ਬਰੈਂਪਟਨ/ਡਾ. ਸੁਖਦੇਵ ਸਿੰਘ ਝੰਡ
ਜੇਮਜ਼ ਪੌਟਰ ਸੀਨੀਅਰਜ਼ ਕਲੱਬ ਦੇ ਪ੍ਰਧਾਨ ਪ੍ਰੀਤਮ ਸਿੰਘ ਸਰਾਂ ਵੱਲੋਂ ਪ੍ਰਾਪਤ ਸੂਚਨਾ ਅਨੁਸਾਰ ਉਨ੍ਹਾਂ ਦੀ ਕਲੱਬ ਵੱਲੋਂ ‘ਚੇਤਨਾ ਰੰਗਮੰਚ’ ਦੇ ਦੋ ਨਾਟਕ ‘ਸੁਪਰ ਵੀਜ਼ਾ’ ਅਤੇ ‘ਮਸਲਾ ਮੈਰਿਜ ਦਾ’ ਉੱਘੇ ਨਿਰਦੇਸ਼ਕ ਨਾਹਰ ਸਿੰਘ ਔਜਲਾ ਦੀ ਨਿਰਦੇਸ਼ਨਾ ਹੇਠ ਜੇਮਜ਼ ਪੌਟਰ ਪਬਲਿਕ ਸਕੂਲ ਦੇ ਜਿਮਨੇਜ਼ੀਅਮ ਹਾਲ ਵਿੱਚ 25 ਸਤੰਬਰ ਦਿਨ ਐਤਵਾਰ ਨੂੰ ਕਰਵਾਏ ਜਾ ਰਹੇ ਹਨ। ਨਾਟਕਾਂ ਦਾ ਸਮਾਂ ਸ਼ਾਮ ਦੇ 4.00 ਵਜੇ ਤੋਂ 6.00 ਵਜੇ ਤੀਕ ਹੈ, ਪ੍ਰੰਤੂ ਨਾਟਕ ਵੇਖਣ ਦੇ ਚਾਹਵਾਨਾਂ ਨੂੰ ਬੇਨਤੀ ਹੈ ਕਿ ਉਹ ਸਾਢੇ ਤਿੰਨ ਵਜੇ ਸਕੂਲ ਦੇ ਜਿਮਨੇਜ਼ੀਅਮ ਵਿੱਚ ਹਰ ਹਾਲਤ ਵਿੱਚ ਪਹੁੰਚ ਜਾਣ ਤਾਂ ਜੋ ਇਹ ਨਾਟਕ ਸਮੇਂ-ਸਿਰ ਸ਼ੁਰੂ ਕੀਤੇ ਜਾ ਸਕਣ। ਇਹ ਦੋਵੇਂ ਨਾਟਕ ਪਰਿਵਾਰਕ ਨਾਟਕ ਹਨ ਅਤੇ ਇਨ੍ਹਾਂ ਨੂੰ ਵੇਖਣ ਲਈ ਲੋਕਾਂ ਨੂੰ ਪਰਿਵਾਰ-ਸਮੇਤ ਵੇਖਣ ਆਉਣ ਲਈ ਬੇਨਤੀ ਕੀਤੀ ਜਾਂਦੀ ਹੈ। ਇਨ੍ਹਾਂ ਦੇ ਲਈ ਕੋਈ ‘ਐਂਟਰੀ-ਫ਼ੀਸ’ ਨਹੀਂ ਰੱਖੀ ਗਈ ਅਤੇ ਪਾਰਕਿੰਗ ਵੀ ਫ਼ਰੀ ਹੈ। ਕਲੱਬ ਵੱਲੋਂ ਦਰਸ਼ਕਾਂ ਲਈ ‘ਫ਼ਰੀ-ਫ਼ੂਡ’ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਇਸ ਦੇ ਸਬੰਧੀ ਵਧੇਰੇ ਜਾਣਕਾਰੀ ਲਈ ਪ੍ਰੀਤਮ ਸਿੰਘ ਸਰਾਂ ਨੂੰ 416-833-0567 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
Check Also
”ਹੁਣ ਬੱਸ!” – ਓਨਟਾਰੀਓ ਲਿਬਰਲ ਉਮੀਦਵਾਰ ਰਣਜੀਤ ਸਿੰਘ ਬੱਗਾ ਨੇ ਫੋਰਡ ਦੇ ਟੁੱਟੇ ਵਾਅਦਿਆਂ ਨੂੰ ਚੁਣੌਤੀ ਦੇਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ
ਜਦੋਂ ਕਿ ਬਰੈਂਪਟਨ ਇੱਕ ਨਾਜੁਕ ਹਾਲਤ ਵਿਚ ਹੈ ਅਤੇ ਓਨਟਾਰੀਓ ਦੇ ਲੋਕ ਡੱਗ ਫੋਰਡ ਦੀਆਂ …