Breaking News
Home / ਕੈਨੇਡਾ / ਕੈਲੇਡਨ ਵਿਚ ਅਸਥੀਆਂ ਤਾਰਨ ਵਾਲੀ ਜਗ੍ਹਾ ਦਿਨੋ-ਦਿਨ ਹੋ ਰਹੀ ਹੈ ਮਕਬੂਲ

ਕੈਲੇਡਨ ਵਿਚ ਅਸਥੀਆਂ ਤਾਰਨ ਵਾਲੀ ਜਗ੍ਹਾ ਦਿਨੋ-ਦਿਨ ਹੋ ਰਹੀ ਹੈ ਮਕਬੂਲ

logo-2-1-300x105-3-300x105ਕੈਲਡਨ/ਬਿਊਰੋ ਨਿਊਜ਼ : ਪਿਛਲੇ ਐਤਵਾਰ 3 ਅਪ੍ਰੈਲ, 2016 ਨੂੰ ਸਰਦਾਰ ਰਛਪਾਲ ਸਿੰਘ ਸੰਗੇੜਾ ਆਪਣੀ ਮਾਤਾ ਗੁਰਮੇਜ ਕੌਰ ਦੀਆਂ ਅਸਥੀਆਂ ਤਾਰਨ ਲਈ ਆਪਣੇ ਭੈਣ ਭਰਾਵਾਂ ਸਮੇਤ ‘ਫੋਰਕਸ ਆਫ ਦਾ ਕਰੈਡਿਟ ਰਿਵਰ’ ਪਹੁੰਚੇ। ਪੂਰਣ ਗੁਰਮਰਯਾਦਾ ਨਾਲ ਗਿਆਨੀ ਬਲਵਿੰਦਰ ਸਿੰਘ ਰਾਹੀ ਅਰਦਾਸ ਉਪਰੰਤ ਅਸਥੀਆਂ ਤਾਰੀਆਂ ਗਈਆਂ। ਬਾਵਜੂਦ ਸਨੋ ਫਾਲ ਅਤੇ ਮਾਈਨਸ ਤਾਪਮਾਨ ਦੇ ਦਰਿਆ ਦਾ ਪਾਣੀ ਪੂਰੇ ਜ਼ੋਰਾਂ ਨਾਲ ਵਗ ਰਿਹਾ ਸੀ। ਉਸ ਤੋਂ ਇਕ ਹਫਤਾ ਪਹਿਲਾਂ ਕੈਂਬਰਿਜ ਤੋਂ ਹਰਮੇਲ ਸਿੰਘ ਬਾਸੀ ਆਪਣੇ ਪਿਤਾ ਸਰਦਾਰ ਜੁਝਾਰ ਸਿੰਘ ਜੀ ਅਤੇ ਭੂਆ ਹਰਬੰਸ ਕੌਰ ਜੀ ਦੀਆਂ ਅਸਥੀਆਂ ਤਾਰਕੇ ਆਏ ਸਨ। ਜੁਝਾਰ ਸਿੰਘ ਬਾਸੀ ਭਾਰਤੀ ਕੌਮਨਿਸਟ ਲੀਡਰ ਸੁਰਜੀਤ ਸਿੰਘ ਸੁਰਜੀਤ ਦੇ ਛੋਟੇ ਵੀਰ ਸਨ। ਸਮੂਹ ਪਰਿਵਾਰ ਅਸਥੀਆਂ ਤਾਰਨ ਵਾਲੀ ਜਗ੍ਹਾ ਦੇ ਦਰਸ਼ਣ ਕਰਕੇ ਐਡਾ ਪ੍ਰਸੰਨ ਹੋਏ ਕਿ ਉਨ੍ਹਾਂ ਨੇ ਹਿੰਦੂ ਸਿੱਖ ਪਰਮਾਨੈਂਟ ਫੀਊਨਰਲ ਕਮੇਟੀ ਦੇ ਅਜੀਤ ਸਿੰਘ ਰੱਖੜਾ ਨੂੰ ਫੋਨ ਉਪਰ ਕਿਹਾ ਕਿ ਉਹ ਸਰਕਾਰ ਕੋਲੋ ਤੁਹਾਡੀ ਕਮੇਟੀ ਨੂੰ ਗਰਾਂਟ ਦੁਆਉਣ ਦੀ ਕੋਸ਼ਿਸ਼ ਕਰਨਗੇ ਤਾਂ ਜੋ ਉਥੇ ਅਸਥੀਆਂ ਤਾਰਨ ਲਈ ਇਕ ਰੈਂਪ ਤਿਆਰ ਕਰਾਇਆ ਜਾ ਸਕੇ। ਸਰਦੀਆਂ ਸਮੇ ਵਗਦੇ ਪਾਣੀ ਵਿਚ ਉਤਰਕੇ ਅਸਥੀਆਂ ਤਾਰਣ ਦਾ ਕਾਰਜ ਥੋਹੜਾ ਔਖਾ ਲਗਦਾ ਹੈ।
ਰੈਂਪ ਬਣ ਜਾਣ ਨਾਲ ਮਿਡ ਸਟਰੀਮ ਜਾਕੇ ਇਹ ਕਾਰਜ ਕੀਤਾ ਜਾ ਸਕੇਗਾ। ਹਰਮੇਲ ਸਿੰਘ ਬਾਸੀ ਕਨੇਡਾ ਦੀ ਟ੍ਰਿਲੀਅਮ ਫਊਨਡੇਸ਼ਨ ਬੋਰਡ ਦੇ ਡਾਇਰੈਕਟਰ ਹਨ। ਸਾਰੇ ਪ੍ਰੀਵਾਰਾਂ ਨੇ ਤਸੱਲੀ ਦਾ ਇਜ਼ਹਾਰ ਕਰਦਿਆ ਐਨਸੈਸਟਰੀ ਪ੍ਰੋਗਰਾਮ ਲਈ ਅਰਜੀਆਂ ਭਰੀਆਂ। ਇਸ ਤਥ ਨਾਲ ਪ੍ਰਬੰਧਕਾ ਦੀ ਸੰਤੁਸ਼ਟੀ ਹੋ ਰਹੀ ਹੈ ਕਿ 25 ਤੋਂ ਵਧ ਪਰਿਵਾਰ ਇਸ ਜਗਾਹ ਆਪਣੇ ਸਨੇਹੀਆਂ ਦੀਆਂ ਅਸਥੀਆਂ ਜਲ ਪ੍ਰਵਾਹ ਕਰ ਚੁਕੇ ਹਨ। ਜਗਾਹ ਕਾਫੀ ਬਕਬੂਲ ਹੋ ਰਹੀ ਹੈ। ਯਾਦ ਰਹੇ ਕਿ ਕਮੇਟੀ ਬਹੁਤ ਜਲਦ ਇਕ ਵੈਬਸਾਈਟ ਤਿਆਰ ਕਰ ਰਹੀ ਹੈ ਜਿਸ ਉਪਰ ਉਨ੍ਹਾਂ ਸਭ ਸਜਣਾ ਦੇ ਵੇਰਵੇ ਪੋਸਟ ਕੀਤੇ ਜਾਣਗੇ ਜੋ ਕਮੇਟੀ ਰਾਹੀ ਅਸਥੀਆਂ ਤਾਰ ਰਹੇ ਹਨ।
ਇਸ ਵੈਬਸਾਈਟ ਦਾ ਭਾਰਤੀ ਵੈਬਸਾਈਟਾਂ ਨਾਲ ਵੀ ਕੁਨੈਕਸਨ ਜੋੜਿਆ ਜਾਵੇਗਾ। ਅਭਿਲਾਸੀਆਂ ਦੇ ਸੰਪਰਕ ਲਈ ਫੋਨ ਹਨ ਰੱਖੜਾ 905 794 7882, ਕਾਲੀਆ 647 528 3033 ਅਤੇ ਵੈਦ 647 292 1576

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …