
ਡਾ. ਪ੍ਰਸ਼ਾਂਤ ਗੌਤਮ (ਚੰਡੀਗੜ੍ਹ) ਅਤੇ ਸ਼੍ਰੀ ਜਸਕਰਨ ਭੁੱਲਰ (ਫ਼ਿਰੋਜ਼ਪੁਰ) ਨੂੰ ਦੇਸ਼ ਦੀ ਪ੍ਰਮੁੱਖ ਵਿਦਿਆਰਥੀ ਜਥੇਬੰਦੀ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ, ਪੰਜਾਬ ਦੇ ਕ੍ਰਮਵਾਰ ਸੂਬਾ ਪ੍ਰਧਾਨ ਅਤੇ ਸੂਬਾ ਸਕੱਤਰ ਵਜੋਂ ਸੈਸ਼ਨ 2025-26 ਲਈ ਬਿਨਾ ਕਿਸੇ ਵਿਰੋਧ ਦੇ ਚੁਣਿਆ ਗਿਆ ਹੈ। ਇਹ ਘੋਸ਼ਣਾ ਅੱਜ ਏਬੀਵੀਪੀ ਪੰਜਾਬ ਸੂਬਾ ਦਫਤਰ (ਜਲੰਧਰ) ਤੋਂ ਕੀਤੀ ਗਈ। ਚੋਣ ਅਧਿਕਾਰੀ ਸ. ਹਰਜਿੰਦਰ ਸਿੰਘ ਨਗਪਾਲ ਦੁਆਰਾ ਜਾਰੀ ਬਿਆਨ ਅਨੁਸਾਰ, ਦੋਵੇਂ ਅਹੁਦਿਆਂ ਦੀ ਮਿਆਦ ਇੱਕ ਸਾਲ ਲਈ ਹੋਵੇਗੀ। ਆਉਣ ਵਾਲੇ 14 ਤੋਂ 16 ਨਵੰਬਰ 2025 ਨੂੰ ਜਲੰਧਰ ਵਿੱਚ ਹੋਣ ਵਾਲੇ ਏਬੀਵੀਪੀ ਪੰਜਾਬ ਦੇ 57ਵੇਂ ਸੂਬਾ ਸੰਮੇਲਨ ਵਿੱਚ ਦੋਵੇਂ ਪਦਾਧਿਕਾਰੀ ਆਪਣਾ ਅਹੁਦਾ ਸੰਭਾਲਣਗੇ।
ਡਾ. ਪ੍ਰਸ਼ਾਂਤ ਗੌਤਮ ਮੂਲ ਰੂਪ ਵਿੱਚ ਚੰਡੀਗੜ੍ਹ ਦੇ ਰਹਿਣ ਵਾਲੇ ਹੋ। ਆਪ ਜੀ ਦੀ ਸਿੱਖਿਆ ਸੈਰ ਸਪਾਟਾ ਵਿਸ਼ੇ ਵਿੱਚ ਪੀਐਚ.ਡੀ. ਤੱਕ ਹੋਈ ਹੈ। ਵਰਤਮਾਨ ਵਿੱਚ ਆਪ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਸੈਰ ਸਪਾਟਾ ਵਿਭਾਗ ਵਿੱਚ ਪ੍ਰੋਫੈਸਰ ਵਜੋਂ ਸੇਵਾ ਨਿਭਾ ਰਹੇ ਹੋ। ਆਪ ਪੰਜਾਬ ਯੂਨੀਵਰਸਿਟੀ ਦੀ ਸੀਨੇਟ ਦੇ ਮੈਂਬਰ ਵੀ ਹੋ। ਆਪ ਜੀ ਦੇ 80 ਤੋਂ ਵੱਧ ਸ਼ੋਧ-ਲੇਖ ਅੰਤਰਰਾਸ਼ਟਰੀ ਖੋਜ ਰਸਾਲਿਆਂ ਵਿੱਚ ਪ੍ਰਕਾਸ਼ਿਤ ਹੋ ਚੁੱਕੇ ਹਨ ਅਤੇ ਸੈਰ ਸਪਾਟਾ ਵਿਸ਼ੇ ਵਿੱਚ ਆਪ ਜੀ ਦੀਆਂ 15 ਪੁਸਤਕਾਂ ਪ੍ਰਕਾਸ਼ਿਤ ਹੋਈਆਂ ਹਨ। ਆਪ 1998 ਵਿੱਚ ਆਪਣੇ ਵਿਦਿਆਰਥੀ ਜੀਵਨ ਦੌਰਾਨ ਏਬੀਵੀਪੀ ਦੇ ਸੰਪਰਕ ਵਿੱਚ ਹੋ। ਅਧਿਆਪਕ ਕਾਰਜਕਰਤਾ ਵਜੋਂ ਹੁਣ ਤੱਕ ਆਪ ਚੰਡੀਗੜ੍ਹ ਜ਼ਿਲ੍ਹਾ ਪ੍ਰਮੁੱਖ ਤੋਂ ਲੈ ਕੇ ਪੰਜਾਬ ਸੂਬਾ ਪ੍ਰਧਾਨ ਆਦਿ ਜ਼ਿੰਮੇਵਾਰੀਆਂ ਨਿਭਾ ਚੁੱਕੇ ਹੋ। ਇਸ ਸੈਸ਼ਨ (2025–26) ਲਈ ਆਪ ਸੂਬਾ ਪ੍ਰਧਾਨ ਵਜੋਂ ਦੁਬਾਰਾ ਚੁਣੇ ਗਏ ਹੋ। ਆਪ ਜੀ ਦਾ ਨਿਵਾਸ ਚੰਡੀਗੜ੍ਹ ਹੈ।
ਸ਼੍ਰੀ ਜਸਕਰਨ ਭੁੱਲਰ ਮੂਲ ਰੂਪ ਵਿੱਚ ਫ਼ਿਰੋਜ਼ਪੁਰ ਦੇ ਰਹਿਣ ਵਾਲੇ ਹੋ। ਆਪ ਜੀ ਦੀ ਸਿੱਖਿਆ ਰਾਮ ਸੁਖ ਦਾਸ ਕਾਲਜ਼, ਫ਼ਿਰੋਜ਼ਪੁਰ ਵਿਖੇ ਸਨਾਤਕ ਤੱਕ ਹੋਈ ਹੈ। ਵਰਤਮਾਨ ਵਿੱਚ ਆਪ ਜੀ ਦੀ ਸਿੱਖਿਆ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਸੈਰ ਸਪਾਟਾ ਪ੍ਰਬੰਧਨ ਵਿੱਚ ਸਨਾਤਕੋਤਰ ਦੀ ਪੜਾਈ ਵਿੱਚ ਚੱਲ ਰਹੀ ਹੈ। ਆਪ 2017 ਤੋਂ ਏਬੀਵੀਪੀ ਨਾਲ ਸੰਪਰਕ ਵਿੱਚ ਹੋ। ਪੂਰਵ ਵਿੱਚ ਆਪ ਨਗਰ ਸਹਿ ਸਕੱਤਰ, ਜ਼ਿਲ੍ਹਾ ਸੰਯੋਜਕ, ਵਿਭਾਗ ਸੰਯੋਜਕ, ਜ਼ਿਲ੍ਹਾ ਸੰਗਠਨ ਮੰਤਰੀ, ਸੂਬਾ ਸਹਿ ਸਕੱਤਰ ਅਤੇ ਰਾਸ਼ਟਰੀ ਕਾਰਜਕਾਰੀ ਮੈਂਬਰ ਆਦਿ ਮਹੱਤਵਪੂਰਨ ਜ਼ਿੰਮੇਵਾਰੀਆਂ ਨਿਭਾ ਚੁੱਕੇ ਹੋ। ਵਿਦਿਆਰਥੀ ਪਰਿਸ਼ਦ ਦੁਆਰਾ ਪੰਜਾਬ ਵਿੱਚ ਚਲਾਏ ਜਾ ਗਏ ਹੜ੍ਹ ਰਾਹਤ ਕਾਰਜ ਅਤੇ ਸ਼ਿੱਖਿਆ ਸੁਧਾਰ ਨਾਲ ਸੰਬੰਧਿਤ ਵੱਖ-ਵੱਖ ਅੰਦੋਲਨਾਂ ਵਿੱਚ ਆਪ ਦੀ ਮਹੱਤਵਪੂਰਨ ਭੂਮਿਕਾ ਰਹੀ ਹੈ। ਇਸ ਸੈਸ਼ਨ (2025-26) ਲਈ ਆਪ ਸੂਬਾ ਸਕੱਤਰ ਵਜੋਂ ਨਵੇਂ ਚੁਣੇ ਗਏ ਹੋ। ਆਪ ਜੀ ਦਾ ਨਿਵਾਸ ਫ਼ਿਰੋਜ਼ਪੁਰ ਹੈ।
(ਇਹ ਪ੍ਰੈਸ ਨੋਟ ਸੂਬਾ ਦਫ਼ਤਰ ਸਕੱਤਰ ਰਾਘਵ ਭਾਰਦਵਾਜ ਵੱਲੋਂ ਜਲੰਧਰ ਸੂਬਾ ਦਫ਼ਤਰ ਤੋਂ ਜਾਰੀ ਕੀਤੀ ਗਈ ਹੈ।)

