Breaking News
Home / ਭਾਰਤ / ਕਾਮਨਵੈਲਥ ਖੇਡਾਂ ਵਿਚ ਪੰਜਾਬ ਦੀ ਧੀ ਨੇ ਫਿਰ ਜਿੱਤਿਆ ਸੋਨਾ

ਕਾਮਨਵੈਲਥ ਖੇਡਾਂ ਵਿਚ ਪੰਜਾਬ ਦੀ ਧੀ ਨੇ ਫਿਰ ਜਿੱਤਿਆ ਸੋਨਾ

ਹਿਨਾ ਸਿੱਧੂ ਨੇ 25 ਮੀਟਰ ਨਿਸ਼ਾਨੇਬਾਜ਼ੀ ‘ਚ ਜਿੱਤਿਆ ਸੋਨੇ ਦਾ ਮੈਡਲ
ਨਵੀਂ ਦਿੱਲੀ/ਬਿਊਰੋ ਨਿਊਜ਼
ਆਸਟਰੇਲੀਆ ਦੇ ਗੋਲਡ ਕੋਸਟ ਵਿਚ ਚੱਲ ਰਹੀਆਂ ਕਾਮਨਵੈਲਥ ਖੇਡਾਂ ਵਿਚ ਹਿਨਾ ਸਿੱਧੂ ਨੇ 25 ਮੀਟਰ ਨਿਸ਼ਾਨੇਬਾਜ਼ੀ ਵਿਚ ਭਾਰਤ ਲਈ ਸੋਨੇ ਦੇ ਤਮਗਾ ਜਿੱਤਿਆ ਹੈ। ਇਸ ਤੋਂ ਇਲਾਵਾ ਸਚਿਨ ਚੌਧਰੀ ਨੇ ਪੈਰਾ ਪਾਵਰ ਲਿਫਟਿੰਗ ਦੀ ਹੈਵੀਵੇਟ ਕੈਟਾਗਰੀ ਵਿਚ ਕਾਂਸੇ ਦਾ ਤਮਗਾ ਜਿੱਤਿਆ। ਇਸ ਤੋਂ ਪਹਿਲਾਂ ਵੇਟ ਲਿਫਟਿੰਗ ਵਿਚ ਜਲੰਧਰ ਦੇ ਪਿੰਡ ਜੰਡਿਆਲਾ ਮੰਜਕੀ ਦੇ ਪ੍ਰਦੀਪ ਸਿੰਘ ਨੇ ਵੀ ਚਾਂਦੀ ਦਾ ਤਮਗਾ ਜਿੱਤ ਕੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਇਨ•ਾਂ ਕਾਮਨਵੈਲਥ ਖੇਡਾਂ ਵਿਚ ਭਾਰਤ ਨੇ ਹੁਣ ਤੱਕ 11 ਸੋਨੇ ਦੇ ਤਮਗਿਆਂ ਸਮੇਤ 21 ਤਮਗੇ ਜਿੱਤ ਲਏ ਹਨ। ਭਾਰਤ ਮੈਡਲ ਸੂਚੀ ਵਿਚ ਤੀਜੇ ਸਥਾਨ ‘ਤੇ ਹੈ। ਇਹ ਵੀ ਜ਼ਿਕਰਯੋਗ ਹੈ ਭਾਰਤ ਦੀਆਂ ਪੁਰਸ਼ ਅਤੇ ਮਹਿਲਾ ਦੋਵੇਂ ਹਾਕੀ ਟੀਮਾਂ ਸੈਮੀਫਾਈਨਲ ਵਿਚ ਪਹੁੰਚ ਗਈਆਂ ਹਨ।

Check Also

ਸੁਪਰੀਮ ਕੋਰਟ ਨੇ ਨਵੇਂ ਵਕਫ ਕਾਨੂੰਨ ਤਹਿਤ ਨਿਯੁਕਤੀਆਂ ’ਤੇ ਲਗਾਈ ਰੋਕ

ਕੋਰਟ ਨੇ ਕੇਂਦਰ ਸਰਕਾਰ ਨੂੰ ਜਵਾਬ ਦਾਖਲ ਕਰਨ ਲਈ ਦਿੱਤੇ 7 ਦਿਨ ਨਵੀਂ ਦਿੱਲੀ/ਬਿਊਰੋ ਨਿਊਜ਼ …