ਸ਼ਹਿਰੀ ਹਵਾਬਾਜ਼ੀ ਮੰਤਰੀ ਸੁਰੇਸ਼ ਪ੍ਰਭੂ ਨੇ ਦਿੱਤੇ ਜਾਂਚ ਦੇ ਹੁਕਮ
ਲਖਨਊ/ਬਿਊਰੋ ਨਿਊਜ਼
ਲਖਨਊ ਦੇ ਚੌਧਰੀ ਚਰਨ ਸਿੰਘ ਹਵਾਈ ਅੱਡੇ ‘ਤੇ ਯਾਤਰੀ ਨਾਲ ਬਦਸਲੂਕੀ ਦਾ ਮਾਮਲਾ ਸਾਹਮਣੇ ਆਇਆ ਹੈ। ਲਖਨਊ ਤੋਂ ਬੈਂਗਲੁਰੂ ਜਾ ਰਹੇ ਇਕ ਡਾਕਟਰ ਨੇ ਇਲਜ਼ਾਮ ਲਗਾਇਆ ਹੈ ਕਿ ਉਡਾਣ ਵਿਚ ਮੱਛਰ ਹੋਣ ਦੀ ਸ਼ਿਕਾਇਤ ਕਰਨ ‘ਤੇ ਉਨ•ਾਂ ਨੂੰ ਕਾਲਰ ਤੋਂ ਫੜ ਕੇ ਬਾਹਰ ਕੱਢ ਦਿੱਤਾ ਗਿਆ। ਇਸ ਦੇ ਨਾਲ ਹੀ ਏਅਰ ਹੋਸਟਸ ਨੇ ਉਨ•ਾਂ ਨੂੰ ਧਮਕੀ ਦਿੱਤੀ ਕਿ ਮੱਛਰ ਲਖਨਊ ਵਿਚ ਹੀ ਨਹੀਂ ਪੂਰੇ ਹਿੰਦੋਸਤਾਨ ‘ਚ ਹਨ, ਚੰਗਾ ਹੋਵੇਗਾ ਉਹ ਦੇਸ਼ ਛੱਡ ਕੇ ਚਲੇ ਜਾਣ। ਪੀੜਤ ਯਾਤਰੀ ਨੇ ਇਸ ਦੀ ਸ਼ਿਕਾਇਤ ਹਵਾਈ ਅੱਡਾ ਪ੍ਰਸ਼ਾਸਨ ਤੇ ਪੁਲਿਸ ਨੂੰ ਕੀਤੀ ਹੈ। ਡਾਕਟਰ ਅਨੁਸਾਰ ਉਨ•ਾਂ ਸਮੇਤ ਕਈ ਯਾਤਰੀਆਂ ਨੇ ਕਰੂ ਮੈਂਬਰਾਂ ਨੂੰ ਸ਼ਿਕਾਇਤ ਕੀਤੀ ਕਿ ਮੱਛਰਾਂ ਦੇ ਕਾਰਨ ਉਹ ਬੀਮਾਰ ਪੈ ਸਕਦੇ ਹਨ। ਇਸ ਦੇ ਚੱਲਦਿਆਂ ਏਅਰਲਾਈਨਜ਼ ਦੇ ਸੁਰੱਖਿਆ ਸਟਾਫ ਨੇ ਡਾਕਟਰ ਨੂੰ ਬਾਹਰ ਕੱਢ ਦਿੱਤਾ ਤੇ ਉਸ ਦਾ ਸਾਮਾਨ ਵੀ ਸੁੱਟ ਦਿੱਤਾ। ਇਹ ਘਟਨਾ ਇੰਡੀਗੋ ਏਅਰਲਾਈਨਜ਼ ਦੀ ਹੈ। ਸ਼ਹਿਰੀ ਹਵਾਬਾਜ਼ੀ ਮੰਤਰੀ ਸੁਰੇਸ਼ ਪ੍ਰਭੂ ਨੇ ਇਸ ਘਟਨਾ ਦੀ ਜਾਂਚ ਦੇ ਆਦੇਸ਼ ਦਿੱਤੇ ਹਨ।
Check Also
ਦਿੱਲੀ ਵਿਚ ਹਵਾ ਪ੍ਰਦੂਸ਼ਣ ਬੇਹੱਦ ਗੰਭੀਰ ਸਥਿਤੀ ਵਿਚ
ਵਾਤਾਵਰਣ ਮੰਤਰੀ ਨੇ ਵਾਤਾਵਰਣ ਸਬੰਧੀ ਹੁਕਮਾਂ ਨੂੰ ਸਖਤੀ ਨਾਲ ਲਾਗੂ ਕਰਨ ਦੇ ਦਿੱਤੇ ਹੁਕਮ ਦਿੱਲੀ/ਬਿਊਰੋ …