ਵਿਚ ਹਵਾ ਪ੍ਰਦੂਸ਼ਣ ਖਤਰਨਾਕ ਪੱਧਰ ‘ਤੇ ਪਹੁੰਚ ਗਿਆ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਕੂਲੀ ਬੱਚਿਆਂ ਨੂੰ 50 ਲੱਖ ਮਾਸਕ ਵੰਡੇ ਜਾਣ ਦੀ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਵੰਡੀਆਂ ਜਾਣ ਵਾਲੀਆਂ ਕਿੱਟਾਂ ਵਿਚ ਦੋ ਮਾਸਕ ਹੋਣਗੇ। ਉਚ ਗੁਣਵੱਤਾ ਵਾਲੇ ਇਨ੍ਹਾਂ ਮਾਸਕਾਂ ਵਿਚ ਧੂੰਏਂ ਨਾਲ ਨਿਪਟਿਆ ਜਾ ਸਕੇਗਾ ਅਤੇ ਇਹ ਮਾਸਕ ਵੰਡਣ ਦੀ ਸ਼ੁਰੂਆਤ ਆਉਂਦੇ ਸ਼ੁੱਕਰਵਾਰ ਤੋਂ ਹੋਵੇਗੀ। ਕੇਜਰੀਵਾਲ ਨੇ ਕਿਹਾ ਕਿ ਰਾਜਧਾਨੀ ਦਿੱਲੀ ਵਿਚ ਪ੍ਰਦੂਸ਼ਣ ਵਧਣ ਦਾ ਕਾਰਨ ਪੰਜਾਬ, ਹਰਿਆਣਾ ਅਤੇ ਉਤਰ ਪ੍ਰਦੇਸ਼ ਵਿਚ ਪਰਾਲੀ ਨੂੰ ਸਾੜਨਾ ਹੈ। ਉਨ੍ਹਾਂ ਇਨ੍ਹਾਂ ਰਾਜਾਂ ਦੇ ਮੁੱਖ ਮੰਤਰੀਆਂ ਨੂੰ ਅਪੀਲ ਵੀ ਕੀਤੀ ਕਿ ਇਸ ਸਮੱਸਿਆ ਨੂੰ ਰੋਕਣ ਲਈ ਕਦਮ ਉਠਾਏ ਜਾਣ।

Check Also

ਕਰਜ਼ੇ ’ਚ ਡੁੱਬੇ ਜਗਰਾਓ ਦੇ ਕਿਸਾਨ ਸੁਖਮੰਦਰ ਸਿੰਘ ਨੇ ਪੀਤੀ ਜ਼ਹਿਰ

ਤਿੰਨ ਧੀਆਂ ਦੇ ਪਿਤਾ ਨੇ ਇਲਾਜ਼ ਦੌਰਾਨ ਤੋੜਿਆ ਦਮ ਜਗਰਾਉਂ/ਬਿਊਰੋ ਨਿਊਜ਼ : ਸਮੇਂ-ਸਮੇਂ ਦੀਆਂ ਸਰਕਾਰਾਂ …