ਭਾਰਤੀ ਚੌਕੀਆਂ ਨੂੰ ਬਣਾਇਆ ਨਿਸ਼ਾਨਾ
ਜੰਮੂ/ਬਿਊਰੋ ਨਿਊਜ਼
ਪਾਕਿਸਤਾਨੀ ਸੈਨਿਕਾਂ ਨੇ ਅੱਜ ਰਿਜੌਰੀ ਜ਼ਿਲ੍ਹੇ ਦੇ ਨੌਸ਼ਹਿਰਾ ਸੈਕਟਰ ਵਿਚ ਕੰਟਰੋਲ ਰੇਖਾ ‘ਤੇ ਸਥਿਤ ਭਾਰਤੀ ਚੌਕੀਆਂ ‘ਤੇ ਨਿਸ਼ਾਨਾ ਸਾਧਦੇ ਹੋਏ ਗੋਲੀਬਾਰੀ ਕੀਤੀ ਅਤੇ ਗੋਲੇ ਦਾਗੇ। ਭਾਰਤੀ ਸਰਹੱਦ ਦੀ ਸੁਰੱਖਿਆ ਲਈ ਤਾਇਨਾਤ ਭਾਰਤੀ ਸੈਨਿਕਾਂ ਨੇ ਵੀ ਇਸਦੇ ਜਵਾਬ ਵਿਚ ਗੋਲੀਬਾਰੀ ਕੀਤੀ। ਸੀਨੀਅਰ ਫੌਜ ਅਧਿਕਾਰੀ ਨੇ ਦੱਸਿਆ ਕਿ ਪਾਕਿਸਤਾਨੀ ਸੈਨਿਕਾਂ ਨੇ ਸਵੇਰੇ ਪੌਣੇ ਨੌਂ ਵਜੇ ਨੌਸ਼ਹਿਰਾ ਸੈਕਟਰ ਵਿਚ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸੇ ਤਰ੍ਹਾਂ ਕੱਲ੍ਹ ਪੁੰਛ ਜ਼ਿਲ੍ਹੇ ਦੇ ਮੇਧਾਰ ਸੈਕਟਰ ਵਿਚ ਮਾਨਕੋਟ ਅਤੇ ਬਾਲਕੋਟ ਖੇਤਰ ਨੂੰ ਵੀ ਨਿਸ਼ਾਨਾ ਬਣਾ ਕੇ ਗੋਲੀਬਾਰੀ ਕੀਤੀ ਗਈ ਸੀ। ਇੰਝ ਪਾਕਿਸਤਾਨ ਲਗਾਤਾਰ ਜੰਗਬੰਦੀ ਦੀ ਉਲੰਘਣਾ ਕਰ ਰਿਹਾ ਹੈ, ਜਿਸਦਾ ਭਾਰਤ ਵੀ ਮੂੰਹ ਤੋੜ ਜਵਾਬ ਦੇ ਰਿਹਾ ਹੈ।
Check Also
ਪਾਕਿ ਖਿਡਾਰੀ ਅਰਸ਼ਦ ਨਦੀਮ ਨੂੰ ਸੱਦਾ ਭੇਜਣ ’ਤੇ ਫਸੇ ਨੀਰਜ ਚੋਪੜਾ
ਨੀਰਜ ਚੋਪੜਾ ਨੂੰ ਜਾਰੀ ਕਰਨਾ ਪਿਆ ਬਿਆਨ ਨਵੀਂ ਦਿੱਲੀ/ਬਿਊਰੋ ਨਿਊਜ਼ ਪਿਛਲੇ ਦਿਨੀਂ ਨੀਰਜ ਚੋਪੜਾ ਨੇ …