-6.1 C
Toronto
Friday, January 2, 2026
spot_img
Homeਪੰਜਾਬਬੀਜ ਘੁਟਾਲੇ ਨੇ ਪਾਈਆਂ ਬੀਜ ਸਟੋਰ ਮਾਲਕਾਂ ਨੂੰ ਭਾਜੜਾਂ

ਬੀਜ ਘੁਟਾਲੇ ਨੇ ਪਾਈਆਂ ਬੀਜ ਸਟੋਰ ਮਾਲਕਾਂ ਨੂੰ ਭਾਜੜਾਂ

ਪੰਜਾਬ ਦੇ 1200 ਬੀਜ ਸਟੋਰਾਂ ਦੀ ਜਾਂਚ

ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ‘ਚ ਬੀਜ ਘੁਟਾਲੇ ਦੀ ਜਾਂਚ ਪੂਰੇ ਸੂਬੇ ‘ਚ ਫੈਲ ਗਈ ਹੈ। ਖੇਤੀਬਾੜੀ ਵਿਭਾਗ ਨੇ ਪੰਜਾਬ ਦੇ 1200 ਬੀਜ ਸਟੋਰਾਂ ‘ਤੇ ਜਾਂਚ ਕੀਤੀ। ਖੇਤੀਬਾੜੀ ਵਿਭਾਗ ਦੇ ਅਫ਼ਸਰਾਂ ਨੇ ਕਿਹਾ ਕਈ ਹੋਰ ਡੀਲਰ ਵੀ ਝੋਨੇ ਦੀ ਪੀਆਰ-128 ਅਤੇ ਪੀਆਰ- 129 ਕਿਸਮ ਦਾ ਬੀਜ ਵੇਚ ਰਹੇ ਸਨ। ਅੱਧਾ ਦਰਜਨ ਤੋਂ ਵੱਧ ਦੁਕਾਨਦਾਰਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਗਏ ਹਨ। ਕਈਆਂ ਖਿਲਾਫ ਖੇਤੀਬਾੜੀ ਵਿਭਾਗ ਨੇ ਐਫ ਆਈ ਆਰ ਵੀ ਦਰਜ ਕਰਵਾਈ ਹੈ। ਕਿਸਾਨਾਂ ਨੂੰ ਲੁੱਟਣ ਵਾਲੇ ਬੀਜ ਸਟੋਰ ਮਾਲਕਾਂ ਤੇ ਸਪਲਾਈ ਕਰਨ ਵਾਲਿਆਂ ਖਿਲਾਫ ਪੁਲਿਸ ਤੇ ਖੇਤੀਬਾੜੀ ਵਿਭਾਗ ਹਰਕਤ ‘ਚ ਆਇਆ ਹੈ। ਪੰਜਾਬ ਬੀਜ ਘੁਟਾਲੇ ‘ਚ ਹੋਈ ਪਹਿਲੀ ਗ੍ਰਿਫ਼ਤਾਰੀ ਤੋਂ ਬਾਅਦ ਮੰਤਰੀ ਦਾ ਕਰੀਬੀ ਬੀਜ ਸਪਲਾਇਰ ਅੰਡਰਗਰਾਊਂਡ ਹੈ। ਡੇਰਾ ਬਾਬਾ ਨਾਨਕ ‘ਚ ਕਰਨਾਲ ਐਗਰੀ ਸੀਡ ਦਾ ਮਾਲਕ ਲਖਵਿੰਦਰ ਲੱਕੀ ਅੰਡਰਗਰਾਊਂਡ ਹੋ ਗਿਆ ਹੈ। ਲੁਧਿਆਣਾ ‘ਚ ਬਰਾੜ ਸੀਡ ਸਟੋਰ ਦੇ ਮਾਲਕ ਹਰਵਿੰਦਰ ਬਰਾੜ ਨੂੰ ਵੀ ਬੀਜ ਘੁਟਾਲੇ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਅਤੇ ਉਸ ਨੂੰ ਦੋ ਦਿਨਾ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ।

RELATED ARTICLES
POPULAR POSTS