15.3 C
Toronto
Wednesday, March 11, 2026
spot_img
Homeਜੀ.ਟੀ.ਏ. ਨਿਊਜ਼ਉਨਟਾਰੀਓ 'ਚ ਮਹਾਮਾਰੀ ਸਬੰਧੀ ਹੋਰਨਾਂ ਪਾਬੰਦੀਆਂ ਵਿੱਚ ਢਿੱਲ

ਉਨਟਾਰੀਓ ‘ਚ ਮਹਾਮਾਰੀ ਸਬੰਧੀ ਹੋਰਨਾਂ ਪਾਬੰਦੀਆਂ ਵਿੱਚ ਢਿੱਲ

ਉਨਟਾਰੀਓ : ਕੋਵਿਡ-19 ਦੇ ਸੁਧਰ ਰਹੇ ਹਾਲਾਤ ਦੇ ਚੱਲਦਿਆਂ ਉਨਟਾਰੀਓ ਵਿੱਚ ਮਹਾਮਾਰੀ ਸਬੰਧੀ ਪਾਬੰਦੀਆਂ ਵਿੱਚ ਹੋਰ ਢਿੱਲ ਦਿੱਤੀ ਗਈ ਹੈ। 17 ਫਰਵਰੀ ਤੋਂ ਰੈਸਟੋਰੈਂਟਸ, ਜਿੰਮਜ਼ ਤੇ ਸਿਨੇਮਾਜ਼ ਵਿੱਚ ਸਮਰੱਥਾ ਦੀ ਹੱਦ ਖਤਮ ਕੀਤੀ ਗਈ ਹੈ। ਹੋਰ ਇੰਡੋਰ ਥਾਂਵਾਂ ਜਿੱਥੇ ਵੈਕਸੀਨੇਸ਼ਨ ਦੇ ਸਬੂਤ ਵਾਲਾ ਸਿਸਟਮ ਲਾਗੂ ਸੀ, ਲਈ ਵੀ ਹੁਣ ਕੋਈ ਕਪੈਸਿਟੀ ਲਿਮਿਟ ਨਹੀਂ ਹੋਵੇਗੀ। ਇਸ ਦੌਰਾਨ ਸਪੋਰਟਸ ਅਰੀਨਾਜ਼ ਤੇ ਥਿਏਟਰ ਅੱਧੀ ਕਪੈਸਿਟੀ ਨਾਲ ਖੁੱਲ੍ਹ ਸਕਣਗੇ। ਸੋਸ਼ਲ ਗੈਦਰਿੰਗਜ਼ ਤੇ ਪਬਲਿਕ ਈਵੈਂਟਸ ਵਿੱਚ ਇੰਡੋਰ ਈਵੈਂਟਸ ਵਿੱਚ 50 ਲੋਕ ਸ਼ਾਮਲ ਹੋ ਸਕਣਗੇ ਜਦਕਿ ਹਾਈ ਰਿਸਕ ਥਾਂਵਾਂ ਜਿਵੇਂ ਕਿ ਨਾਈਟ ਕਲੱਬਜ਼ 25 ਫੀਸਦੀ ਸਮਰੱਥਾ ਨਾਲ ਖੁੱਲ੍ਹ ਸਕਣਗੇ। ਆਊਟਡੋਰ ਸੋਸ਼ਲ ਇੱਕਠਾਂ ਵਿੱਚ 100 ਵਿਅਕਤੀ ਹਿੱਸਾ ਲੈ ਸਕਣਗੇ ਤੇ ਆਯੋਜਿਤ ਪ੍ਰੋਗਰਾਮ ਜੇ ਬਾਹਰ ਕਰਵਾਏ ਜਾਂਦੇ ਹਨ ਤਾਂ ਲੋਕਾਂ ਦੇ ਸ਼ਾਮਲ ਹੋਣ ਦੀ ਕੋਈ ਹੱਦ ਨਹੀਂ ਹੋਵੇਗੀ।

 

RELATED ARTICLES
POPULAR POSTS