Home / ਭਾਰਤ / ਰਾਮ ਮੰਦਰ ਬਾਰੇ ਆਉਂਦੇ ਕੁਝ ਦਿਨਾਂ ਵਿਚ ਫੈਸਲਾ ਆਉਣ ਦੀ ਉਮੀਦ

ਰਾਮ ਮੰਦਰ ਬਾਰੇ ਆਉਂਦੇ ਕੁਝ ਦਿਨਾਂ ਵਿਚ ਫੈਸਲਾ ਆਉਣ ਦੀ ਉਮੀਦ

ਕੇਂਦਰ ਸਰਕਾਰ ਨੇ ਉਤਰ ਪ੍ਰਦੇਸ਼ ‘ਚ ਸੁਰੱਖਿਆ ਕੀਤੀ ਸਖਤ
ਲਖਨਊ/ਬਿਊਰੋ ਨਿਊਜ਼
ਰਾਮ ਮੰਦਰ ਬਾਰੇ ਆਉਂਦੇ ਕੁਝ ਦਿਨਾਂ ਵਿਚ ਫੈਸਲਾ ਆਉਣ ਦੀ ਉਮੀਦ ਹੈ। ਧਿਆਨ ਰਹੇ ਕਿ ਚੀਫ ਜਸਟਿਸ ਰੰਜਨ ਗੋਗੋਈ ਆਉਂਦੀ 17 ਨਵੰਬਰ ਨੂੰ ਸੇਵਾ ਮੁਕਤ ਹੋ ਰਹੇ ਹਨ ਅਤੇ ਉਹ ਇਸ ਤੋਂ ਪਹਿਲਾਂ ਹੀ ਰਾਮ ਮੰਦਰ ਬਾਰੇ ਫੈਸਲਾ ਸੁਣਾ ਸਕਦੇ ਹਨ। ਇਸ ਫੈਸਲੇ ਨੂੰ ਧਿਆਨ ਵਿੱਚ ਰੱਖਦਿਆਂ ਕੇਂਦਰ ਸਰਕਾਰ ਨੇ ਉਤਰ ਪ੍ਰਦੇਸ਼ ਵਿੱਚ 4 ਹਜ਼ਾਰ ਦੇ ਕਰੀਬ ਫੌਜ ਦੇ ਜਵਾਨ ਭੇਜ ਦਿੱਤੇ ਹਨ ਅਤੇ ਫੌਜ ਦੇ ਇਹ ਜਵਾਨ 18 ਨਵੰਬਰ ਤੱਕ ਉਤਰ ਪ੍ਰਦੇਸ਼ ਵਿਚ ਹੀ ਰਹਿਣਗੇ। ਜ਼ਿਕਰਯੋਗ ਹੈ ਕਿ ਉਤਰ ਪ੍ਰਦੇਸ਼ ਵਿਚ ਵਿੱਚ ਧਾਰਾ 144 ਲਾਗੂ ਹੈ ਅਤੇ ਧਾਰਮਿਕ ਸੰਸਥਾਵਾਂ ਦੇ ਆਗੂ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰ ਰਹੇ ਹਨ। ਉਧਰ ਭਾਜਪਾ ਨੇ ਵੀ ਆਪਣੇ ਵਰਕਰਾਂ ਨੂੰ ਸੰਜਮ ਵਰਤਣ ਦੀ ਅਪੀਲ ਕੀਤੀ ਹੈ। ਅਯੁੱਧਿਆ ਵਿਵਾਦ ਦੇ ਚੱਲਦਿਆਂ ਅਯੁੱਧਿਆ, ਵਾਰਾਨਸੀ, ਕਾਨਪੁਰ, ਅਲੀਗੜ੍ਹ, ਲਖਨਊ ਅਤੇ ਆਜ਼ਮਗੜ੍ਹ ਸਮੇਤ 12 ਜ਼ਿਲ੍ਹਿਆਂ ਨੂੰ ਅਤਿ ਸੰਵੇਦਨਸ਼ੀਲ ਐਲਾਨਿਆ ਗਿਆ ਹੈ।

Check Also

ਦਸੰਬਰ ਦੇ ਪਹਿਲੇ ਦਿਨ ਹੀ ਮਹਿੰਗਾਈ ਦਾ ਝਟਕਾ

ਭਾਰਤ ’ਚ 100 ਰੁਪਏ ਮਹਿੰਗਾ ਹੋਇਆ ਕਮਰਸ਼ੀਅਲ ਗੈਸ ਸਿਲੰਡਰ ਨਵੀਂ ਦਿੱਲੀ/ਬਿਊਰੋ ਨਿਊਜ਼ ਦਸੰਬਰ ਦੇ ਪਹਿਲੇ …