5.1 C
Toronto
Friday, October 17, 2025
spot_img
Homeਕੈਨੇਡਾਕਮਲ ਖੈਰਾ ਇਕ ਹੋਣਹਾਰ ਰਾਜਨੀਤਕ ਆਗੂ

ਕਮਲ ਖੈਰਾ ਇਕ ਹੋਣਹਾਰ ਰਾਜਨੀਤਕ ਆਗੂ

Meeting Kamal Khera copy copyਬਰੈਂਪਟਨ/ਬਿਊਰੋ ਨਿਊਜ਼
ਬਰੈਂਪਟਨ ਵੈਸਟ ਤੋਂ ਲਿਬਰਲ ਐਮ ਪੀ ਕਮਲ ਖੈਰਾ ਨੇ ਆਪਣੇ ਨਵੇਂ ਦਫਤਰ ਦਾ ਓਪਨ ਹਾਊਸ ਐਤਵਾਰ 13 ਮਾਰਚ, 2016 ਨੂੰ ਕਰ ਲਿਆ ਸੀ। ਜੀਟੀਏ ਵਿਚ ਸਰਗਰਮ ਵਲੰਟੀਅਰ ਗਰੁਪ ਬ੍ਰਗੇਡੀਅਰ ਨਵਾਬ ਸਿੰਘ ਦੀ ਅਗਵਾਈ ਵਿਚ ਉਨ੍ਹਾਂ ਨੂੰ ਮੰਗਲਵਾਰ, 15 ਮਾਰਚ ਨੂੰ ਇਸ ਨਵੇਂ ਦਫਤਰ ਵਿਚ ਮਿਲਿਆ। ਉਨ੍ਹਾਂ ਆਪਣੇ ਕਾਰਜ ਖੇਤਰ ਨੂੰ ਇਕ ਸੁੰਦਰ ਦੋਵਰਕੀ ਵਿਚ ਬਿਆਨ ਕੀਤਾ ਹੋਇਆ ਹੈ ਜਿਸ ਨੂੰ ਪੜ੍ਹਕੇ ਅਭਿਲਾਸੀ ਸਮਝ ਸਕਦਾ ਹੈ ਕਿ ਉਸਨੂੰ ਕਿਹੜੇ ਕਾਰਜ ਲਈ ਬੀਬੀ ਜੀ ਨੁੰ ਮਿਲਣਾ ਠੀਕ ਹੈ। ਜਦ ਅਜੀਤ ਸਿੰਘ ਰਖੜਾ ਨੇ ਉਨ੍ਹਾਂ ਨੂੰ ਫਾਰਿਨ ਇਨਕਮ ਦੇ ਇਸ਼ੂ ਦਾ ਮੈਂਮੋਰੰਡਮ ਦਿਤਾ, ਤਾਂ ਉਨ੍ਹਾਂ ਝਟ ਕਿਹਾ ਕਿ ਇਹ ਤਾਂ ਤੁਸੀਂ ਮੈਂਨੂੰ ਮੇਰੀ ਅਲੈਕਸ਼ਨ ਕੰਪੇਨ ਸਮੇ ਵੀ ਦਿਤਾ ਸੀ। ਮੈਂ ਇਸ ਨੂੰ ਪੂਰੀ ਸੰਜੀਦਗੀ ਨਾਲ ਲੈ ਰਹੀ ਹਾਂ। ਬਹੁਤ ਜਲਦ ਇਸਦਾ ਤੁਹਾਨੂੰ ਜਵਾਬ ਮਿਲੇਗਾ। ਉਨ੍ਹਾਂ ਨਾਲ ਇਮੀਗ੍ਰੇਸ਼ਨ, ਵਿਜ਼ਟਰ ਵੀਜ਼ਾ ਅਤੇ ਯੁਨੀਵਰਸਿਟੀ ਬਾਰੇ ਜੋ ਵੀ ਗਲ ਹੋਈ, ਸਭ ਮਸਲਿਆ ਉਪਰ ਉਨ੍ਹਾਂ ਦੀ ਜਾਣਕਾਰੀ ਬਾਕਮਾਲ ਪਾਈ ਗਈ। ਉਨ੍ਹਾਂ ਇਸ ਗਲ ਉਪਰ ਵੀ ਪੂਰੀ ਸਹਿਮਤੀ ਦਿਤੀ ਕਿ ਬਰੈਂਪਟਨ ਇਕ ਪਛੜੇ ਹੋਏ ਸ਼ਹਿਰਾਂ ਵਾਂਗ ਹੈ ਜਿਥੇ 6 ਲੱਖ ਦੀ ਵਸੋਂ ਹੋਣ ਦੇ ਬਾਵਜੂਦ ਸਰਕਾਰੀ ਅਤੇ ਵਡ ਅਕਾਰੀ ਬਿਜ਼ਨਸ ਅਦਾਰਿਆਂ ਦੀ ਘਾਟ ਹੈ। ਲੋਕਾਂ ਨੂੰ ਨੌਕਰੀਆਂ ਲਈ ਬੜੀ ਦੂਰ ਦੂਰ ਤਕ ਭਜਣਾ ਪੈਂਦਾ ਹੈ। ਉਹ ਇਕ ਨਵੇਂ ਹਸਪਤਾਲ ਦੇ ਹੱਕ ਵਿਚ ਵੀ ਲਾਬੀ ਕਰ ਰਹੇ ਹਨ। ਇਸ ਕਾਰਜ ਲਈ ਊਹ ਸਭ ਲੀਡਰਾਂ ਨੂੰ ਇਕ ਮੁਠ ਹੋਣ ਦੀ ਪ੍ਰੇਰਣਾ ਦੇ ਰਹੇ ਹਨ। ਉਨ੍ਹਾਂ ਦੇ ਦਫਤਰ ਦਾ ਅਡਰੈਸ ਅਤੇ ਫੋਨ ਨਿਮਨ ਲਿਖਤ ਹੈ-905 454 4758 ਫੈਕਸ 905 454 3192-35

RELATED ARTICLES

ਗ਼ਜ਼ਲ

POPULAR POSTS