Breaking News
Home / ਭਾਰਤ / ਸੰਗਰੂਰ ‘ਚ ਹੋਮੋਪੈਥਿਕ ਹਸਪਤਾਲ ਅਤੇ ਯੂਨੀਵਰਸਿਟੀ ਖੁੱਲ੍ਹੇਗੀ

ਸੰਗਰੂਰ ‘ਚ ਹੋਮੋਪੈਥਿਕ ਹਸਪਤਾਲ ਅਤੇ ਯੂਨੀਵਰਸਿਟੀ ਖੁੱਲ੍ਹੇਗੀ

ਭਗਵੰਤ ਮਾਨ ਦੀ ਮੰਗ ਨੂੰ ਸੰਸਦ ‘ਚ ਰਾਜ ਮੰਤਰੀ ਨੇ ਖੜ੍ਹੇ ਹੋ ਕੇ ਦਿੱਤੀ ਮਨਜੂਰੀ
ਨਵੀਂ ਦਿੱਲੀ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਅਤੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਸੰਸਦ ਵਿਚ ਪੰਜਾਬ ਲਈ ਹੋਮੋਪੈਥਿਕ ਹਸਪਤਾਲ ਅਤੇ ਯੂਨੀਵਰਸਿਟੀ ਖੋਲ੍ਹਣ ਦੀ ਮੰਗ ਰੱਖੀ ਤਾਂ ਕਿ ਲੋਕਾਂ ਨੂੰ ਸਸਤਾ ਇਲਾਜ ਮੁਹੱਈਆ ਹੋ ਸਕੇ। ਭਗਵੰਤ ਦੀ ਇਸ ਮੰਗ ਨੂੰ ਉਦੋਂ ਬੂਰ ਪੈ ਗਿਆ ਜਦੋਂ ਰਾਜ ਮੰਤਰੀ ਨੇ ਖੜ੍ਹੇ ਹੋ ਕੇ ਸੰਗਰੂਰ ਵਿਚ ਹੋਮੋਪੈਥਿਕ ਹਸਪਤਾਲ ਅਤੇ ਯੂਨੀਵਰਸਿਟੀ ਖੋਲ੍ਹਣ ਦੀ ਮਨਜੂਰੀ ਦੇ ਦਿੱਤੀ।
ਭਗਵੰਤ ਮਾਨ ਨੇ ਆਪਣੇ ਭਾਸ਼ਣ ‘ਚ ਕਿਹਾ ਕਿ ਅੰਗਰੇਜ਼ੀ ਦਵਾਈਆਂ ਮਹਿੰਗੀਆਂ ਹੋਣ ਕਰਕੇ ਇਲਾਜ ਲੋਕਾਂ ਦੀ ਪਹੁੰਚ ਤੋਂ ਦੂਰ ਹੁੰਦਾ ਜਾ ਰਿਹਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਅੰਗਰੇਜ਼ੀ ਦਵਾਈਆਂ ਇਕ ਬਿਮਾਰੀ ਨੂੰ ਠੀਕ ਕਰਦੀਆਂ ਹਨ ਅਤੇ ਦੂਜੀ ਬਿਮਾਰੀ ਨੂੰ ਜਨਮ ਵੀ ਦਿੰਦੀਆਂ ਹਨ। ਉਨ੍ਹਾਂ ਦੱਸਿਆ ਕਿ ਹੋਮੋਪੈਥਿਕ ਆਮ ਲੋਕਾਂ ਦੀ ਪਹੁੰਚ ਵਿਚ ਹੈ ਅਤੇ ਲੋਕ ਮਹਿੰਗੇ ਇਲਾਜ ਤੋਂ ਵੀ ਬਚ ਸਕਣਗੇ।

Check Also

ਅਰਵਿੰਦ ਕੇਜਰੀਵਾਲ ਦੀ ਨਿਆਂਇਕ ਹਿਰਾਸਤ 7 ਮਈ ਤੱਕ ਵਧੀ

ਸ਼ੂਗਰ ਲੈਵਲ ਵਧਣ ਕਾਰਨ ਜੇਲ੍ਹ ’ਚ ਕੇਜਰੀਵਾਲ ਨੂੰ ਪਹਿਲੀ ਵਾਰ ਦਿੱਤੀ ਗਈ ਇੰਸੁਲਿਨ ਨਵੀਂ ਦਿੱਲੀ/ਬਿਊਰੋ …