20.2 C
Toronto
Tuesday, September 1, 2026
spot_img
Homeਜੀ.ਟੀ.ਏ. ਨਿਊਜ਼ਪਾਰਲੀਮੈਂਟਰੀ ਸਕੱਤਰਾਂ ਦੀਆਂ ਸ਼ਕਤੀਆਂ ਹੋਣਗੀਆਂ ਬਹਾਲ

ਪਾਰਲੀਮੈਂਟਰੀ ਸਕੱਤਰਾਂ ਦੀਆਂ ਸ਼ਕਤੀਆਂ ਹੋਣਗੀਆਂ ਬਹਾਲ

ਪਾਰਲੀਮੈਂਟਰੀ ਸਕੱਤਰਾਂ ਦੀਆਂ ਸ਼ਕਤੀਆਂ ਹੋਣਗੀਆਂ ਬਹਾਲਓਟਵਾ/ਬਿਊਰੋ ਨਿਊਜ਼ : ਪਾਰਲੀਮੈਂਟਰੀ ਸਕੱਤਰਾਂ ਦੀਆਂ ਸ਼ਕਤੀਆਂ ਇਕ ਵਾਰ ਫਿਰ ਮੁੜ ਬਹਾਲ ਹੋਣਗੀਆਂ। ਪਾਰਲੀਆਮੈਂਟਰੀ ਸਕੱਤਰਾਂ ਦੀ ਇਕ ਵਾਰੀ ਫਿਰ ਕਮੇਟੀਆਂ ਵਿੱਚ ਨਿਯੁਕਤੀ ਹੋ ਸਕੇਗੀ, ਉਹ ਬਦਲ ਵਜੋਂ ਕੰਮ ਕਰ ਸਕਣਗੇ, ਮਤੇ ਅੱਗੇ ਪੇਸ਼ ਕਰ ਸਕਣਗੇ ਤੇ ਵੋਟਿੰਗ ਵਿੱਚ ਹਿੱਸਾ ਲੈ ਸਕਣਗੇ। ਪਾਰਲੀਮੈਂਟ ਦੇ ਪਿਛਲੇ ਸੈਸ਼ਨ ਵਿੱਚ ਲਿਬਰਲਾਂ ਨੇ ਹਾਊਸ ਨਿਯਮਾਂ ‘ਚ ਸੋਧ ਕਰਦਿਆਂ ਪਾਰਲੀਮੈਂਟਰੀ ਸਕੱਤਰਾਂ ਨੂੰ ਹਾਊਸ ਕਮੇਟੀ ਦੇ ਵੋਟਿੰਗ ਮੈਂਬਰਾਂ ਵਜੋਂ ਹਟਾ ਦਿੱਤਾ ਸੀ। ਅਜਿਹਾ ਕਮੇਟੀ ਨੂੰ ਹੋਰ ਆਜ਼ਾਦੀ ਦੇਣ ਲਈ ਕੀਤਾ ਗਿਆ ਸੀ। ਹੁਣ ਘੱਟ ਗਿਣਤੀ ਸਰਕਾਰ ਦੀਆਂ ਪ੍ਰੇਸ਼ਾਨੀਆਂ ਨੂੰ ਵੇਖਦਿਆਂ ਹੋਇਆਂ ਲਿਬਰਲਾਂ ਵਲੋਂ ਆਪਣੇ ਹੀ ਫੈਸਲੇ ਤੋਂ ਪਿੱਛੇ ਹਟਿਆ ਜਾ ਰਿਹਾ ਹੈ।

RELATED ARTICLES
POPULAR POSTS