17.1 C
Toronto
Monday, March 9, 2026
spot_img
Homeਪੰਜਾਬਧੁਆਂਖੀ ਧੁੰਦ ਕਾਰਨ ਸੁਨਾਮ ਨੇੜੇ ਵਾਪਰਿਆ ਦਰਦਨਾਕ ਸੜਕ ਹਾਦਸਾ

ਧੁਆਂਖੀ ਧੁੰਦ ਕਾਰਨ ਸੁਨਾਮ ਨੇੜੇ ਵਾਪਰਿਆ ਦਰਦਨਾਕ ਸੜਕ ਹਾਦਸਾ

ਇੱਕੋ ਪਰਿਵਾਰ ਦੇ ਚਾਰ ਜੀਆਂ ਦੀ ਮੌਤ
ਸੁਨਾਮ/ਬਿਊਰੋ ਨਿਊਜ਼
ਧੁਆਂਖੀ ਧੁੰਦ ਕਾਰਨ ਲੰਘੀ ਰਾਤ ਸੁਨਾਮ-ਪਟਿਆਲਾ ਸੜਕ ‘ਤੇ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ‘ਚ ਇੱਕੋ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਹਰੀਸ਼ ਕੁਮਾਰ ਵਾਸੀ ਸੁਨਾਮ ਆਪਣੀ ਪਤਨੀ, ਪੁੱਤਰ ਅਤੇ ਪੋਤੀ ਸਮੇਤ ਕਾਰ ‘ਚ ਸਵਾਰ ਹੋ ਕੇ ਇੱਕ ਵਿਆਹ ਸਮਾਗਮ ‘ਚ ਸ਼ਾਮਲ ਹੋਣ ਤੋਂ ਬਾਅਦ ਭਵਾਨੀਗੜ੍ਹ ਤੋਂ ਆਪਣੇ ਘਰ ਪਰਤ ਰਿਹਾ ਸੀ। ਜਦੋਂ ਉਹ ਘਰਾਚੋਂ ਨੇੜੇ ਪਹੁੰਚੇ ਤਾਂ ਉਨ੍ਹਾਂ ਦੀ ਕਾਰ ਧੁਆਂਖੀ ਧੁੰਦ ਕਾਰਨ ਸੜਕ ‘ਤੇ ਖੜੇ ਇਕ ਕੈਂਟਰ ‘ਚ ਜਾ ਵੱਜੀ। ਇਸ ਹਾਦਸੇ ‘ਚ ਹਰੀਸ਼ ਕੁਮਾਰ, ਉਸਦੀ ਪਤਨੀ ਮੀਨਾ ਰਾਣੀ, ਪੁੱਤਰ ਰਾਹੁਲ ਕੁਮਾਰ ਅਤੇ ਪੋਤਰੀ ਮਾਨਿਆ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਹ ਦਰਦਨਾਕ ਖਬਰ ਸੁਣ ਕੇ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਅਤੇ ਪੁਲਿਸ ਨੇ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਧਿਆਨ ਰਹੇ ਕਿ ਪੰਜਾਬ, ਹਰਿਆਣਾ ਉਤਰ ਪ੍ਰਦੇਸ਼ ਵਿਚ ਕਿਸਾਨਾਂ ਵਲੋਂ ਪਾਬੰਦੀ ਦੇ ਬਾਵਜੂਦ ਵੀ ਪਰਾਲੀ ਸਾੜਨ ਦਾ ਰੁਝਾਨ ਜ਼ੋਰਾਂ ਹੈ ਅਤੇ ਜਿਸ ਨਾਲ ਪੰਜਾਬ, ਹਰਿਆਣਾ ਅਤੇ ਦਿੱਲੀ ਵਿਚ ਧੂੰਏਂ ਨਾਲ ਭਰੀ ਧੁੰਦ ਛਾਈ ਹੋਈ, ਜੋ ਸੜਕ ਹਾਦਸਿਆਂ ਦਾ ਕਾਰਨ ਬਣ ਰਹੀ ਹੈ।

RELATED ARTICLES
POPULAR POSTS