Breaking News
Home / ਕੈਨੇਡਾ / Front / ਚਾਰ ਧਾਮ ਯਾਤਰਾ ’ਚ ਵੀਆਈਪੀ ਦਰਸ਼ਨਾਂ ’ਤੇ ਪਾਬੰਦੀ 31 ਮਈ ਤੱਕ ਵਧਾਈ

ਚਾਰ ਧਾਮ ਯਾਤਰਾ ’ਚ ਵੀਆਈਪੀ ਦਰਸ਼ਨਾਂ ’ਤੇ ਪਾਬੰਦੀ 31 ਮਈ ਤੱਕ ਵਧਾਈ

ਸ਼ਰਧਾਲੂਆਂ ਦੀ ਵਧਦੀ ਭੀੜ ਪ੍ਰਸ਼ਾਸਨ ਲਈ ਬਣੀ ਚੁਣੌਤੀ
ਨਵੀਂ ਦਿੱਲੀ/ਬਿਊਰੋ ਨਿਊਜ਼
ਚਾਰ ਧਾਮ ਯਾਤਰਾ ਦੇ ਲਈ ਕੇਦਾਰਨਾਥ, ਬਦਰੀਨਾਥ, ਗੰਗੋਤਰੀ ਅਤੇ ਯਮੁਨੋਤਰੀ ਵਿਚ ਸ਼ਰਧਾਲੂਆਂ ਦੀ ਵਧ ਰਹੀ ਭੀੜ ਪ੍ਰਸ਼ਾਸਨ ਲਈ ਲਗਾਤਾਰ ਚੁਣੌਤੀ ਬਣ ਰਹੀ ਹੈ। ਭਾਰੀ ਭੀੜ ਨੂੰ ਦੇਖਦੇ ਹੋਏ ਉਤਰਾਖੰਡ ਦੀ ਮੁੱਖ ਸਕੱਤਰ ਰਾਧਾ ਰਤੂੜੀ ਨੇ ਵੀ.ਆਈ.ਪੀ. ਦਰਸ਼ਨਾਂ ’ਤੇ ਲੱਗੀ ਰੋਕ ਨੂੰ 31 ਮਈ ਤੱਕ ਵਧਾ ਦਿੱਤਾ ਹੈ। ਪਹਿਲਾ ਇਹ ਰੋਕ 25 ਮਈ ਤੱਕ ਲਗਾਈ ਗਈ ਸੀ। ਇਸ ਤੋਂ ਇਲਾਵਾ ਪ੍ਰਸ਼ਾਸਨ ਨੇ ਮੋਬਾਇਲ ਨੂੰ ਲੈ ਕੇ ਵੀ ਨਵੀਂ ਐਡਵਾਈਜ਼ਰੀ ਜਾਰੀ ਕੀਤੀ ਹੈ। ਪ੍ਰਸ਼ਾਸਨ ਨੇ ਕਿਹਾ ਕਿ ਮੰਦਿਰ ਦੇ 50 ਮੀਟਰ ਦੇ ਦਾਇਰੇ ਵਿਚ ਸ਼ਰਧਾਲੂ ਰੀਲਾਂ ਅਤੇ ਵੀਡੀਓ ਨਹੀਂ ਬਣਾ ਸਕਣਗੇ। ਜ਼ਿਕਰਯੋਗ ਹੈ ਕਿ ਯਮੁਨੋਤਰੀ ਅਤੇ ਗੰਗੋਤਰੀ ਰੂਟ ’ਤੇ ਲੰਬੇ-ਲੰਬੇ ਟਰੈਫਿਕ ਜਾਮ ਲੱਗ ਰਹੇ ਹਨ ਅਤੇ ਸ਼ਰਧਾਲੂਆਂ ਨੂੰ ਕਈ-ਕਈ ਘੰਟੇ ਜਾਮ ਵਿਚ ਫਸੇ ਰਹਿਣਾ ਪੈ ਰਿਹਾ ਹੈ।

Check Also

ਕਿਸਾਨ 15 ਅਗਸਤ ਨੂੰ ਭਾਰਤ ਭਰ ’ਚ ਕਰਨਗੇ ਟਰੈਕਟਰ ਮਾਰਚ

ਕਿਸਾਨ ਆਗੂ ਸਰਵਨ ਸਿੰਘ ਪੰਧੇਰ ਅਤੇ ਜਗਜੀਤ ਸਿੰਘ ਡੱਲੇਵਾਲ ਨੇ ਦਿੱਤੀ ਜਾਣਕਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ …