Breaking News
Home / ਪੰਜਾਬ / ਅੰਮਿ੍ਰਤਸਰ ’ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

ਅੰਮਿ੍ਰਤਸਰ ’ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

ਪਾਕਿ ਦੇ ਚਿਨਿਓਟ ਸ਼ਹਿਰ ਤੋਂ 8 ਕਿਲੋਮੀਟਰ ਦੂਰ ਮਿਲਿਆ ਭੂਚਾਲ ਦਾ ਕੇਂਦਰ
ਅੰਮਿ੍ਰਤਸਰ/ਬਿਊਰੋ ਨਿਊਜ਼
ਅੰਮਿ੍ਰਤਸਰ ਸਣੇ ਪੰਜਾਬ ਦੇ ਹੋਰ ਕਈ ਹਿੱਸਿਆਂ ਵਿਚ ਅੱਜ ਸੋਮਵਾਰ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਨੈਸ਼ਨਲ ਸੈਂਟਰ ਆਫ ਭੂਚਾਲ ਵਿਗਿਆਨ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਭੂਚਾਲ ਦੀ ਗਤੀ 4.1 ਮੈਗਨੀਟਿਊਡ ਸੀ, ਜੋ ਕਿਸੇ ਵੀ ਇਮਾਰਤ ਨੂੰ ਹਿਲਾਉਣ ਦੀ ਸਮਰੱਥਾ ਰੱਖਦੀ ਹੈ। ਇਸੇ ਦੌਰਾਨ ਇਸ ਭੂਚਾਲ ਦਾ ਕੇਂਦਰ ਬਿੰਦੂ ਪਾਕਿਸਤਾਨ ਦੇ ਚਿਨਿਓਟ ਸ਼ਹਿਰ ਤੋਂ 8 ਕਿਲੋਮੀਟਰ ਦੂਰ ਦੱਸਿਆ ਜਾ ਰਿਹਾ ਹੈ, ਜੋ ਧਰਤੀ ਦੀ ਸਤ੍ਹਾ ਤੋਂ ਕਈ ਕਿਲੋਮੀਟਰ ਹੇਠਾਂ ਹੈ। ਪਾਕਿਸਤਾਨ ਦੇ ਚਿਨਿਓਟ ਵਿਚ ਇਸ ਭੂਚਾਲ ਦੀ ਗਤੀ 4.2 ਮੈਗਨੀਟਿਊਡ ਮਾਪੀ ਗਈ। ਇਸ ਭੂਚਾਲ ਨਾਲ ਕਿਸੇ ਵੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਧਿਆਨ ਰਹੇ ਕਿ ਦੋ ਦਿਨ ਪਹਿਲਾਂ ਵੀ ਦਿੱਲੀ-ਐਨਸੀਆਰ ਵਿਚ ਸ਼ਨੀਵਾਰ 12 ਨਵੰਬਰ ਨੂੰ ਰਾਤ 7 ਵੱਜ ਕੇ 57 ਮਿੰਟ ’ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਇਸ ਭੂਚਾਲ ਦੀ ਗਤੀ ਰਿਕਟਰ ਪੈਮਾਨੇ ’ਤੇ 5.4 ਮਾਪੀ ਗਈ ਸੀ। ਭੂਚਾਲ ਦੇ ਇਹ ਝਟਕੇ ਏਨੇ ਤੇਜ਼ ਸਨ ਕਿ ਲੋਕ ਘਰਾਂ ’ਚੋਂ ਬਾਹਰ ਨਿਕਲ ਆਏ ਸਨ।

 

Check Also

ਕਰਨਲ ਬਾਠ ਕੁੱਟਮਾਰ ਮਾਮਲੇ ’ਚ ਐਸਆਈਟੀ ਦਾ ਗਠਨ

ਆਈਪੀਐਸ ਅਧਿਕਾਰੀ ਮਨਜੀਤ ਸ਼ਿਓਰਾਨ ਨੂੰ ਜਾਂਚ ਟੀਮ ਦਾ ਬਣਾਇਆ ਮੁਖੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਪੁਲਿਸ ਦੇ …