Breaking News
Home / ਭਾਰਤ / ਸੀ.ਬੀ.ਆਈ. ਨੇ 7 ਹਜ਼ਾਰ ਕਰੋੜ ਦੇ ਬੈਂਕ ਘੁਟਾਲੇ ਦੇ ਮਾਮਲੇ ਵਿਚ 35 ਕੇਸ ਕੀਤੇ ਦਰਜ

ਸੀ.ਬੀ.ਆਈ. ਨੇ 7 ਹਜ਼ਾਰ ਕਰੋੜ ਦੇ ਬੈਂਕ ਘੁਟਾਲੇ ਦੇ ਮਾਮਲੇ ਵਿਚ 35 ਕੇਸ ਕੀਤੇ ਦਰਜ

ਦੇਸ਼ ਭਰ ‘ਚ 169 ਥਾਵਾਂ ‘ਤੇ ਛਾਪੇਮਾਰੀ
ਨਵੀਂ ਦਿੱਲੀ/ਬਿਊਰੋ ਨਿਊਜ਼
ਸੀ.ਬੀ.ਆਈ. ਨੇ 7 ਹਜ਼ਾਰ ਕਰੋੜ ਰੁਪਏ ਦੇ ਬੈਂਕ ਘੁਟਾਲੇ ਦੇ ਮਾਮਲਿਆਂ ਵਿਚ 35 ਕੇਸ ਦਰਜ ਕੀਤੇ ਹਨ। ਇਸ ਸਿਲਸਿਲੇ ਵਿਚ ਪੰਜਾਬ ਅਤੇ ਚੰਡੀਗੜ੍ਹ ਸਮੇਤ ਪੂਰੇ ਭਾਰਤ ਵਿਚ 169 ਥਾਵਾਂ ‘ਤੇ ਅੱਜ ਛਾਪੇਮਾਰੀ ਕਰਕੇ ਤਲਾਸ਼ੀ ਲਈ ਗਈ। ਸੀ.ਬੀ.ਆਈ. ਨੇ ਪੰਜਾਬ, ਚੰਡੀਗੜ੍ਹ, ਹਰਿਆਣਾ, ਦਿੱਲੀ, ਗੁਜਰਾਤ, ਆਂਧਰਾ ਪ੍ਰਦੇਸ਼, ਕਰਨਾਟਕ ਅਤੇ ਕੇਰਲਾ ਸਮੇਤ ਹੋਰ ਥਾਵਾਂ ‘ਤੇ ਵੀ ਕਾਰਵਾਈ ਕੀਤੀ। ਜਾਂਚ ਏਜੰਸੀ ਨੇ ਆਰੋਪੀਆਂ ਦੇ ਨਾਮ ਦੱਸਣ ਤੋਂ ਪਾਸਾ ਹੀ ਵੱਟਿਆ। ਜਿਨ੍ਹਾਂ ਬੈਂਕਾਂ ਵਿਚ ਛਾਪੇਮਾਰੀ ਕੀਤੀ ਗਈ, ਉਨ੍ਹਾਂ ਵਿਚ ਆਂਧਰਾ ਬੈਂਕ, ਉਰੀਐਂਟਲ ਬੈਂਕ, ਭਾਰਤੀ ਸਟੇਟ ਬੈਂਕ ਅਤੇ ਪੰਜਾਬ ਨੈਸ਼ਨਲ ਬੈਂਕ ਸਮੇਤ ਹੋਰ ਬੈਂਕਾਂ ਵਿਚ ਵੀ ਸ਼ਾਮਲ ਹਨ। ਇਸ ਛਾਪੇਮਾਰੀ ਵਿਚ ਸੀ.ਬੀ.ਆਈ. ਦੀਆਂ ਕਰੀਬ 170 ਟੀਮਾਂ ਸ਼ਾਮਲ ਸਨ। ਧਿਆਨ ਰਹੇ ਕਿ 2018 – 19 ਵਿਚ ਬੈਂਕ ਘੁਟਾਲੇ ਸਬੰਧੀ ਦਰਜ ਕੀਤੇ ਮਾਮਲਿਆਂ ਵਿਚ 71 ਹਜ਼ਾਰ 500 ਕਰੋੜ ਰੁਪਏ ਦੀ ਧੋਖਾਧੜੀ ਸਾਹਮਣੇ ਆਈ ਸੀ।

Check Also

ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਦੌਰਾਨ ਅੱਜ 21 ਸੂਬਿਆਂ ਦੀਆਂ 102 ਸੀਟਾਂ ’ਤੇ ਪਈਆਂ ਵੋਟਾਂ

ਭਾਰਤ ਭਰ ’ਚ 7 ਗੇੜਾਂ ’ਚ ਹੋਣੀ ਹੈ ਵੋਟਿੰਗ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ’ਚ ਲੋਕ …