23.3 C
Toronto
Sunday, October 5, 2025
spot_img
Homeਜੀ.ਟੀ.ਏ. ਨਿਊਜ਼ਰੋਨਾ ਐਂਬਰੋਜ਼ ਕੰਸਰਵੇਟਿਵ ਲੀਡਰਸ਼ਿਪ ਦੀ ਦੌੜ 'ਚ ਹਿੱਸਾ ਨਹੀਂ ਲਵੇਗੀ

ਰੋਨਾ ਐਂਬਰੋਜ਼ ਕੰਸਰਵੇਟਿਵ ਲੀਡਰਸ਼ਿਪ ਦੀ ਦੌੜ ‘ਚ ਹਿੱਸਾ ਨਹੀਂ ਲਵੇਗੀ

ਓਟਵਾ/ਬਿਊਰੋ ਨਿਊਜ਼ : ਰੋਨਾ ਐਂਬਰੋਜ਼ ਕੰਸਰਵੇਟਿਵ ਪਾਰਟੀ ਦੀ ਲੀਡਰਸ਼ਿਪ ਦੌੜ ਵਿਚ ਹਿੱਸਾ ਨਹੀਂ ਲਵੇਗੀ। ਸਾਬਕਾ ਕੈਬਨਿਟ ਮੰਤਰੀ ਰੋਨਾ ਐਂਬਰੋਜ਼ ਨੇ ਫੇਸਬੁੱਕ ਉੱਤੇ ਪਾਈ ਇੱਕ ਵੀਡੀਓ ਵਿੱਚ ਇਹ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਉਹ ਇਸ ਸਮੇਂ ਪ੍ਰਾਈਵੇਟ ਸੈਕਟਰ ਉੱਤੇ ਧਿਆਨ ਕੇਂਦਰਿਤ ਕਰਨਾ ਚਾਹੁੰਦੀ ਹੈ। ਐਂਬਰੋਜ਼ ਹੋਰਾਂ ਆਖਿਆ ਕਿ ਉਸ ਨੂੰ ਪੂਰਾ ਯਕੀਨ ਹੈ ਕਿ ਉਹ ਮਜ਼ਬੂਤ ਤੇ ਰਹਿਮਦਿਲ ਇਨਸਾਨ ਨੂੰ ਆਪਣਾ ਆਗੂ ਚੁਣਨਗੇ, ਜਿਹੜਾ ਪਰਿਵਾਰਾਂ ਦਾ ਸਮਰਥਨ ਕਰਨ ਵਾਲਾ ਹੋਵੇਗਾ। ਅਜਿਹਾ ਆਗੂ ਜਿਹੜਾ ਪ੍ਰਾਈਵੇਟ ਸੈਕਟਰ ਦੀ ਸਮਰੱਥਾ ਨੂੰ ਵੀ ਵਧਣ ਦਾ ਮੌਕਾ ਦੇਵੇਗਾ ਤੇ ਕੈਨੇਡੀਅਨਾਂ ਲਈ ਨਿਯਮਾਂ ਤੇ ਟੈਕਸਾਂ ਦੀ ਮਾਤਰਾ ਘਟਾਵੇਗਾ, ਜਿਹੜਾ ਯੂਨੀਵਰਸਲ ਮਨੁੱਖੀ ਅਧਿਕਾਰਾਂ ਤੇ ਵਿਦੇਸ਼ ਨੀਤੀ ਦਾ ਖਿਆਲ ਰੱਖੇਗਾ।ઠ
ਐਂਬਰੋਜ਼ ਨੇ ਆਖਿਆ ਕਿ ਇਨ੍ਹਾਂ ਸਾਰੀਆਂ ਖਾਸੀਅਤਾਂ ਤੋਂ ਇਲਾਵਾ ਕੰਸਰਵੇਟਿਵ ਪਾਰਟੀ ਨੂੰ ਅਜਿਹਾ ਲੀਡਰ ਚੁਣਨ ਦੀ ਲੋੜ ਹੈ ਜਿਹੜਾ ਇਹ ਜਾਣਦਾ ਹੋਵੇ ਕਿ ਇਹ ਕੰਮ ਸਾਰੇ ਕੈਨੇਡੀਅਨਾਂ ਦੀ ਸੇਵਾ ਕਰਨ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਆਖਿਆ ਕਿ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਪਾਰਟੀ ਚੰਗਾ ਲੀਡਰ ਚੁਣੇਗੀ ਤੇ ਜਿਸ ਨੂੰ ਉਹ ਸਮਰਥਨ ਦੇਣਗੇ। ਕੰਸਰਵੇਟਿਵ ਮਹਾਰਥੀਆਂ ਵੱਲੋਂ ਐਂਬਰੋਜ਼ ਨੂੰ ਪਾਰਟੀ ਲੀਡਰ ਵਜੋਂ ਚੋਣ ਲੜਨ ਲਈ ਹੱਲਾਸ਼ੇਰੀ ਦੇਣ ਦੇ ਦਬਾਅ ਦੇ ਚੱਲਦਿਆਂ ਐਂਬਰੋਜ਼ ਵੱਲੋਂ ਇਹ ਫੈਸਲਾ ਲਿਆ ਗਿਆ। ਕੰਸਰਵੇਟਿਵ ਆਗੂ ਵਜੋਂ ਐਂਡਰਿਊ ਸ਼ੀਅਰ ਦੇ ਅਹੁਦਾ ਛੱਡਣ ਦੇ ਐਲਾਨ ਤੋਂ ਬਾਅਦ ਅਲਬਰਟਾ ਦੇ ਪ੍ਰੀਮੀਅਰ ਜੇਸਨ ਕੇਨੀ ਨੇ ਕੈਲਗਰੀ ਹੇਰਾਲਡ ਦੇ ਡੌਨ ਬ੍ਰੇਡ ਨੂੰ ਦੱਸਿਆ ਸੀ ਕਿ ਕੰਸਰਵੇਟਿਵ ਆਗੂ ਵਜੋਂ ਉਨ੍ਹਾਂ ਦੀ ਪਹਿਲੀ ਪਸੰਦ ਰੋਨਾ ਹੋਵੇਗੀ।ઠ2015 ਵਿਚ ਸਟੀਫਨ ਹਾਰਪਰ ਦੇ ਕੰਸਰਵੇਟਿਵ ਆਗੂ ਵਜੋਂ ਅਹੁਦਾ ਛੱਡਣ ਤੋਂ ਬਾਅਦ ਐਂਬਰੋਜ਼ ਨੂੰ ਅੰਤਰਿਮ ਆਗੂ ਨਿਯੁਕਤ ਕੀਤਾ ਗਿਆ ਸੀ। ਐਂਬਰੋਜ਼ ਨੂੰ ਸਾਬਕਾ ਸਸਕੈਚਵਨ ਪ੍ਰੀਮੀਅਰ ਬ੍ਰੈਡ ਵਾਲ ਤੇ ਨਿਊ ਬਰੰਜ਼ਵਿਕ ਪ੍ਰੀਮੀਅਰ ਬਲੇਨ ਹਿਗਜ਼ ਵੱਲੋਂ ਵੀ ਸਮਰਥਨ ਮਿਲ ਰਿਹਾ ਸੀ। ਐਬਰੋਜ਼ ਨੇ ਆਖਿਆ ਕਿ ਇਸ ਤਰ੍ਹਾਂ ਸਮਰਥਨ ਮਿਲਣ ਤੇ ਆਗੂ ਦੇ ਅਹੁਦੇ ਲਈ ਵਿਚਾਰੇ ਜਾਣ ਵਾਸਤੇ ਉਹ ਸਾਰਿਆਂ ਦੀ ਸ਼ੁਕਰਗੁਜ਼ਾਰ ਹੈ। ਉਨ੍ਹਾਂ ਆਖਿਆ ਕਿ ਉਹ ਆਪਣੀ ਪਾਰਟੀ, ਪਾਰਟੀ ਦੇ ਲੋਕਾਂ ਤੇ ਆਪਣੇ ਦੇਸ਼ ਨੂੰ ਪਿਆਰ ਕਰਦੀ ਹੈ।

RELATED ARTICLES
POPULAR POSTS