22.6 C
Toronto
Thursday, July 16, 2026
spot_img
HomeਕੈਨੇਡਾFrontਭਾਰਤ ਅਤੇ ਕੈਨੇਡਾ ਵਿਚਾਲੇ ਵਪਾਰਕ ਸਾਂਝ ਹੋਵੇਗੀ ਹੋਰ ਮਜ਼ਬੂੁਤ

ਭਾਰਤ ਅਤੇ ਕੈਨੇਡਾ ਵਿਚਾਲੇ ਵਪਾਰਕ ਸਾਂਝ ਹੋਵੇਗੀ ਹੋਰ ਮਜ਼ਬੂੁਤ


‘ਵਪਾਰ ਅਤੇ ਨਿਵੇਸ਼ ਮੰਚ’ ਦੀ ਹੋਈ ਸ਼ੁਰੂਆਤ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਅਤੇ ਕੈਨੇਡਾ ਨੇ ਆਪਣੇ ਆਰਥਿਕ ਸਬੰਧਾਂ ਨੂੰ ਨਵੀਆਂ ਉਚਾਈਆਂ ’ਤੇ ਲਿਜਾਣ ਲਈ ਇਕ ਵੱਡਾ ਕਦਮ ਚੁੱਕਿਆ ਹੈ। ਦੋਵਾਂ ਦੇਸ਼ਾਂ ਨੇ ਸਾਂਝੇ ਤੌਰ ’ਤੇ ‘ਭਾਰਤ-ਕੈਨੇਡਾ ਵਪਾਰ ਅਤੇ ਨਿਵੇਸ਼ ਮੰਚ’ ਦੀ ਸ਼ੁਰੂਆਤ ਕੀਤੀ ਹੈ। ਇਸ ਮੰਚ ਦਾ ਮੁੱਖ ਉਦੇਸ਼ ਦੋਵਾਂ ਦੇਸ਼ਾਂ ਦੇ ਕਾਰੋਬਾਰੀਆਂ ਨੂੰ ਇਕ ਮੰਚ ’ਤੇ ਲਿਆਉਣਾ ਅਤੇ ਨਵੀਆਂ ਵਪਾਰਕ ਸਾਂਝੇਦਾਰੀਆਂ ਨੂੰ ਉਤਸ਼ਾਹਿਤ ਕਰਨਾ ਹੈ। ਅੱਜ ਸ਼ੁੱਕਰਵਾਰ ਨੂੰ ਸਾਂਝੇ ਬਿਆਨ ਅਨੁਸਾਰ, ਇਹ ਫੈਸਲਾ ਭਾਰਤ ਦੇ ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਦੀ 25 ਤੋਂ 27 ਮਈ ਤੱਕ ਦੀ ਕੈਨੇਡਾ ਦੀ ਅਧਿਕਾਰਤ ਯਾਤਰਾ ਤੋਂ ਬਾਅਦ  ਲਿਆ ਗਿਆ ਹੈ। ਆਪਣੀ ਇਸ ਯਾਤਰਾ ਦੌਰਾਨ ਗੋਇਲ ਨੇ ਕੈਨੇਡਾ ਦੇ ਅੰਤਰਰਾਸ਼ਟਰੀ ਵਪਾਰ ਮੰਤਰੀ ਮਨਿੰਦਰ ਸਿੱਧੂ ਨਾਲ ਵੀ ਗੱਲਬਾਤ ਕੀਤੀ ਸੀ ਅਤੇ ਕਈ ਵੱਡੇ ਕਾਰੋਬਾਰੀ ਦਿੱਗਜ਼ਾਂ ਨਾਲ ਮੁਲਾਕਾਤਾਂ ਵੀ ਕੀਤੀਆਂ ਹਨ। ਭਾਰਤ ਅਤੇ ਕੈਨੇਡਾ ਨੇ ‘ਵਿਆਪਕ ਆਰਥਿਕ ਭਾਈਵਾਲੀ ਸਮਝੌਤੇ’ ਨੂੰ ਅੱਗੇ ਵਧਾਉਣ ਦੀ ਆਪਣੀ ਵਚਨਬੱਧਤਾ ਵੀ ਦੁਹਰਾਈ ਹੈ। ਇਹ ਸਮਝੌਤਾ ਦੁਵੱਲੇ ਆਰਥਿਕ ਵਿਕਾਸ ਲਈ ਮੀਲ ਦਾ ਪੱਥਰ ਸਾਬਤ ਹੋਵੇਗਾ।

RELATED ARTICLES
POPULAR POSTS