3 ਲੱਖ ਕੈਨੇਡੀਅਨ ਹਾਂਗ ਕਾਂਗ ਵਿੱਚ ਰਹਿ ਰਹੇ ਹਨ
ਓਟਵਾ/ਬਿਊਰੋ ਨਿਊਜ਼ : ਡਿਪਟੀ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਕਿਹਾ ਹੈ ਕਿ ਹਾਂਗ ਕਾਂਗ ਵਿੱਚ ਰਹਿ ਰਹੇ ਸੈਂਕੜੇ ਕੈਨੇਡੀਅਨ ਕਦੇ ਵੀ ਕੈਨੇਡਾ ਆ ਸਕਦੇ ਹਨ, ਉਨ੍ਹਾਂ ਦਾ ਹਮੇਸ਼ਾਂ ਸਵਾਗਤ ਹੈ।ઠਇੱਕ ਪ੍ਰੈੱਸ ਕਾਨਫਰੰਸ ਵਿੱਚ ਉਨ੍ਹਾਂ ਇਹ ਟਿੱਪਣੀ ਕੀਤੀ। ਇਸ ਤੋਂ ਕੁਝ ਘੰਟੇ ਪਹਿਲਾਂ ਯੂਕੇ ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਉਨ੍ਹਾਂ ਦਾ ਦੇਸ਼ ਤਿੰਨ ਮਿਲੀਅਨ ਹਾਂਗ ਕਾਂਗ ਨਾਗਰਿਕਾਂ ਲਈ ਆਪਣੇ ਦਰਵਾਜੇ ਖੋਲ੍ਹਣ ਲਈ ਤਿਆਰ ਹੈ।
ਫਰੀਲੈਂਡ ਨੇ ਆਖਿਆ ਕਿ ਇਸ ਸਮੇਂ ਅੰਦਾਜ਼ਨ 300,000 ਕੈਨੇਡੀਅਨ ਹਾਂਗ ਕਾਂਗ ਵਿੱਚ ਰਹਿ ਰਹੇ ਹਨ। ਉਨ੍ਹਾਂ ਆਖਿਆ ਕਿ ਉਹ ਸਾਰੇ ਲੋਕ ਕੈਨੇਡੀਅਨ ਹੀ ਹਨ ਤੇ ਹਾਂਗ ਕਾਂਗ ਰਹਿ ਰਹੇ ਸਾਰੇ ਕੈਨੇਡੀਅਨਾਂ ਨੂੰ ਕਿਸੇ ਵੀ ਵੇਲੇ ਘਰ ਆਉਣ ਦਾ ਖੁਲ੍ਹਾ ਸੱਦਾ ਹੈ।
ਇਸ ਖਿੱਤੇ ਵਿੱਚ ਤਣਾਅ ਕਾਫੀ ਵਧਿਆ ਹੋਇਆ ਹੈ। ਫਰੀਲੈਂਡ ਨੇ ਆਖਿਆ ਕਿ ਉਹ ਹਾਂਗ ਕਾਂਗ ਤੋਂ ਕੈਨੇਡਾ ਵਿੱਚ ਪਨਾਹ ਲੈਣ ਵਾਲਿਆਂ ਦਾ ਅੰਕੜਾ ਤਾਂ ਨਹੀਂ ਦੱਸ ਸਕਦੇ ਪਰ ਮੁਸੀਬਤ ਵਿੱਚ ਫਸੇ ਲੋਕਾਂ ਦੀ ਮਦਦ ਜ਼ਰੂਰ ਕਰ ਸਕਦੇ ਹਨ। ਉਨ੍ਹਾਂ ਅੱਗੇ ਆਖਿਆ ਕਿ ਕੈਨੇਡਾ ਦੁਨੀਆ ਭਰ ਵਿੱਚੋਂ ਪਨਾਹ ਦੀ ਆਸ ਨਾਲ ਆਪਣੇ ਵੱਲ ਤੱਕਣ ਵਾਲਿਆਂ ਦੀ ਬਾਂਹ ਜ਼ਰੂਰ ਫੜ੍ਹਦਾ ਹੈ ਤੇ ਪਰਵਾਸੀਆਂ ਦਾ ਸਦਾ ਸਾਡੇ ਮੁਲਕ ਵਿੱਚ ਸਵਾਗਤ ਹੈ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …