Breaking News
Home / ਜੀ.ਟੀ.ਏ. ਨਿਊਜ਼ / ਦਸੰਬਰ ਤੋਂ ਘੱਟ ਤੋਂ ਘੱਟ ਫੈਡਰਲ ਉਜਰਤ ਹੋਵੇਗੀ 15 ਡਾਲਰ ਪ੍ਰਤੀ ਘੰਟਾ

ਦਸੰਬਰ ਤੋਂ ਘੱਟ ਤੋਂ ਘੱਟ ਫੈਡਰਲ ਉਜਰਤ ਹੋਵੇਗੀ 15 ਡਾਲਰ ਪ੍ਰਤੀ ਘੰਟਾ

ਓਟਵਾ/ਬਿਊਰੋ ਨਿਊਜ਼ : ਦਸੰਬਰ 2021 ਤੋਂ ਸ਼ੁਰੂ ਕਰਕੇ ਫੈਡਰਲ ਸਰਕਾਰ ਰਸਮੀ ਤੌਰ ਉੱਤੇ ਘੱਟ ਤੋਂ ਘੱਟ ਉਜਰਤਾਂ ਵਿੱਚ ਵਾਧਾ ਕਰਨ ਜਾ ਰਹੀ ਹੈ। ਇਸ ਨਾਲ ਘੱਟ ਤੋਂ ਘੱਟ ਫੈਡਰਲ ਉਜਰਤ 15 ਡਾਲਰ ਪ੍ਰਤੀ ਘੰਟਾ ਹੋ ਜਾਵੇਗੀ। ਸਰਕਾਰ ਦੇ ਬਜਟ ਇੰਪਲੀਮੈਂਟੇਸ਼ਨ ਐਕਟ, 2021,ਨੰ:1 ਨੂੰ ਸ਼ਾਹੀ ਮਨਜ਼ੂਰੀ ਦਿੱਤੇ ਜਾਣ ਤੋਂ ਬਾਅਦ ਇਹ ਲਾਗੂ ਹੋ ਜਾਵੇਗਾ। ਇਹ ਫੈਡਰਲ ਪੱਧਰ ਉੱਤੇ ਨਿਯੰਤਰਿਤ ਪ੍ਰਾਈਵੇਟ ਸੈਕਟਰ, ਜਿਨ੍ਹਾਂ ਵਿੱਚ ਇੰਡਸਟਰੀਜ਼, ਜਿਵੇਂ ਕਿ ਬੈਂਕ, ਟੈਲੀਕਮਿਊਨਿਕੇਸ਼ਨਜ਼, ਰੇਡੀਓ ਤੇ ਟੈਲੀਵਿਜ਼ਨ ਬ੍ਰੌਡਕਾਸਟਿੰਗ ਸ਼ਾਮਲ ਹਨ, ਉੱਤੇ ਲਾਗੂ ਹੋਵੇਗਾ। ਇਸ ਨਾਲ ਦੇਸ਼ ਭਰ ਦੇ 26000 ਵਰਕਰਜ਼ ਨੂੰ ਫਾਇਦਾ ਹੋਵੇਗਾ।
ਫੈਡਰਲ ਸਰਕਾਰ ਵੱਲੋਂ ਉਜਰਤਾਂ ਵਿੱਚ ਇਹ ਵਾਧਾ ਅੰਸ਼ਕ ਤੌਰ ਉੱਤੇ ਕੋਵਿਡ-19 ਮਹਾਂਮਾਰੀ ਕਾਰਨ ਵੀ ਕਰਨ ਦੀ ਆਪਣੀ ਵਚਨਬੱਧਤਾ ਪੁਗਾਈ ਜਾ ਰਹੀ ਹੈ। ਬਜਟ ਵਿੱਚ ਸਰਕਾਰ ਨੇ ਆਖਿਆ ਹੈ ਕਿ ਮਹਾਂਮਾਰੀ ਨੇ ਉਨ੍ਹਾਂ ਅਸੈਂਸ਼ੀਅਲ ਵਰਕਰਜ਼ ਵੱਲੋਂ ਕੀਤੇ ਕੰਮ ਵੱਲ ਵੀ ਸੱਭ ਦਾ ਧਿਆਨ ਦਿਵਾਇਆ ਹੈ ਜਿਹੜਾ ਬਹੁਤੇ ਘੱਟ ਉਜਰਤਾਂ ਕਮਾਉਣ ਵਾਲੇ ਵਰਕਰਜ਼ ਵੱਲੋਂ ਕੀਤਾ ਗਿਆ ਹੈ। ਲੇਬਰ ਮੰਤਰੀ ਫਿਲੋਮੈਨਾ ਤਾਸੀ ਦਾ ਕਹਿਣਾ ਹੈ ਕਿ ਹਜ਼ਾਰਾਂ ਮਿਹਨਤਕਸ਼ ਕੈਨੇਡੀਅਨਜ਼ ਨੂੰ ਇਸ ਨਾਲ ਫਾਇਦਾ ਹੋਵੇਗਾ ਤੇ ਇਸ ਤਬਦੀਲੀ ਨਾਲ ਉਨ੍ਹਾਂ ਦੀ ਉਜਰਤ ਪ੍ਰਤੀ ਘੰਟੇ 15 ਡਾਲਰ ਹੋ ਜਾਵੇਗੀ। ਇਸ ਨਾਲ ਉਨ੍ਹਾਂ ਨੂੰ ਗਰੌਸਰੀ ਕਰਨ, ਕਿਰਾਇਆ ਦੇਣ ਵਿੱਚ ਸਹੂਲਤ ਹੋਵੇਗੀ ਅਤੇ ਉਹ ਆਪਣੇ ਬੱਚਿਆਂ ਨੂੰ ਖੇਡਾਂ ਜਾਂ ਐਕਸਟ੍ਰਾਕਰੀਕੁਲਰ ਗਤੀਵਿਧੀਆਂ ਵਿੱਚ ਹਿੱਸਾ ਦਿਵਾ ਸਕਣਗੇ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …